ਨਵੀਂ ਦਿੱਲੀ: ਓਲਾ ਭਾਰਤ ਨੇ ਲੋਕਾਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਇਲੈਕਟ੍ਰਿਕ ਸਕੂਟਰ ਤੋਂ ਬਾਅਦ OLA ਦਾ ਇੱਕ ਹੋਰ ਵੱਡਾ ਧਮਾਕਾ ਹੈ। ਹੁਣ ਕਾਰ ਖਰੀਦਣ 'ਤੇ 1 ਲੱਖ ਰੁਪਏ ਦੀ ਵੱਡੀ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਵਿੱਚ ਓਲਾ ਸਭ ਤੋਂ ਵੱਡੇ ਮੋਬਿਲਟੀ ਪਲੇਟਫਾਰਮਾਂ ਵਿੱਚੋਂ ਇੱਕ ਹੈ।


ਹਾਸਲ ਜਾਣਕਾਰੀ ਮੁਤਾਬਕ ਇਸ ਕੰਪਨੀ ਵੱਲੋਂ ਸ਼ਹਿਰੀ ਮੋਬਿਲਟੀ ਸੈਗਮੈਂਟ ਦੀ ਸਮੀਖਿਆ ਕੀਤੀ ਗਈ ਹੈ। ਹੁਣ ਕੰਪਨੀ ਓਲਾ ਕਾਰਜ਼ ਨਾਂ ਦਾ ਇੱਕ ਆਟੋ ਰਿਟੇਲ ਪਲੇਟਫਾਰਮ ਵੀ ਚਲਾਉਂਦੀ ਹੈ। ਇਹ ਪਲੇਟਫਾਰਮ ਤੁਹਾਨੂੰ ਡਿਜੀਟਲ ਖਰੀਦਦਾਰੀ, ਵੇਚਣ ਤੇ ਮਾਲਕੀ ਦਾ ਅਨੁਭਵ ਦਿੰਦਾ ਹੈ।


ਕੰਪਨੀ ਨੇ ਸਭ ਤੋਂ ਪਹਿਲਾਂ ਪ੍ਰੀ-ਓਨਡ ਕਾਰ ਫੈਸਟੀਵੈਲ ਦਾ ਐਲਾਨ ਕੀਤਾ ਹੈ। ਇਸ ਪਲੇਟਫਾਰਮ 'ਤੇ 2000 ਪ੍ਰਮਾਣਿਤ ਓਲਾ ਕਾਰਾਂ ਉਪਲਬਧ ਹਨ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਕਾਰਾਂ 'ਤੇ ਬਿਹਤਰੀਨ ਡੀਲ ਤੇ ਇੰਸੈਂਟਿਵ ਆਫਰ ਕੀਤੇ ਜਾ ਰਹੇ ਹਨ। ਇਸ ਪਲੇਟਫਾਰਮ 'ਤੇ ਕਾਰ ਖਰੀਦਣ 'ਤੇ ਤੁਹਾਨੂੰ 1 ਲੱਖ ਰੁਪਏ ਤੱਕ ਦੀ ਛੋਟ ਮਿਲੇਗੀ। ਤੁਸੀਂ ਓਲਾ ਐਪ ਰਾਹੀਂ ਨਵੀਆਂ ਤੇ ਵਰਤੀਆਂ ਹੋਈਆਂ ਕਾਰਾਂ ਖਰੀਦ ਸਕਦੇ ਹੋ।


ਕੰਪਨੀ ਨੇ ਕੁਝ ਸਮਾਂ ਪਹਿਲਾਂ ਓਲਾ ਈ-ਸਕੂਟਰ ਨੂੰ ਲਾਂਚ ਕੀਤਾ ਸੀ ਤੇ ਹੁਣ ਸਕੂਟਰ ਦੀ ਦੂਜੀ ਸੇਲ ਦਾ ਇੰਤਜ਼ਾਰ ਹੈ। ਓਲਾ ਇਲੈਕਟ੍ਰਿਕ ਸਕੂਟਰਾਂ ਦੇ ਓਲਾ ਐੱਸ1 ਤੇ ਓਲਾ ਐੱਸ1 ਪ੍ਰੋ ਵੇਰੀਐਂਟ ਫੀਚਰਜ਼ ਨਾਲ ਭਰਪੂਰ ਹਨ। ਇਸ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਰੇਂਜ ਬਹੁਤ ਹੀ ਸ਼ਾਨਦਾਰ ਹੈ। ਇੱਕ ਵਾਰ ਚਾਰਜ ਕਰਨ 'ਤੇ 181 ਕਿਲੋਮੀਟਰ ਤੱਕ ਚੱਲ਼ਦਾ ਹੈ।


ਇਸ ਦੇ ਨਾਲ ਹੀ ਇਨ੍ਹਾਂ ਦੀ ਟਾਪ ਸਪੀਡ 115 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਿਰਫ 3 ਸੈਕਿੰਡ '0-40 kmph ਦੀ ਰਫਤਾਰ ਨਾਲ ਦੌੜ ਸਕਦਾ ਹੈ। ਹੋਰ ਵਿਸ਼ੇਸ਼ਤਾਵਾਂ ਵਿੱਚ ਰਿਵਰਸ ਗੀਅਰ, ਫਰੰਟ ਤੇ ਰੀਅਰ ਡਿਸਕ ਬ੍ਰੇਕ, ਕਰੂਜ਼ ਕੰਟਰੋਲ, ਮੂਵਓਐਸ ਓਪਰੇਟਿੰਗ ਸਿਸਟਮ, 3 ਜੀਬੀ ਰੈਮ, ਆਕਟਾ-ਕੋਰ ਪ੍ਰੋਸੈਸਰ, 4ਜੀ, ਵਾਈਫਾਈ, ਬਲੂਟੁੱਥ ਸਪੋਰਟ, ਕਸਟਮਾਈਜ਼ਬਲ ਇੰਜਣ ਆਵਾਜ਼, ਸੰਗੀਤ, ਵੌਇਸ ਕੰਟਰੋਲ ਤੇ ਨੇੜਤਾ ਅਨਲੌਕ ਸ਼ਾਮਲ ਹਨ।


ਇਹ ਵੀ ਪੜ੍ਹੋ:


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Car loan Information:

Calculate Car Loan EMI