ਨਵੀਂ ਦਿੱਲੀ: ਜੇਕਰ ਤੁਸੀਂ ਅਗਸਤ ਮਹੀਨੇ ਰੇਨੋ ਦੀ ਕੋਈ ਕਾਰ ਖਰੀਦਣ ਦਾ ਪਲਾਨ ਕਰ ਕਰੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕੰਮ ਦੀ ਸਾਬਤ ਹੋ ਸਕਦੀ ਹੈ। ਕੰਪਨੀ ਆਪਣੇ ਲਾਈਨਅੱਪ ‘ਚ ਮੌਜੂਦ ਕੁਝ ਕਾਰਾਂ ‘ਤੇ ਕੈਸ਼-ਬੈਕ, ਕਾਰਪੋਰੇਟ ਬੋਨਸ, ਫਰੀ ਇੰਸ਼ੋਰੈਂਸ ਅਤੇ ਕਈ ਹੋਰ ਫਾਇਦਿਆਂ ਦੀ ਸੌਗਾਤ ਦੇ ਰਿਹਾ ਹੈ। ਇਹ ਆਫਰਸ ਸਿਰਫ 31 ਅਗਸਤ 2019 ਤਕ ਸੀਮਤ ਹੋਣਗੇ। ਜਾਣੋ ਕਿਹੜੀ ਕਾਰ 'ਤੇ ਮਿਲ ਰਿਹਾ ਕੀ ਆਫਰ Renault Kwid: ਜ਼ੀਰੋ ਡਾਊਨ ਪੇਮੈਂਟ ਆਫਰ- ਕੰਪਨੀ ਦੀ ਫੇਮਸ ਹੈਚਬੈਕ ਕਵਿੱਡ ਨੂੰ ਤੁਸੀਂ ਜ਼ੀਰੋ ਡਾਊਨ ਪੇਮੈਂਟ ‘ਤੇ ਘਰ ਲੈ ਜਾ ਸਕਦੇ ਹੋ। ਇਸ ਕਾਰ ‘ਚ ਕੈਸ਼ ਡਿਸਕਾਊਂਟ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਆਰਐਕਸਈ ਅਤੇ ਆਰਐਕਸਐਲ ਵੇਰੀਅੰਟ ਨੂੰ ਛੱਡ ਹੋਰਨਾਂ ‘ਤੇ 4 ਸਾਲ/1 ਲੱਖ ਕਿਮੀ ਫਰੀ ਵਾਰੰਟੀ ਦਿੱਤੀ ਜਾ ਰਹੀ ਹੈ। ਅਕਸਚੇਂਜ ਆਫਰ ‘ਤੇ 20,000 ਰੁਪਏ ਦਾ ਵਧੇਰੇ ਫਾਇਦਾ ਮਿਲ ਰਿਹਾ ਹੈ।
ਕਵਿੱਡ 800 ਸੀਸੀ ਵਾਲੇ ਐਸਟੀਡੀ, ਆਰਐਕਸਈ ਅਤੇ ਆਰਐਕਸਐਲ ‘ਤੇ ਐਕਸਚੈਂਜ ਬੋਨਸ ਅਤੇ ਅੇਕਸਟੇਂਡ ਵਾਰੰਟੀ ਨੂੰ ਛੱਡ ਹੋਰ ਸਾਰੇ ਆਫਰ ਦਿੱਤੇ ਜਾ ਰਹੇ ਹਨ। ਇਹ ਆਫਰ ਕੇਰਲਾ ਨੂੰ ਛੱਡ ਬਾਕੀ ਸਾਰੇ ਦੇਸ਼ ‘ਚ ਵੈਲਿਡ ਹਨ। Renault Lodgy: ਐਸਟੀਡੀ ਅਤੇ ਆਰਐਕਸਈ ਵੇਰੀਅੰਟ ‘ਤੇ 30 ਹਜ਼ਾਰ ਰੁਪਏ ਤਕ ਦਾ ਕੈਸ਼ ਡਿਸਕਾਉਂਟ, 5000 ਰੁਪਏ ਦਾ ਕਾਰਪੋਰੇਟ ਡਿਸਕਾਊਂਟ, ਕੰਪਨੀ ਵੱਲੋਂ ਗਾਹਕ ਇੰਸ਼ੋਰੈਂਸ ‘ਚ ਵੀ ਭਾਰੀ ਛੋਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਰੇਨੋ ਦਾ ਇੰਸ਼ੋਰੈਂਸ ਪ੍ਰੋਗ੍ਰਾਮ ਚੁਣਨ ‘ਤੇ ਤੁਹਾਨੂੰ ਇੰਸ਼ੋਰੈਂਸ ਲਈ ਸਿਰਫ ਇੱਕ ਰੁਪਿਆ ਦੇਣਾ ਹੋਵੇਗਾ।
Renault Duster: ਰੇਨੋ ਦੇ ਮੋਜੂਦਾ ਗਾਹਕਾਂ ਨੂੰ ਡਸਟਰ ਖਰੀਦਣ ‘ਤੇ 10,000 ਰੁਪਏ ਦਾ ਲਾਇਲਟੀ ਬੋਨਸ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਤੁਸੀਂ 20,000 ਰੁਪਏ ਦਾ ਕੈਸ਼ਬੈਕ, ਜਾਂ ਐਕਸਚੇਂਜ ਆਫਰ ਚੁਣ ਸਕਦੇ ਹੋ। ਕੰਪਨੀ ਰੇਨੋ ਡਸਟਰ ‘ਤੇ 8.99% ਦੀ ਸਸਤੀ ਵਿਆਜ਼ ਦਰ ‘ਤੇ ਫਾਈਨੈਂਸ ਦਾ ਆਫਰ ਵੀ ਦੇ ਰਹੀ ਹੈ। ਰੇਨੋ ਕੈਪਚਰ: ਕੋਈ ਵੀ ਪੁਰਾਣੀ ਕਾਰ ਬਦਲੇ ਰੇਨੋ ਕੈਪਚਰ ਖਰੀਦਣ ‘ਤੇ 50,000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਕਾਰ ‘ਤੇ ਵੀ 5,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਉਪਲਬਧ ਹੈ।

Car loan Information:

Calculate Car Loan EMI