ਚੰਡੀਗੜ੍ਹ: ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਹੁਣ ਪੰਜਾਬ ‘ਚ ਵੀ ਹਵਾ ਜ਼ਹਿਰੀਲੀ ਹੋਣੀ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਸੂਬੇ ‘ਚ ਸਭ ਤੋਂ ਜ਼ਿਆਦਾ ਖ਼ਰਾਬ ਹਵਾ ਅੰਮ੍ਰਿਤਸਰ ਤੇ ਲੁਧਿਆਣਾ ਦੀ ਹੈ। ਸੂਬੇ ‘ਚ ਦੀਵਾਲੀ ਤੋਂ ਪਹਿਲਾਂ ਹੀ ਹਵਾ ਦਾ ਪ੍ਰਦੂਸ਼ਣ ਵਧ ਰਿਹਾ ਹੈ ਜੋ ਹੁਣ ਚਿੰਤਾ ਦਾ ਵਿਸ਼ਾ ਹੈ।
ਦੱਸ ਦਈਏ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਭ ਤੋਂ ਖ਼ਰਾਬ ਹਵਾ ਲੁਧਿਆਣਾ-ਅੰਮ੍ਰਿਤਸਰ ਦੀ ਹੈ, ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੀ ਏਅਰ ਕੁਆਲਟੀ ਇੰਡੇਕਸ ਵੈਲਿਊ 300 ਤੋਂ ਉੱਤੇ ਚਲਾ ਗਿਆ ਹੈ। ਜਿੱਥੇ ਅੰਮ੍ਰਤਿਸਰ ਦਾ ਏਕਿਊਆਰ 350 ‘ਤੇ ਪਹੁੰਚ ਗਿਆ ਹੈ, ਉੱਥੇ ਹੀ ਲੁਧਿਆਣੇ ਦਾ ਏਕਿਊਆਰ 328 ‘ਤੇ ਪਹੁੰਚ ਗਿਆ ਹੈ।
ਪ੍ਰਦੂਸ਼ਣ ਵਧਣ ਦਾ ਸਭ ਤੋਂ ਵੱਡਾ ਕਾਰਨ ਸੂਬੇ ‘ਚ ਲਗਾਤਾਰ ਖੇਤਾਂ ‘ਚ ਪਰਾਲੀ ਨੂੰ ਲਾਈ ਜਾ ਰਹੀ ਅੱਗ ਨੂੰ ਮੰਨਿਆ ਜਾ ਰਿਹਾ ਹੈ। ਹੁਣ ਤਕ ਸੂਬੇ ‘ਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ 60 ਹਜ਼ਾਰ ਤੋਂ ਪਾਰ ਪਹੁੰਚ ਗਈਆਂ ਹਨ ਜੋ ਪਿਛਲੇ ਸਾਲ ਨਾਲੋਂ ਕਰੀਬ 15 ਹਜ਼ਾਰ ਵਧੇਰੇ ਹਨ।
ਵੇਖੋ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਏਅਰ ਕੁਆਲਟੀ ਦੇ ਅੰਕੜੇ:
ਅੰਮ੍ਰਿਤਸਰ - 350
ਲੁਧਿਆਣਾ - 328
ਰੂਪਨਗਰ - 297
ਜਲੰਧਰ - 284
ਪਟਿਆਲਾ - 272
ਖੰਨਾ - 253
ਬਠਿੰਡਾ - 152
ਚੰਡੀਗੜ੍ਹ – 135
ਸਰਹੱਦ ਤੋਂ ਬੁਰੀ ਖ਼ਬਰ! ਕੈਪਟਨ ਸਣੇ ਚਾਰ ਜਵਾਨ ਸ਼ਹੀਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904