ਅਰੁਣ ਜੇਟਲੀ ਦੀ ਮੌਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਲਿਖਿਆ, “ਅਰੁਣ ਜੇਟਲੀ ਦੀ ਇੱਕ ਸਿਆਸੀ ਦਿੱਗਜ ਸੀ, ਜੋ ਬੌਧਿਕ ਅਤੇ ਕਾਨੂੰਨੀ ਤੌਰ ‘ਤੇ ਚੇਤੰਨ ਸੀ। ਉਹ ਇੱਕ ਮੁੱਖ ਨੇਤਾ ਸੀ ਜਿਨ੍ਹਾਂ ਨੇ ਭਾਰਤ ਦੇ ਵਿਕਾਸ ‘ਚ ਸਥਾਈ ਯੋਗਦਾਨ ਦਿੱਤਾ ਉਨ੍ਹਾਂ ਦੀ ਮੌਤ ਦੁਖਦ ਹੈ। ਉਨ੍ਹਾਂ ਦੀ ਪਤਨੀ ਸੰਗੀਤਾ ਜੀ ਦੇ ਨਾਲ-ਨਾਲ ਬੇਟੇ ਰੋਹਨ ਨਾਲ ਗੱਲ ਕੀਤੀ ਅਤੇ ਦੁੱਖ ਜ਼ਾਹਿਰ ਕੀਤਾ। ਓਮ ਸ਼ਾਂਤੀ।” ਮੋਦੀ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ।
ਇਸ ਦੇ ਨਾਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਟਵੀਟ ਕਰ ਜੇਤਲੀ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਸੋਨੀਆ ਨੇ ਲਿਖੀਆ, “ਜੇਤਲੀ ਨੇ ਇੱਕ ਲੋਕ ਨਾਇਕ, ਸਾਂਸਦ ਅਤੇ ਮੰਤਰੀ ਦੇ ਤੌਰ ‘ਤੇ ਲੰਬੇ ਸਮੇਂ ਤਕ ਸੇਵਾਵਾਂ ਦਿੱਤੀਆਂ। ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।”
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਲਿਖਿਆ, “ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਨੇਤਾ ਅਰੁਣ ਜੇਤਲੀ ਦਾ ਅਕਾਲ ਚਲਾਣਾ ਦੇਸ਼ ਦੇ ਲਈ ਇੱਕ ਵੱਡਾ ਨੁਕਸਾਨ ਹੈ। ਕਾਨੂੰਨੀ ਮਾਹਿਰ ਅਤੇ ਇੱਕ ਤਜ਼ਰਬੇਕਾਰ ਨੇਤਾ, ਜਿਨ੍ਹਾਂ ਨੂੰ ਉਨ੍ਹਾਂ ਦੇ ਸ਼ਾਸਨ ਕੌਸ਼ਲ ਲਈ ਜਾਣਿਆ ਜਾਂਦਾ ਸੀ, ਦੇਸ਼ ਉਨ੍ਹਾਂ ਨੂੰ ਯਾਦ ਰੱਖੇਗਾ। ਦੁੱਖ ਦੀ ਇਸ ਘੜੀ ‘ਚ ਸਾਡੀ ਹਮਦਰਦੀ ਅਤੇ ਦੁਆ ਪਰਿਵਾਰ ਦੇ ਨਾਲ ਹੈ।”
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਅਰੁਣ ਜੇਤਲੀ ਦੀ ਮੌਤ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਵੇਦਨਾ ਅਤੇ ਪ੍ਰਾਰਥਨਾਵਾਂ ਜੇਤਲੀ ਦੇ ਪਰਿਵਾਰ ਦੇ ਨਾਲ ਹਨ।
ਹੋਰ ਕਿਸ ਨੇ ਕੀ-ਕੀ ਟਵੀਟ ਕੀਤਾ ਹੈ ਹੇਠਾਂ ਵੇਖੋ।