ਨਵੀਂ ਦਿੱਲੀ: ਭਾਰਤੀ ਕਾਰ ਬਾਜ਼ਾਰ 'ਚ ਜਿੱਥੇ ਇਲੈਕਟ੍ਰਿਕ ਵਹੀਕਲਸ ਦੀ ਐਂਟਰੀ ਹੋ ਰਹੀ ਹੈ, ਉੱਥੇ ਹੀ ਇੰਟਰਨੈਸ਼ਨਲ ਮਾਰਕੀਟ 'ਚ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਇਲੈਕਟ੍ਰਿਕ ਕਾਰਾਂ ਲਾਂਚ ਕਰਨ ਦੀ ਤਿਆਰੀ ਚੱਲ ਰਹੀ ਹੈ। ਦਰਅਸਲ ਇਲੈਕਟ੍ਰਿਕ ਕਾਰਾਂ ਨੂੰ ਚਾਰਜ ਕਰਨ ਲਈ ਚਾਰਜਿੰਗ ਸਟੇਸ਼ਨਾਂ ਦੀ ਜ਼ਰੂਰਤ ਹੁੰਦੀ ਹੈ ਜੋ ਤੁਰੰਤ ਉਪਲੱਬਧ ਨਹੀਂ ਹੁੰਦੇ। ਜਦੋਂ ਤਕ ਚਾਰਜਿੰਗ ਬੁਨਿਆਦੀ ਢਾਂਚਾ ਚੰਗੀ ਤਰ੍ਹਾਂ ਵਿਕਸਤ ਨਹੀਂ ਹੁੰਦਾ, ਇਲੈਕਟ੍ਰਿਕ ਕਾਰਾਂ ਚਲਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ।

ਇਸ ਨੂੰ ਧਿਆਨ 'ਚ ਰੱਖਦੇ ਹੋਏ ਕੁਝ ਇਲੈਕਟ੍ਰਿਕ ਕਾਰ ਨਿਰਮਾਤਾ ਹੁਣ ਇਲੈਕਟ੍ਰਿਕ ਕਾਰਾਂ ਵਿੱਚ ਸੋਲਰ ਚਾਰਜਿੰਗ ਦੀ ਵਿਸ਼ੇਸ਼ਤਾ ਸ਼ਾਮਲ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਚਾਰਜਿੰਗ ਲਈ ਚਾਰਜਿੰਗ ਸਟੇਸ਼ਨਾਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਅੱਜ ਅਸੀਂ ਤੁਹਾਨੂੰ ਦੁਨੀਆਂ ਦੀਆਂ ਦੋ ਸੂਰਜੀ ਊਰਜਾ ਵਾਲੀਆਂ ਇਲੈਕਟ੍ਰਿਕ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ 'ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨੂੰ ਸੜਕਾਂ ਤੇਜ ਕਰਦੇ ਵੇਖਿਆ ਜਾ ਸਕਦਾ ਹੈ।

Aptera Motors Corp. ਇਹ ਪਹਿਲੀ ਕੰਪਨੀ ਹੈ, ਜਿਸ ਨੇ ਆਪਣੀ ਸੌਰ ਊਰਜਾ ਨਾਲ ਚੱਲਣ ਵਾਲੀ ਇਲੈਕਟ੍ਰਿਕ ਕਾਰ ਨੂੰ ਸੜਕਾਂ 'ਤੇ ਲਿਆਂਦਾ ਹੈ, ਜਿਸ ਨੂੰ Aptera Paradigm ਦਾ ਨਾਂ ਦਿੱਤਾ ਗਿਆ ਹੈ। ਇਹ ਇੱਕ ਥ੍ਰੀ ਵ੍ਹੀਲਰ ਇਲੈਕਟ੍ਰਿਕ ਕਾਰ ਹੈ ਜਿਸ ਦਾ ਡਿਜ਼ਾਇਨ ਸਪੇਸਸ਼ਿਪ ਵਰਗਾ ਲੱਗਦਾ ਹੈ, ਜੋ ਦੁਨੀਆ ਭਰ ਵਿੱਚ ਮਿਲੀਆਂ ਸਾਰੀਆਂ ਕਾਰਾਂ ਤੋਂ ਬਿਲਕੁਲ ਵਿਲੱਖਣ ਹੈ।

Aptera Paradigm ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਸਪੀਡ ਇਕ ਇਲੈਕਟ੍ਰਿਕ ਕਾਰ ਦੇ ਅਨੁਸਾਰ ਬਹੁਤ ਤੇਜ਼ ਹੈ ਤੇ ਇਹ ਸਿਰਫ 3.5 ਸਕਿੰਟਾਂ 'ਚ ਜ਼ੀਰੋ ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ ਤੇ ਇਸ ਦੀ ਵੱਧ ਤੋਂ ਵੱਧ ਸਪੀਡ 177 ਕਿਲੋਮੀਟਰ ਪ੍ਰਤੀ ਘੰਟਾ ਅਸਾਨੀ ਨਾਲ ਪਹੁੰਚ ਸਕਦੀ ਹੈ। ਇਸ ਕਾਰ ਦੀ ਬੈਟਰੀ 25.0kWh ਤੋਂ 100.0kWh ਤੱਕ ਹੈ। ਇਹ ਇਲੈਕਟ੍ਰਿਕ ਕਾਰ ਵੱਖ-ਵੱਖ ਮਾਡਲਾਂ ਵਿੱਚ 134bhp ਤੋਂ 201bhp ਤਕ ਬਿਜਲੀ ਪੈਦਾ ਕਰ ਸਕਦੀ ਹੈ।

ਦੱਸ ਦੇਈਏ ਕਿ ਇਹ ਕਾਰ ਸੂਰਜ ਦੀ ਰੌਸ਼ਨੀ ਨਾਲ ਚਾਰਜ ਹੋ ਜਾਂਦੀ ਹੈ, ਕਿਉਂਕਿ ਇਸ ਦੀ ਬਾਡੀ 'ਤੇ ਸੋਲਰ ਪੈਨਲ ਲਗਾਏ ਗਏ ਹਨ। ਇਕ ਵਾਰ ਚਾਰਜ ਕਰਨ 'ਤੇ ਇਸ ਨੂੰ 1000 ਮੀਲ ਜਾਂ ਲਗਭਗ 1600 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਕੰਪਨੀ ਨੇ Aptera Paradigm ਲਈ ਪ੍ਰੀ-ਆਰਡਰ ਵਿਕਰੀ ਸ਼ੁਰੂ ਕੀਤੀ ਸੀ ਜਿਸ 'ਚ ਕਾਰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਵਿੱਕ ਗਈਆਂ ਸਨ।

Aptera Paradigm ਦੀ ਤਰ੍ਹਾਂ ਕੈਲੀਫੋਰਨੀਆ ਸਥਿੱਤ ਸਟਾਰਟ-ਅਪ ਕੰਪਨੀ ਹੰਬਲ ਮੋਟਰਜ਼ ਨੇ SUV Humble One ਨੂੰ ਡਿਜ਼ਾਈਨ ਕੀਤਾ ਹੈ ਤੇ ਇਸ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। ਇਹ ਕਾਰ ਸੌਰ ਊਰਜਾ ਨਾਲ ਚੱਲਣ ਵਾਲੀ ਹੈ, ਜਿਸ ਦਾ ਮਤਲਬ ਹੈ ਕਿ ਗਾਹਕਾਂ ਦੇ ਜੇਬ ਤੋਂ ਬਾਹਰ ਦੇ ਖਰਚੇ ਬਹੁਤ ਘੱਟ ਹੋਣ ਜਾ ਰਹੇ ਹਨ।

ਇਸ ਕਾਰ ਦੀ ਛੱਤ ਸਮੇਤ ਕਈ ਵੱਖ-ਵੱਖ ਹਿੱਸਿਆਂ ਵਿੱਚ ਸੋਲਰ ਪੈਨਲ ਲਗਾਏ ਗਏ ਹਨ, ਜਿਨ੍ਹਾਂ ਦੀ ਵਰਤੋਂ ਨਾਲ ਇਹ ਕਾਰ ਬੈਟਰੀ ਚਾਰਜ ਕਰਦੀ ਹੈ। Humble One ਵਿੱਚ ਬੈਟਰੀ ਚਾਰਜਿੰਗ ਲਈ ਸੂਰਜੀ ਛੱਤ, ਬਿਜਲੀ ਪੈਦਾ ਕਰਨ ਵਾਲੀ ਸਾਈਡ ਲਾਈਟਾਂ, ਪੀਅਰ-ਟੂ-ਪੀਅਰ ਚਾਰਜਿੰਗ, ਰੀਜਨਰੇਟਿਵ ਬ੍ਰੇਕਿੰਗ ਅਤੇ ਫੋਲਡ-ਆਊਟ ਸੋਲਰ ਐਰੇ ਵਿੰਗ ਸ਼ਾਮਲ ਹਨ। ਇਸ ਸਭ ਦੀ ਮਦਦ ਨਾਲ ਐਸਯੂਵੀ ਦੀ ਬੈਟਰੀ ਆਸਾਨੀ ਨਾਲ ਚਾਰਜ ਹੁੰਦੀ ਰਹਿੰਦੀ ਹੈ।

 

 


Car loan Information:

Calculate Car Loan EMI