ਬੀਜਿੰਗ: ਚੀਨ (China) ਨੇ ਅਜਿਹੀਆਂ ਕਿਆਸਅਰਾਈਆਂ ਨੂੰ ਮੁੱਢੋਂ ਰੱਦ ਕੀਤਾ ਹੈ, ਜਿਨ੍ਹਾਂ ਵਿੱਚ ਆਖਿਆ ਜਾ ਰਿਹਾ ਸੀ ਕਿ ਅਮਰੀਕਾ (America) ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡੇਨ (Joe Biden) ਦੇ ਕਾਰਜਕਾਲ ’ਚ ਵਾਸ਼ਿੰਗਟਨ ਤੇ ਬੀਜਿੰਗ ਵਿਚਾਲੇ ਵਧੀਆ ਰਿਸ਼ਤੇ ਬਣਨ ਜਾ ਰਹੇ ਹਨ। ਇੱਕ ਚੀਨੀ ਸਲਾਹਕਾਰ ਨੇ ਕਿਹਾ ਕਿ ਚੀਨ ਨੂੰ ਇਹ ਭਰਮ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਬਾਇਡੇਨ ਪ੍ਰਸ਼ਾਸਨ ਦੌਰਾਨ ਵੀ ਅਮਰੀਕਾ ਤੇ ਚੀਨ ਵਿਚਲੇ ਸਬੰਧਾਂ ’ਚ ਕੋਈ ਸੁਧਾਰ ਹੋਣ ਵਾਲਾ ਨਹੀਂ।


ਸਲਾਹਕਾਰ ਨੇ ਕਿਹਾ ਕਿ ਚੀਨ ਨੂੰ ਤਾਂ ਹੁਣ ਇੱਕ ਔਖੇ ਦੌਰ ਲਈ ਤਿਆਰ ਰਹਿਣਾ ਚਾਹੀਦਾ ਹੈ। ਉਸ ਨੇ ਦਾਅਵਾ ਕੀਤਾ ਕਿ ਸਗੋਂ ਹੁਣ ਦੋਵੇਂ ਦੇਸ਼ਾਂ ਵਿਚਲੇ ਸਬੰਧਾਂ ਵਿੱਚ ਹੋਰ ਵੀ ਖਟਾਸ ਪੈਦਾ ਹੋ ਸਕਦੀ ਹੈ। ਇੰਝ ਚੀਨੀ ਸਲਾਹਕਾਰ ਨੇ ਇਸ ਬਿਆਨ ਰਾਹੀਂ ਇਹ ਸੰਕੇਤ ਦੇ ਦਿੱਤਾ ਹੈ ਕਿ ਅਮਰੀਕਾ ਤੇ ਚੀਨ ਵਿਚਲੇ ਸਬੰਧਾਂ ਦੀ ਕੜਵਾਹਟ ਕਿਸੇ ਦੋ ਆਗੂਆਂ ਵਿਚਲਾ ਮਾਮਲਾ ਨਹੀਂ, ਸਗੋਂ ਇਹ ਮਤਭੇਦ ਵਿਸ਼ਵ ਚੁਣੌਤੀਆਂ ਤੇ ਪ੍ਰਭਾਵ ਕਾਰਨ ਹਨ।

ਚੀਨੀ ਸਲਾਹਕਾਰ ਜ਼ੇਂਗ ਯੋਂਗਸ਼ੇ ਨੇ ਕਿਹਾ ਕਿ ਯਕੀਨੀ ਤੌਰ ਉੱਤ ਜੋਅ ਬਾਇਡੇਨ ਅਮਰੀਕਾ ਦੇ ਸਭ ਤੋਂ ਕਮਜ਼ੋਰ ਰਾਸ਼ਟਰਪਤੀ ਹਨ। ਉਨ੍ਹਾਂ ਸਾਹਮਣੇ ਘਰੇਲੂ ਅਤੇ ਸਿਆਸੀ ਮੋਰਚਿਆਂ ਉੱਤੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਜੋਅ ਬਾਇਡੇਨ ਵ੍ਹਾਈਟ ਹਾਊਸ ਵਿੱਚ ਦਾਖ਼ਲ ਹੋਣ ਤੋਂ ਬਾਅਦ ਘਰੇਲੂ ਸਮੱਸਿਆਵਾਂ ਹੱਲ ਕਰਨ ਦੀ ਥਾਂ ਅਮਰੀਕੀ ਜਨਤਾ ਦਾ ਧਿਆਨ ਹੋਰ ਸਮੱਸਿਆਵਾਂ ਵੱਲ ਖਿੱਚਣਗੇ।

Breaking | ਪੰਜਾਬ ‘ਚ ਮੁੜ ਤੋਂ ਦੌੜਣਗੀਆਂ ਰੇਲਾਂ,ਰੇਲ ਮੰਤਰੀ ਨੇ ਕੀਤਾ Tweet

ਚੀਨੀ ਸਲਾਹਕਾਰ ਨੇ ਕਿਹਾ ਕਿ ਅਮਰੀਕੀ ਸਮਾਜ ਖਿੰਡ-ਪੁੰਡ ਰਿਹਾ ਹੈ ਤੇ ਬਾਇਡੇਨ ਇਸ ਮਾਮਲੇ ’ਚ ਕੁਝ ਵੀ ਨਹੀਂ ਕਰ ਸਕਦੇ। ਕੋਵਿਡ-19 ਦੇ ਹਾਲਾਤ ਨਾਲ ਨਿਪਟਣ, ਅਮਰੀਕਾ ਤੇ ਚੀਨ ਵਪਾਰ ਤੇ ਮਨੁੱਖੀ ਅਧਿਕਾਰਾਂ ਸਮੇਤ ਅਜਿਹੇ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਾਲੇ ਰੇੜਕਾ ਬਣਿਆ ਰਹੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904