ਨਵੀਂ ਦਿੱਲੀ: ਇੱਕ ਪਾਸੇ ਦੇਸ਼ ਭਰ 'ਚ ਕਿਸਾਨ ਖੇਤੀ ਕਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਬਿਹਾਰ ਦੇ ਸਮਸਤੀਪੁਰ ਦਿਲਚਸਪ ਖਬਰ ਆਈ ਹੈ। ਇੱਥੇ ਇੱਕ ਕਿਸਾਨ ਨੇ ਖੇਤੀ ਕਨੂੰਨਾਂ ਤੋਂ ਫਾਇਦਾ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ ਖੇਤੀ ਕਨੂੰਨਾਂ ਦੇ ਚਲਦਿਆਂ ਉਸ ਨੂੰ 10 ਗੁਣਾ ਫਾਇਦਾ ਹੋਇਆ ਹੈ। ਸਰਕਾਰੀ ਨੇ ਖੁਦ ਦਾਅਵਾ ਕੀਤਾ ਹੈ ਕਿ ਉਸ ਦੀ ਫਸਲ ਦਿੱਲੀ ਦੇ ਵਪਾਰੀ ਨੇ ਖਰੀਦੀ ਹੈ।

ਦਰਅਸਲ, ਸਮਸਤੀਪੁਰ ਦੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਇੱਕ ਗੋਭੀ ਦੀ ਫ਼ਸਲ ਬੀਜੀ, ਪਰ ਜਦੋਂ ਫਸਲ ਤਿਆਰ ਹੋਈ, ਤਾਂ ਲਾਗਤ ਵੀ ਨਾ ਮਿਲਣ 'ਤੇ ਨਾਰਾਜ਼ ਕਿਸਾਨ ਨੇ ਆਪਣੀ ਖੜ੍ਹੀ ਫਸਲ ਦੇ ਇੱਕ ਹਿੱਸੇ 'ਤੇ ਟਰੈਕਟਰ ਚਲਾ ਕੇ ਇਸ ਨੂੰ ਨਸ਼ਟ ਕਰ ਦਿੱਤਾ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਇਹ ਜਾਣਕਾਰੀ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਧਿਆਨ ਵਿੱਚ ਆਈ ਤਾਂ ਉਨ੍ਹਾਂ ਤੁਰੰਤ ਆਪਣੇ ਵਿਭਾਗ ਦੇ ਕਾਮਨ ਸਰਵਿਸ ਸੈਂਟਰ ਨੂੰ ਨਿਰਦੇਸ਼ ਜਾਰੀ ਕੀਤਾ ਕਿ ਉਹ ਕਿਸਾਨ ਨਾਲ ਸੰਪਰਕ ਕਰੇ ਤੇ ਉਸ ਦੀ ਫਸਲ ਨੂੰ ਦੇਸ਼ ਦੇ ਹੋਰ ਰਾਜਾਂ ਵਿੱਚ ਸਹੀ ਭਾਅ 'ਤੇ ਵੇਚਣ ਦਾ ਪ੍ਰਬੰਧ ਕਰੇ।

ਸੁਪਰੀਮ ਕੋਰਟ 'ਚ ਕੇਂਦਰ ਖਿਲਾਫ ਡਟੀ ਕੇਜਰੀਵਾਲ ਸਰਕਾਰ, ਖੇਤੀ ਕਨੂੰਨਾਂ ਪਿੱਛੇ ਕਿਸ ਦਾ ਹੱਥ? ਭਗਵੰਤ ਮਾਨ ਨੇ ਖੋਲ੍ਹਿਆ ਰਾਜ਼

ਜਦੋਂ ਕਿਸਾਨ ਦੀ ਫਸਲ ਨੂੰ ਭਾਰਤ ਸਰਕਾਰ ਦੇ ਖੇਤੀਬਾੜੀ ਉਤਪਾਦਾਂ ਲਈ ਤਿਆਰ ਕੀਤੇ ਡਿਜੀਟਲ ਪਲੇਟਫਾਰਮ 'ਤੇ ਪਾਇਆ ਗਿਆ, ਤਾਂ ਦਿੱਲੀ ਦੇ ਇੱਕ ਖਰੀਦਦਾਰ ਨੇ 10 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਿਸਾਨ ਦੀ ਗੋਭੀ ਖਰੀਦੀ ਲਈ। ਸਵਾਲ ਉੱਠ ਰਹੇ ਹਨ ਕਿ ਦਿੱਲੀ ਦੇ ਵਪਾਰੀ ਨੇ ਬਿਹਾਰ ਵਿੱਚੋਂ ਗੋਭੀ ਕਿਉਂ ਖਰੀਦੀ ਜਦੋਂ ਕਿ ਭਾਅ ਨਾ ਮਿਲਣ ਕਰਕੇ ਟਿੱਕਰੀ ਵਿੱਚ ਵੀ ਕਿਸਾਨ ਗੋਭੀ ਵਾਹ ਰਹੇ ਹਨ। ਸੋਸ਼ਲ ਮੀਡੀਆ ਉੱਪਰ ਇਸ ਨੂੰ ਸਰਕਾਰੀ ਪ੍ਰਚਾਰ ਵੀ ਕਿਹਾ ਜਾ ਰਿਹਾ ਹੈ।

ਟਿਕੈਤ ਦਾ ਮੋਦੀ ਸਰਕਾਰ 'ਤੇ ਇਲਜ਼ਾਮ, ਸਰਕਾਰ ਕਿਸਾਨਾਂ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ

ਉਂਝ ਸਮਸਤੀਪੁਰ ਦੇ ਕਿਸਾਨ ਓਮ ਪ੍ਰਕਾਸ਼ ਯਾਦਵ ਨੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੀਐਸਸੀ ਦੇ ਜ਼ਰੀਏ ਮੇਰੀ ਫਸਲ ਸਹੀ ਕੀਮਤ ‘ਤੇ ਵੇਚੀ ਗਈ। ਕਿਸਾਨ ਨੇ ਕਿਹਾ ਕਿ ਉਸ ਦੀ ਪੂਰੀ ਫਸਲ ਅਜੇ ਤੱਕ ਨਹੀਂ ਵਿਕੀ। ਸਿਰਫ 4 ਟਨ ਬਾਜ਼ਾਰ 'ਚ ਵੇਚੀ ਗਈ ਹੈ। ਇਸ 'ਤੇ ਰਵੀ ਸ਼ੰਕਰ ਪ੍ਰਸਾਦ ਨੇ ਕਿਸਾਨ ਨੂੰ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ, ਅੱਗੇ ਤੁਹਾਡੀ ਫਸਲ ਵਾਜਬ ਕੀਮਤ 'ਤੇ ਵਿਕੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ