ਕਾਂਗਰਸ ਦੀ ਅੰਦਰੂਨੀ ਧੜੇਬੰਦੀ ਖਤਮ ਕਰਨ ਦੀ ਕਵਾਇਦ, ਰਾਵਤ ਪੰਜਾਬ ਪਹੁੰਚੇ
ਏਬੀਪੀ ਸਾਂਝਾ | 09 Nov 2020 11:23 AM (IST)
ਉਂਝ ਹਰੀਸ਼ ਰਾਵਤ ਕਾਂਗਰਸ ਪਾਰਟੀ ਦੀ ਅੰਦਰਲੀ ਧੜੇਬੰਦੀ ਸੁਲਝਾਉਣ ਤੇ ਇਕਜੁੱਟਤਾ ਲਈ ਪੰਜਾਬ ਪਹੁੰਚੇ ਹਨ। ਇਸ ਲਈ ਉਹ ਚੰਡੀਗੜ੍ਹ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਹੋਰਨਾਂ ਆਗੂਆਂ ਨਾਲ ਮੀਟਿੰਗਾਂ ਕਰਨਗੇ।
ਚੰਡੀਗੜ੍ਹ: ਕਾਂਗਰਸ ਦੇ ਪੰਜਾਬ (Punjab Congress) ਮਾਮਲਿਆਂ ਦੇ ਇੰਚਾਰਜ ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ (harish rawat) ਅੱਜ ਪੰਜਾਬ ਦੇ ਤਿੰਨ ਰੋਜ਼ਾ ਦੌਰੇ ਲਈ ਪੁੱਜ ਹਨ। ਉਹ ਪੰਜਾਬ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਵਿੱਚ ਹਿੱਸਾ ਲੈਣਗੇ। ਉਂਝ ਉਹ ਕਾਂਗਰਸ ਪਾਰਟੀ ਦੀ ਅੰਦਰਲੀ ਧੜੇਬੰਦੀ ਸੁਲਝਾਉਣ ਤੇ ਇਕਜੁੱਟਤਾ ਲਈ ਪੰਜਾਬ ਪਹੁੰਚੇ ਹਨ। ਇਸ ਲਈ ਉਹ ਚੰਡੀਗੜ੍ਹ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਹੋਰਨਾਂ ਆਗੂਆਂ ਨਾਲ ਮੀਟਿੰਗਾਂ ਕਰਨਗੇ। ਇਹ ਮੀਟਿੰਗਾਂ ਪੰਜਾਬ ਕਾਂਗਰਸ ਵਿੱਚ ਫੇਰਬਦਲ ਦੀ ਰਣਨੀਤੀ ਘੜਨ ਲਈ ਅਹਿਮ ਹਨ। ਰਾਵਤ ਅੱਜ ਲੁਧਿਆਣਾ ਪਹੁੰਚ ਰਹੇ ਹਨ। ਲੁਧਿਆਣਾ ’ਚ ਹੀ ਉਹ ਤਿੰਨ ਤੋਂ ਛੇ ਵਜੇ ਤੱਕ ਵਰਕਰਾਂ ਨੂੰ ਮਿਲਣਗੇ। ਇਸ ਦੌਰਾਨ ਊਹ ਜਲੰਧਰ ਵਿੱਚ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨਗੇ ਤੇ ਰਾਤ ਨੂੰ ਚੰਡੀਗੜ੍ਹ ਪੁੱਜਣਗੇ। ਜੇ ਤੁਸੀਂ ਵੀ ਪੀਂਦੇ ਹੋ ਪੇਪਰ ਕੱਪ ‘ਚ ਚਾਹ ਤਾਂ ਹੋ ਜਾਓ ਸਾਵਧਾਨ, ਰਿਸਰਚ ‘ਚ ਹੋਇਆ ਅਹਿਮ ਖੁਲਾਸਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904