ਅੱਜਕਲ੍ਹ ਭਾਰਤ ‘ਚ ਆਟੋਮੈਟਿਕ ਕਾਰਾਂ ਦੀ ਡਿਮਾਂਡ ਕਾਫੀ ਵਧ ਗਈ ਹੈ। ਆਟੋਮੋਬਾਇਲ ਕੰਪਨੀਆਂ ਆਪਣੇ ਸ਼ਾਨਦਾਰ ਮਾਡਲ ‘ਚ ਆਟੋਮੈਟਿਕ ਦੀ ਸੁਵਿਧਾ ਦੇ ਰਹੀਆਂ ਹਨ। ਮਾਰਕਿਟ ‘ਚ ਆਟੋਮੈਟਿਕ ਕਾਰਾਂ ਦੀ ਚੰਗੀ ਰੇਂਜ ਮੌਜੂਦ ਹੈ। ਹਾਲਾਂਕਿ ਜ਼ਿਆਦਾਤਰ ਆਟੋਮੈਟਿਕ ਕਾਰ ਪ੍ਰੀਮੀਅਮ ਸੈਗਮੈਂਟ ‘ਚ ਹੀ ਆਉਂਦੀ ਹੈ ਤੇ ਇਨ੍ਹਾਂ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ ਪਰ ਹੁਣ ਘੱਟ ਬਜਟ ‘ਚ ਵੀ ਤਹਾਨੂੰ ਆਟੋਮੈਟਿਕ ਕਾਰ ਮਿਲ ਜਾਵੇਗੀ। ਮਾਰੂਤੀ, ਹੁੰਡਈ ਤੇ ਰੇਨੌਲਟ ਦੀਆਂ ਕਈ ਲੋ ਬਜਟ ਕਾਰਾਂ ‘ਚ ਤਹਾਨੂੰ ਆਟੋਮੈਟਿਕ ਫੀਚਰ ਮਿਲ ਜਾਵੇਗਾ। ਜੇਕਰ ਤੁਸੀਂ ਨਵੇਂ ਸਾਲ 'ਤੇ ਆਟੋਮੈਟਿਕ ਕਾਰ ਖਰੀਦਣ ਦਾ ਪਲਾਨ ਕਰ ਰਹੇ ਹੋ ਤਾਂ ਅੱਜ ਅਸੀਂ ਤਹਾਨੂੰ ਭਾਰਤ ‘ਚ ਮਿਲਣ ਵਾਲੀਆਂ ਸਭ ਤੋਂ ਸਸਤੀਆਂ ਆਟੋਮੈਟਿਕ ਕਾਰਾਂ ਬਾਰੇ ਦੱਸ ਰਹੇ ਹਾਂ।


Maruti Suzuki Celerio: ਮਾਰੂਤੀ ਦੀਆਂ ਕਾਰਾਂ ਨੂੰ ਭਾਰਤੀ ਮਾਰਕਿਟ ‘ਚ ਸਭ ਤੋਂ ਜਿਆਦਾ ਪਸੰਦ ਕੀਤਾ ਜਾਂਦਾ ਹੈ। ਮਾਰੂਤੀ ਸੁਜੂਕੀ ਦੀਆਂ ਕਈ ਘੱਟ ਰੇਂਜ ਵਾਲੀਆਂ ਕਾਰਾਂ ‘ਚ ਵੀ ਤਹਾਨੂੰ ਆਟੋਮੈਟਿਕ ਵਾਲਾ ਫੀਚਰ ਮਿਲ ਜਾਵੇਗਾ। ਇਸ ‘ਚ ਮਾਰੂਤੀ ਸੂਜੂਕੀ ਦੀ ਸਿਲੇਰੀਓ ਕਾਫੀ ਡਿਮਾਂਡਿੰਗ ਕਾਰ ਹੈ। ਸਿਲੇਰੀਓ ‘ਚ 998 ਸੀਸੀ ਦੇ 3 ਸਿਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ ਜੋ 50 ਕੇਡਬਲਿਊ ਦੀ ਪਾਵਰ ਤੇ 90 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ ਆਟੋਮੈਟਿਕ ਗੀਅਰਬੌਕਸ ਨਾਲ ਲੈਸ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 5,13,138 ਰੁਪਏ ਹੈ।

Maruti Suzuki Alto: ਮਾਰੂਤੀ ਦੀ ਸਸਤੀ ਤੇ ਟਿਕਾਊ ਕਾਰਾਂ ‘ਚ ਸ਼ਾਮਲ ਹੈ ਅਲਟੋ। ਹੁਣ ਅਲਟੋ ‘ਚ ਤਹਾਨੂੰ ਆਟੋਮੈਟਿਕ ਵਰਜ਼ਨ ਵੀ ਮਿਲ ਜਾਵੇਗਾ। ਇਸ ਕਾਰ ਦੇ ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ ਮਾਰੂਤੀ ਸਜੂਕੀ ਅਲਟੋ ਦੇ 10 ‘ਚੋਂ 998 ਸੀਸੀ ਵਾਲਾ ਇੰਜਣ ਦਿੱਤਾ ਗਿਆ ਹੈ ਜੋ 50 ਕੇਡਬਲਿਯੂ ਦੀ ਪਾਵਰ ਤੇ 90 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ ਆਟੋਮਿਕ ਗੀਅਬੌਕਸ ਨਾਲ ਲੈਸ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 4,43,559 ਰੁਪਏ ਹੈ।

Hyundai Santro- ਸਸਤੀਆਂ ਆਟੋਮਿਕ ਕਾਰਾਂ ‘ਚ ਹੁੰਡਈ ਦੀ ਸੈਂਟਰੋ ਵੀ ਗਿਣੀ ਜਾਂਦੀ ਹੈ। ਇਸ ਕਾਰ ਨੂੰ ਲੋਕ ਲੰਬੇ ਸਮੇਂ ਤੋਂ ਕਾਫੀ ਪਸੰਦ ਕਰ ਰਹੇ ਹਨ। ਹੁੰਡਈ ਸੈਂਟਰੋ ‘ਚ 1.1 ਲੀਟਰ ਦੇ ਤਿੰਨ ਸਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ। ਜੋ ਕਿ 69 ਪੀਐਸ ਦੀ ਪਾਵਰ ‘ਤੇ 101 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ ਆਟੋਮੈਟਿਕ ਗੀਅਰਬੌਕਸ ਨਾਲ ਲੈਸ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਐਕਸ ਸ਼ੋਅਰੂਮ ਕੀਮਤ 5,25,990 ਰੁਪਏ ਹੈ।

Renault Kwid RXL Easy-R-ਰਿਨੌਲਟ ਕੁਇਡ ਦੇ ਫੀਚਰਸ ਦੀ ਗੱਲ ਕਰੀਏ ਤਾਂ Renault Kwid RXL AMT ‘ਚ ਪਾਵਰ ਸਟੀਅਰਿੰਗ, ਫਰੰਟ ਪਾਵਰ ਵਿੰਡੋ, ਏਅਰ ਕੰਡੀਸ਼ਨਰ, ਯੂਐਸਬੀ ਦੇ ਨਾਲ ਸਿੰਗਲ-DIN ਮਿਊਜਿਕ ਸਿਸਟਮ, ਬਲੂਟੁੱਥ ਤੇ Aux ਕਨੈਕਟੀਵਿਟੀ, ਸੈਂਟਰਲ ਲੌਕਿੰਗ ਦੇ ਨਾਲ ਰਿਮੋਟ ਕੀ-ਲੈਸ ਐਂਟਰੀ, ਫੁੱਲ ਡਿਜੀਟਲ ਇੰਸਟ੍ਰੂਮੈਂਟ ਪੈਨਲ, ਡ੍ਰਾਇਵਰ ਸਾਈਡ ਏਅਰਬੈਗ, ABS, EBD, ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਤੇ 279-ਲੀਟਰ ਬੂਟ ਸਪੇਸ ਦਿੱਤਾ ਗਿਆ ਹੈ।

ਇਸ 'ਚ ਤਹਾਨੂੰ 1.0 ਲੀਟਰ, 999 cc ਦਾ ਟ੍ਰਿਪਲ ਸਲੰਡਰ ਇੰਜਣ ਮਿਲੇਗਾ ਜੋ 67 ਜੋ bhp ਦੀ ਮੈਕਸੀਮਮ ਪਾਵਰ ‘ਤੇ 91 Nm ਦੀ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਦੇ ਨਾਲ Easy-R AMT 5 ਸਪੀਡ ਆਟੋਮਿਕ ਗੀਅਰਬੌਕਸ ਦਿੱਤਾ ਜਾਂਦਾ ਹੈ। ਇਸ ‘ਚ ਮੈਨੂਅਲ ਟ੍ਰਾਂਸਮਿਸ਼ਨ ਦਾ ਵੀ ਆਪਸ਼ਨ ਅਵੇਲਏਬਲ ਹੈ। ਇਸ ਕਾਰ ਦੀ ਐਕਸ ਸ਼ੋਅਪੂਮ ਕੀਮਤ 4.54 ਲੱਖ ਰੁਪਏ ਹੈ।

Car loan Information:

Calculate Car Loan EMI