ਦੇਸ਼ ਦੀ ਈ-ਚਾਲਾਨ ਸੁਵਿਧਾ ਦਾ ਲੋਕ ਹੁਣ ਗ਼ਲਤ ਫ਼ਾਇਦਾ ਲੈਣ ਲੱਗ ਪਏ ਹਨ। ਆਵਾਜਾਈ ਦੇ ਨਿਯਮ ਤੋੜਨ ਵਾਲੇ ਲੋਕ ਈ-ਚਾਲਾਨ ਤਾਂ ਕਰਵਾ ਲੈਂਦੇ ਹਨ ਪਰ ਉਹ ਗੰਭੀਰ ਹੋ ਕੇ ਭਰਦੇ ਨਹੀਂ ਹਨ। ਅਜਿਹਾ ਇੱਕ ਮਾਮਲਾ ਮਹਾਰਾਸ਼ਟਰ ਦੇ ਥਾਣੇ ’ਚ ਸਾਹਮਣੇ ਆਇਆ ਹੈ; ਜਿੱਥੇ ਅਜਿਹੇ ਲੋਕਾਂ ਦੀ ਨਕੇਲ ਕੱਸਣ ਦੀ ਤਿਆਰੀ ਹੋ ਗਈ ਹੈ, ਜਿਨ੍ਹਾਂ ਨੇ ਹਾਲੇ ਤੱਕ ਈ-ਚਾਲਾਨ ਨਹੀਂ ਭਰਿਆ।

ਥਾਣੇ ਪੁਲਿਸ ਨੇ ਫ਼ੈਸਲਾ ਕੀਤਾ ਹੈ ਕਿ ਈ-ਚਾਲਾਨ ਨਾ ਭਰਨ ਵਾਲਿਆਂ ਦੇ ਵਾਹਨ 1 ਦਸੰਬਰ ਤੋਂ ਜ਼ਬਤ ਕਰ ਲਏ ਜਾਣਗੇ। ਥਾਣੇ ਟ੍ਰੈਫ਼ਿਕ ਪੁਲਿਸ 14 ਫ਼ਰਵਰੀ, 2019 ਤੋਂ ਈ-ਚਾਲਾਨ ਜਾਰੀ ਕਰ ਰਹੀ ਹੈ। ਮਾਰਚ ਮਹੀਨੇ ਲੱਗੇ ਲੌਕਡਾਊਨ ਦੌਰਾਨ ਪੁਲਿਸ ਨੇ ਲੱਖਾਂ ਚਾਲਾਨ ਕੀਤੇ ਸਨ ਪਰ ਲੋਕ ਉਹ ਚਾਲਾਨ ਭਰਨ ਲਈ ਗੰਭੀਰ ਨਹੀਂ ਦਿਸੇ।

ਮੀਡੀਆ ਰਿਪੋਰਟ ਅਨੁਸਾਰ ਹਰ ਰੋਜ਼ਾਨਾ ਲਗਪਗ 25,000 ਈ-ਚਾਲਾਨ ਜਾਰੀ ਕੀਤੇ ਜਾਂਦੇ ਹਨ; ਜਿਸ ਕਾਰਨ ਮਹਾਰਾਸ਼ਟਰ ’ਚ ਕੁੱਲ 700 ਕਰੋੜ ਰੁਪਏ ਤੋਂ ਵੱਧ ਦਾ ਟ੍ਰੈਫ਼ਿਕ ਈ-ਚਾਲਾਨ ਜੁਰਮਾਨਾ ਮੁਲਤਵੀ ਪਿਆ ਹੈ। ਇਸ ਸੂਬੇ ’ਚ ਜਨਵਰੀ ਤੋਂ ਤੋਂ ਲੈ 31 ਅਕਤੂਬਰ ਤੱਕ 5 ਲੱਖ 52 ਹਜ਼ਾਰ 453 ਚਾਲਾਨ ਜਾਰੀ ਕੀਤੇ ਜਾ ਚੁੱਕੇ ਹਨ; ਜਿਨ੍ਹਾਂ ਦੇ ਜੁਰਮਾਨੇ ਦੀ ਰਕਮ 22 ਕਰੋੜ ਰੁਪਏ ਬਣਦੀ ਹੈ।

ਨਵੇਂ ਨਿਯਮ ਅਧੀਨ ਚਾਲਾਨ ਭਰਨ ਵਾਲਿਆਂ ਨੂੰ 10 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਵਾਹਨ ਜ਼ਬਤ ਕਰ ਲਏ ਜਾਣਗੇ। ਇਸੇ ਲਈ ਹੁਣ ਅਜਿਹੇ ਵਾਹਨ ਚਾਲਕਾਂ ਨੂੰ 30 ਨਵੰਬਰ ਤੱਕ ਆਪਣੇ ਚਾਲਾਨ ਭੁਗਤਾਨ ਕਰਨ ਦੀ ਅਪੀਲ ਕੀਤੀ ਗਈ ਹੈ। ਉਸ ਤੋਂ ਬਾਅਦ ਗੱਡੀਆਂ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI