ਪਿਛਲੇ ਮਹੀਨੇ ਪੂਰੀ ਦੁਨੀਆ ’ਚ ਲਾਂਚ ਹੋਈ Nissan Magnite ਹੁਣ ਛੇਤੀ ਹੀ ਭਾਰਤ ’ਚ ਵੀ ਲਾਂਚ ਹੋਵੇਗੀ। ਭਾਰਤ ’ਚ ਇਹ ਕਾਰ ਸਿਰਫ਼ ਇੱਕ ਇੰਜਣ ਆਪਸ਼ਨ ਨਾਲ ਪੇਸ਼ ਕੀਤੀ ਜਾਵੇਗੀ। ਇਹ ਚਾਰ ਮੀਟਰ ਤੋਂ ਘੱਟ ਲੰਮੀ SUV ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਸਾਢੇ 5 ਲੱਖ ਰੁਪਏ ਹਨ। ਆਓ ਜਾਣੀਏ ਇਸ ਕਾਰ ਦੇ ਕੁਝ ਫ਼ੀਚਰਜ਼:
Nissan Magnite ’ਚ ਸੈਗਮੈਂਟ ਫ਼ਸਟ 7.0 ਇੰਚ ਟੀਐਫ਼ਟੀ ਇੰਸਟਰੂਮੈਂਟ ਕੰਸੋਲ ਯੂਨਿਟ ਹੈ ਜੋ ਇਸ ਰੇਂਜ ਦੀ ਕਿਸੇ ਵੀ ਕਾਰ ਵਿੱਚ ਹੁਣ ਤੱਕ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਮੈਗਨਾਈਟ ’ਚ ਐਂਡ੍ਰਾਇਡ ਆਟੋ ਤੇ ਐਪਲ ਕਾਰ ਪਲੇ ਕੁਨੈਕਟੀਵਿਟੀ ਦੇ ਨਾਲ 8 ਇੰਚ ਦੀ ਟੱਚਸਕ੍ਰੀਨ ਇਨਫ਼ੋਟੇਨਮੈਂਟ, ਐਂਬੀਐਂਟ ਮੂਡ ਲਾਈਟਿੰਗ, ਕਰੂਜ਼ ਕੰਟਰੋਲ ਸਮੇਤ ਕਈ ਸ਼ਾਨਦਾਰ ਫ਼ੀਚਰਜ਼ ਦਿੱਤੇ ਗਏ ਹਨ। ਨਿਸਾਨ ਦੀ ਇਸ ਕਾਰ ਦਾ ਡੈਸ਼ਬੋਰਡ ਸ਼ਾਨਦਾਰ ਹੈ। ਇਸ ਵਿੱਚ ਏਸੀ ਵੈਂਟਸ, ਗਲੌਬ ਬਾੱਕਸ ਤੇ ਸਪੀਕਰ ਸਮੇਤ ਹੋਰ ਇੰਸਟਰੂਮੈਂਟ ਦੀ ਪਲੇਸਿੰਗ ਵੀ ਸ਼ਾਨਦਾਰ ਹੈ।
ਇਹ ਹਨ ਕਾਰ ਦੀਆਂ ਕੀਮਤਾਂ
1.0 ਲਿਟਰ ਪੈਟਰੋਲ XE-5,50,000 ਰੁਪਏ
1.0 ਲਿਟਰ ਪੈਟਰੋਲ XL-6,25,000 ਰੁਪਏ
1.0 ਲਿਟਰ ਪੈਟਰੋਲ XV-6,75,000 ਰੁਪਏ
1.0 ਲਿਟਰ ਪੈਟਰੋਲ XV ਪ੍ਰੀਮੀਅਮ -7,65,000 ਰੁਪਏ
1.0 ਲਿਟਰ ਟਰਬੋ ਪੈਟਰੋਲ XL-7,25,000 ਰੁਪਏ
1.0 ਲਿਟਰ ਟਰਬੋ ਪੈਟਰੋਲ XV-7,75,000 ਰੁਪਏ
1.0 ਲਿਟਰ ਟਰਬੋ ਪੈਟਰੋਲ XV ਪ੍ਰੀਮੀਅਮ-8,65,000 ਰੁਪਏ
1.0 ਲਿਟਰ ਟਰਬੋ ਪੈਟਰੋਲ XL CVT-8,15,000 ਰੁਪਏ
1.0 ਲਿਟਰ ਟਰਬੋ ਪੈਟਰੋਲ XL CVT -8,65,000 ਰੁਪਏ
1.0 ਲਿਟਰ ਟਰਬੋ ਪੈਟਰੋਲ XV ਪ੍ਰੀਮੀਅਮ CVT-9,55,000 ਰੁਪਏ
ਨਿਸਾਨ ਮੈਗਨਾਈਟ ਦਾ ਮੁਕਾਬਲਾ ਭਾਰਤ ’ਚ ਫ਼ੋਰਡ ਈਕੋਸਪੋਰਟ, ਟਾਟਾ ਨੈਕਸਾਨ, ਟੋਇਟਾ ਅਰਬਨ ਕਰੂਜ਼ਰ, ਮਾਰੂਤੀ ਬ੍ਰੇਜ਼ਾ, ਮਹਿੰਦਰਾ XUV300, ਕੀਆ ਸੌਨੇਟ, ਹੁੰਡਾਈ ਵੈਨਿਊ ਜਿਹੀਆਂ ਕਾਰਾਂ ਨਾਲ ਹੋਵੇਗਾ। ਭਾਰਤੀ ਬਾਜ਼ਾਰ ਵਿੱਚ ਇਹ ਸਭ ਤੋਂ ਵੱਧ ਮੁਕਾਬਲੇ ਵਾਲਾ ਸੈਗਮੈਂਟ ਹੈ। ਨਿਸਾਨ ਮੈਗਨਾਈਟ ਦੇ ਆਉਣ ਨਾਲ ਇਸ ਵਿੱਚ ਮੁਕਾਬਲਾ ਹੋਰ ਵੀ ਸਖ਼ਤ ਹੋਣ ਵਾਲਾ ਹੈ।

Car loan Information:
Calculate Car Loan EMI