ਨਵੀਂ ਦਿੱਲੀ: ਕਾਰ ਖ਼ਰੀਦਣਾ (Buy Casr) ਸੌਖਾ ਹੈ ਪਰ ਉਸ ਦਾ ਰੱਖ-ਰਖਾਅ ਕਰਨਾ ਕੁਝ ਔਖਾ ਹੁੰਦਾ ਹੈ। ਕਈ ਵਾਰ ਲੋਕ ਬਿਨਾ ਸੋਚੇ-ਸਮਝੇ ਆਪਣੀ ਕਾਰ ਤੇਜ਼ ਧੁੱਪ ਵਿੱਚ ਪਾਰਕ ਕਰ ਦਿੰਦੇ ਹਨ ਪਰ ਇੰਝ ਉਸ ਦੇ ਪੇਂਟ ਦੀ (Car Paint) ਚਮਕ ਫਿੱਕੀ ਪੈਣ ਲੱਗਦੀ ਹੈ। ਤੁਸੀਂ ਇੱਥੇ ਦਿੱਤੇ ਕੁਝ ਨੁਕਤਿਆਂ ਦੀ ਮਦਦ ਨਾਲ ਪੁਰਾਣੀ ਕਾਰ (Car Shine) ਉੱਤੇ ਵੀ ਨਵੀਂ ਵਰਗੀ ਚਮਕ ਬਰਕਰਾਰ ਰੱਖ ਸਕਦੇ ਹੋ।


ਪਹਿਲਾ ਨੁਕਤਾ ਤਾਂ ਇਹੋ ਹੈ ਕਿ ਹਰ ਸੰਭਵ ਹੱਦ ਤੱਕ ਆਪਣੀ ਕਾਰ ਛਾਂ ’ਚ ਖੜ੍ਹੀ (Park Car in Shade) ਕਰੋ। ਗਰਮੀਆਂ ਦੇ ਮੌਸਮ ’ਚ ਹੀ ਨਹੀਂ, ਸਗੋਂ ਠੰਢ ਤੇ ਮੀਂਹ ਦੇ ਮੌਸਮ ਵਿੱਚ ਵੀ ਕਾਰ ਦਾ ਰੰਗ ਖ਼ਰਾਬ ਹੋ ਸਕਦਾ ਹੈ। ਇਸ ਲਈ ਕੋਈ ਮੁਲਾਇਮ ਕਵਰ ਕਾਰ ਉੱਤੇ ਚੜ੍ਹਾ ਕੇ ਰੱਖੋ; ਤਾਂ ਜੋ ਕਿਸੇ ਵੀ ਮੌਸਮ ਦਾ ਉਸ ਉੱਤੇ ਅਸਰ ਨਾ ਪਵੇ।


ਪੁਰਾਣੀ ਕਾਰ ਵੀ ਮਾਰੇਗੀ ਨਵੀਂ ਵਰਗੀਆਂ ਚਮਕਾਂ, ਬੱਸ ਇਹ ਨੁਸਖੇ ਅਪਣਾਓ


ਕਾਰ ਦੀ ਚਮਕ ਕਾਇਮ ਰੱਖਣ ਲਈ ਉਸ ਦੀ ਨਿਯਮਤ ਵਾਈਪਿੰਗ (Car Wipping) ਜ਼ਰੂਰੀ ਹੈ। ਇੰਝ ਪੇਂਟ ਬਚਿਆ ਰਹਿੰਦਾ ਹੈ। ਕਾਰ ਨੂੰ ਵਾਈਪ ਕਰਦੇ ਭਾਵ ਪੂੰਝਦੇ ਸਮੇਂ ਕਿਸੇ ਸਖ਼ਤ ਕੱਪੜੇ ਦੀ ਵਰਤੋਂ ਨਾ ਕਰੋ। ਇਸ ਨਾਲ ਬਰੀਕ-ਬਰੀਕ ਝਰੀਟਾਂ ਪੈ ਸਕਦੀਆਂ ਹਨ ਤੇ ਕਾਰ ਦਾ ਪੇਂਟ ਵੀ ਖ਼ਰਾਬ ਹੋ ਸਕਦਾ ਹੈ।


ਜੇ ਤੁਹਾਨੂੰ ਆਪਣੀ ਕਾਰ ਨਾਲ ਬਹੁਤ ਜ਼ਿਆਦਾ ਪਿਆਰ ਹੈ, ਤਾਂ ਤੁਸੀਂ ਇਸ ਉੱਤੇ ਲੈਮੀਨੇਸ਼ਨ ਵੀ ਲੁਆ ਸਕਦੇ ਹੋ। ਬਾਜ਼ਾਰ ਵਿੱਚ ਤੁਹਾਨੂੰ ਘੱਟ ਕੀਮਤ ਉੱਤੇ ਵੀ ਲੈਮੀਨੇਸ਼ਨ ਮਿਲ ਜਾਵੇਗੀ। ਇਸ ਵਿੱਚ ਕਾਰ ਦੀ ਬੌਡੀ ਉੱਤੇ ਇੱਕ ਪਰਤ ਚੜ੍ਹਾ ਦਿੱਤੀ ਜਾਂਦੀ ਹੈ। ਇਸ ਨਾਲ ਤੁਹਾਡੀ ਕਾਰ ਉੱਤੇ ਕਿਸੇ ਵੀ ਤਰ੍ਹਾਂ ਦੇ ਮੌਸਮ ਵਿੱਚ ਕੋਈ ਅਸਰ ਨਹੀਂ ਪੈਂਦਾ। ਕਾਰ ਦੇ ਪੇਂਟ ਦੀ ਚਮਕ ਵੀ ਬਰਕਰਾਰ ਰਹਿੰਦੀ ਹੈ।



Car loan Information:

Calculate Car Loan EMI