ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਲੰਬੀ ਬਿਮਾਰੀ ਤੋਂ ਬਾਅਦ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਵਿੱਚ ਮੌਤ ਹੋ ਗਈ ਹੈ। 66 ਸਾਲਾ ਭਾਜਪਾ ਲੀਡਰ ਨੇ ਅੱਜ ਦੁਪਹਿਰ 12:07 ਵਜੇ ਮਿੰਟ 'ਤੇ ਆਖਰੀ ਸਾਹ ਲਏ।
ਬੀਤੀ 9 ਅਗਸਤ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਬੇਚੈਨੀ ਕਾਰਨ ਜੇਤਲੀ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। ਬੀਤੇ ਦਿਨ ਵੀ ਜੇਤਲੀ ਦੀ ਸਿਹਤ ਵਿਗੜਨ ਦੀ ਖ਼ਬਰ ਆਈ ਸੀ। ਏਮਜ਼ ਦੇ ਸੂਤਰਾਂ ਅਨੁਸਾਰ ਜੇਤਲੀ ਦਾ ਡਾਇਲਸਿਸ ਵੀ ਕੀਤਾ ਗਿਆ ਸੀ। ਜੇਤਲੀ ਦੀ ਹਾਲਤ ਵਿੱਚ ਕੋਈ ਖ਼ਾਸ ਸੁਧਾਰ ਨਹੀਂ ਸੀ ਹੋ ਰਿਹਾ। ਉਹ ਕਈ ਦਿਨਾਂ ਤੋਂ ਜੀਵਨ ਰੱਖਿਆ ਪ੍ਰਣਾਲੀ 'ਤੇ ਸਨ।