ਪਠਾਨਕੋਟ ਦੇ ਵਿਚ ਤ੍ਰਿਵੇਨੀ ਦੁਆਰ ਤੇ ਗ੍ਰਨੇਡ ਸੁਟਿਆ ਗਿਆ ਹੈ। ਰਾਤ ਕਰੀਬ 12 ਵਜੇ ਇਹ ਗ੍ਰਨੇਡ ਸੁਟਿਆ ਗਿਆ ਹੈ। ਪਠਾਨਕੋਟ ਦੇ ਵਿਚ ਧੀਰਾ ਪੁਲ ਦੇ ਨਜਦੀਕ ਬਣੇ ਤ੍ਰਿਵੇਨੀ ਦੁਆਰ ਦੇ ਨਜਦੀਕ ਗ੍ਰਨੇਡ ਸੁੱਟਿਆ ਗਿਆ ਹੈ। ਇਸ ਹਮਲੇ ਚ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀ ਹੈ। ਪਠਾਨਕੋਟ ਦੇ ਐਸ ਐਸ ਪੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੱਤੀ ਹੈ ਕਿ ਇਕ ਮੋਟਰਸਾਈਕਲ ਰਾਤ ਕਰੀਬ 12 ਵਜੇ ਇਸ ਗੇਟ ਨਜਦੀਕ ਗੁਜਰਿਆ ਸੀ ਤੇ ਸ਼ਕ ਇਹ ਜਤਾਇਆ ਜਾ ਰਿਹਾ ਹੈ ਕਿ ਇਸ ਮੋਟਰਸਾਈਕਲ ਤੇ ਸਵਾਰ ਵਿਅਕਤੀ ਨੇ ਹੀ ਗ੍ਰਨੇਡ ਸੁਟਿਆ ਹੋ ਸਕਦਾ ਹੈ। ਪੁਲਿਸ ਵਲੋ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇਆ ਦੀ ਫੁਟੇਜ ਦੀ ਜਾੰਚ ਕੀਤੀ ਜਾ ਰਹੀ ਹੈ। ਪੁਲਿਸ ਨੇ ਪਠਾਨਕੋਟ ਦੇ ਸਾਰੇ ਪੁਲਿਸ ਨਾਕਿਆਂ ਨੂੰ ਅਲਰਟ ਕਰ ਦਿਤਾ ਹੈ। ਇਹ ਗੇਟ ਸ਼ਹੀਦ ਲੈਫਟੀਨੇੰਟ ਤ੍ਰਿਵੇਨੀ ਸਿੰਘ ਦੀ ਯਾਦ ਵਿਚ ਬਣਾਇਆ ਗਿਆ ਸੀ। ਲੈਂਫਟੀਨੇਂਟ ਤ੍ਰਿਵੇਨੀ ਸਿੰਘ ਜੰਮੂ ਰੇਲਵੇ ਸਟੇਸ਼ਨ ਤੇ ਅਤਵਾਦੀ ਹਮਲੇ ਵਿਚ ਮਾਰੇ ਗਏ ਸੀ।
Pathankot Grenade Attack : ਪਠਾਨਕੋਟ 'ਚ ਧੀਰਾ ਪੁਲ ਨੇੜੇ ਫੌਜ ਦੇ ਤ੍ਰਿਵੇਣੀ ਦੁਆਰ ਗੇਟ 'ਤੇ ਗ੍ਰੇਨੇਡ ਅਟੈਕ
abp sanjha | Manvir Kaur | 22 Nov 2021 08:17 AM (IST)
ਪਠਾਨਕੋਟ 'ਚ ਧੀਰਾ ਪੁਲ ਨੇੜੇ ਫੌਜ ਦੇ ਤ੍ਰਿਵੇਣੀ ਦੁਆਰ ਗੇਟ 'ਤੇ ਗ੍ਰੇਨੇਡ ਅਟੈਕ
ARTICLE_BREAKING_SANJHA