ਨਵੀਂ ਦਿੱਲੀ: ਕੰਟਰੋਲ ਰੇਖਾ ਦੇ ਮਛੀਲ ਸੈਕਟਰ ਵਿੱਚ ਅੱਤਵਾਦੀਆਂ ਨੂੰ ਘੁਸਪੈਠ ਕਰਨ ਵਿੱਚ ਅਸਫਲ ਕਰਨ ਦੇ ਨਾਲ ਹੀ ਭਾਰਤੀ ਫੌਜ ਨੂੰ ਵੱਡਾ ਨੁਕਸਾਨ ਹੋਇਆ ਹੈ। ਫੌਜ ਦੇ ਇੱਕ ਕਪਤਾਨ ਸਮੇਤ ਚਾਰ ਸੈਨਿਕ ਸ਼ਹੀਦ ਹੋ ਗਏ। ਇਸ ਕਾਰਵਾਈ ਵਿੱਚ ਤਿੰਨ ਅੱਤਵਾਦੀ ਵੀ ਮਾਰੇ ਗਏ।


ਅੱਤਵਾਦੀਆਂ ਦੀ ਮਦਦ ਲਈ ਪਾਕਿਸਤਾਨੀ ਫੌਜ ਨੇ ਵੀ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ ਕਾਰਨ ਐਲਓਸੀ ‘ਤੇ ਸਥਿਤੀ ਗੰਭੀਰ ਹੋ ਗਈ। ਸ੍ਰੀਨਗਰ ਸਥਿਤ ਸੈਨਾ ਦੀ ਚਿਨਾਰ ਕੋਰ (15ਵੀਂ ਕੋਰ) ਮੁਤਾਬਕ ਸ਼ਨੀਵਾਰ-ਐਤਵਾਰ ਰਾਤ ਲਗਪਗ 1 ਵਜੇ ਕੰਟਰੋਲ ਰੇਖਾ ਦੇ ਮਛੀਲ ਸੈਕਟਰ (ਕੁਪਵਾੜਾ) ਵਿੱਚ ਅਸਲ ਕੰਟਰੋਲ ਰੇਖਾ ਤੋਂ ਲਗਪਗ ਤਿੰਨ ਕਿਲੋਮੀਟਰ ਦੂਰੀ 'ਤੇ ਕੁਝ ਅੱਤਵਾਦੀਆਂ ਦੀ ਆਵਾਜਾਈ ਵੇਖੀ ਗਈ। ਉਸ ਸਮੇਂ, ਬੀਐਸਐਫ ਦੀ ਇੱਕ ਪਾਰਟੀ ਉਸ ਸੈਕਟਰ ਵਿੱਚ ਗਸ਼ਤ ਕਰ ਰਹੀ ਸੀ।

ਜਦੋਂ ਬੀਐਸਐਫ ਦੇ ਜਵਾਨਾਂ ਨੇ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ ਤਾਂ ਅੱਤਵਾਦੀਆਂ ਨੇ ਬੀਐਸਐਫ ਦੀ ਗਸ਼ਤ ’ਤੇ ਫਾਇਰਿੰਗ ਕੀਤੀ ਤੇ ਵਾਪਸ ਪਾਕਿਸਤਾਨ ਸਰਹੱਦ ਵੱਲ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਗੋਲੀਬਾਰੀ ਵਿੱਚ ਬੀਐਸਐਫ ਦੇ ਜਵਾਨਾਂ ਵੱਲੋਂ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ। ਬੀਐਸਐਫ ਮੁਤਾਬਕ ਅੱਤਵਾਦੀਆਂ ਨੇ ਮਛੀਲ ਸੈਕਟਰ ਦੇ ਉੱਚੇ ਪਹਾੜ ਤੇ ਸੰਘਣੇ ਜੰਗਲਾਂ ਦਾ ਫਾਇਦਾ ਉਠਾਉਂਦਿਆਂ ਲੁਕਣ ਦੀ ਕੋਸ਼ਿਸ਼ ਕੀਤੀ।



ਇਸ ਗੋਲੀਬਾਰੀ ਵਿਚ ਬੀਐਸਐਫ ਦਾ ਕਾਂਸਟੇਬਲ ਸੁਦੀਪ ਕੁਮਾਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਰ ਸੁਦੀਪ ਕੁਮਾਰ ਨੇ ਹਿੰਮਤ ਨਹੀਂ ਹਾਰੀ ਤੇ ਬਹਾਦਰੀ ਦਿਖਾਉਂਦੇ ਰਹੇ ਤੇ ਆਪਣੀ ਆਖਰੀ ਸਾਹ ਤੱਕ ਅੱਤਵਾਦੀਆਂ ਨਾਲ ਮੁਕਾਬਲਾ ਕੀਤਾ। ਪਾਕਿ ਸੈਨਾ ਵਲੋਂ ਗੋਲੀਬਾਰੀ ਕਰਨ ਤੇ ਅੱਤਵਾਦੀਆਂ ਦੇ ਖੇਤਰ ਵਿੱਚ ਲੁਕੇ ਹੋਣ ਦੀ ਸੰਭਾਵਨਾ 'ਤੇ ਭਾਰਤੀ ਫੌਜ ਦਾ ਰੀ-ਇਨਫੋਰਸਮੈਂਟ ਵੀ ਉੱਥੇ ਪਹੁੰਚੀ ਤੇ ਅੱਤਵਾਦੀ ਦੀ ਮ੍ਰਿਤਕ ਦੇਹ ਨੂੰ ਬਰਾਮਦ ਕੀਤਾ। ਇਸ ਅੱਤਵਾਦੀ ਕੋਲੋਂ ਇਕ ਏਕੇ 47 ਰਾਈਫਲ ਤੇ ਇੱਕ ਬੈਗ ਬਰਾਮਦ ਹੋਇਆ ਹੈ।

ਇਸ ਫਾਈਰ-ਫਾਈਟ ਵਿਚ ਦੋ ਅੱਤਵਾਦੀ ਮਾਰੇ ਗਏ ਪਰ ਇਸ ਦੌਰਾਨ ਭਾਰਤੀ ਫੌਜ ਦੇ ਤਿੰਨ ਜਵਾਨਾਂ ਨੇ ਵੀਰਾਗਤੀ ਪ੍ਰਾਪਤ ਕੀਤੀ ਅਤੇ ਦੋ ਸੈਨਿਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਫੌਜੀਆਂ ਨੂੰ ਸ੍ਰੀਨਗਰ ਦੇ ਬੇਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904