ਕਰਨਾਲ: ਹਰਿਆਣਾ ਦੇ ਕਰਨਾਲ ਦੇ ਪਿੰਡ ਸਿੰਗੜਾ ਤੋਂ ਲੈ ਕੇ ਵਿਦੇਸ਼ਾਂ ਤੱਕ ਸੰਤ ਰਾਮ ਸਿੰਘ ਦੀ ਮੌਤ ਦਾ ਮਾਤਮ ਛਾਇਆ ਹੋਇਆ ਹੈ। ਬੀਤੇ ਦਿਨੀਂ ਸੰਤ ਰਾਮ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਹੁਣ ਸਿੰਗੜਾ ਦੇ ਨਾਨਕਸਰ ਗੁਰਦੁਆਰੇ ਦੇ ਮੁਖੀ ਬਾਬਾ ਰਾਮ ਸਿੰਘ ਦੇ ਸਮਰਥਕਾਂ ਤੋਂ ਲੈ ਕੇ ਕਈ ਵੱਡੀਆਂ ਪਾਰਟੀਆਂ ਦੇ ਨੇਤਾ ਉਨ੍ਹਾਂ ਦੇ ਅੰਤਮ ਦਰਸ਼ਨ ਲਈ ਪਹੁੰਚ ਰਹੇ ਹਨ।



ਇਸ ਦੌਰਾਨ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ, ਹਰਸਿਮਰਤ ਕੌਰ, ਬਿਕਰਮ ਮਜੀਠੀਆ, ਨਾਨਕਸਰ ਗੁਰਦੁਆਰੇ ਦੇ ਮੁਖੀ ਸੰਤ ਬਾਬਾ ਰਾਮ ਸਿੰਘ ਦੇ ਅੰਤਮ ਦਰਸ਼ਨਾਂ ਲਈ ਕਰਨਾਲ ਦੇ ਸਿੰਗੜਾ ਪਿੰਡ ਪਹੁੰਚੇ। ਇਸ ਦੌਰਾਨ ਕਾਫ਼ੀ ਸਮੇਂ ਤੱਕ ਉਨ੍ਹਾਂ ਨੇ ਇੱਥੇ ਵੱਖ-ਵੱਖ ਗੁਰਦੁਆਰਿਆਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਤੇ ਸਭ ਨੂੰ ਹੌਸਲਾ ਦਿੱਤਾ।

ਸਿਰਫ ਇਹੀ ਨਹੀਂ ਇਸ ਦੌਰਾਨ ਸੁਖਬੀਰ ਤੇ ਹਰਸਿਮਰਤ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਦੋਵਾਂ ਨੇ ਸਰਕਾਰ 'ਤੇ ਜ਼ੋਰਦਾਰ ਸ਼ਬਦਾਂ ਨਾਲ ਵਾਰ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਰਕਾਰ ਕਿਸਾਨਾਂ ਦਾ ਦੁੱਖ ਨਹੀਂ ਦੇਖ ਰਹੀ। ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੇ ਹੰਕਾਰੀ ਪ੍ਰਧਾਨ ਮੰਤਰੀ ਨੂੰ ਇਹ ਸਭ ਕਿਉਂ ਨਹੀਂ ਦਿਖ ਰਿਹਾ, ਇਹ ਸਭ ਕਿਉਂ ਸਮਝ ਨਹੀਂ ਆ ਰਿਹਾ। ਬਾਬਾ ਜੀ ਦੀ ਸ਼ਹਾਦਤ ਬਹੁਤ ਦੁਖ ਦੀ ਗੱਲ ਹੈ।



ਦੂਜੇ ਪਾਸੇ ਹਰਸਿਮਰਤ ਕੌਰ ਨੇ ਕਿਹਾ ਕਿ ਸੰਤ ਜੀ ਦੀ ਇਹ ਕੁਰਬਾਨੀ ਸਰਕਾਰ ਨੂੰ ਜਗਾਉਣ ਲਈ ਹੈ ਪਰ ਸਰਕਾਰ ਬੱਚਿਆਂ, ਔਰਤਾਂ, ਬਜ਼ੁਰਗਾਂ ਦੀ ਕੋਈ ਪ੍ਰਵਾਹ ਨਹੀਂ। ਇਸ ਦੇ ਨਾਲ ਹੀ ਹਰਸਿਮਰਤ ਕੌਰ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ 'ਤੇ ਹਰਿਆਣਾ ਦੀ ਵਿਧਾਇਕ ਤੇ ਸੰਸਦ ਮੈਂਬਰ ਜੋ ਖੇਤੀਬਾੜੀ ਮੰਤਰੀ ਨਾਲ ਲਗਾਤਾਰ ਮਿਲ ਰਹੇ ਹਨ, ਅਜਿਹੇ ਲੋਕਾਂ ਦੀ ਮਨੁੱਖਤਾ ਮਰ ਗਈ ਹੈ।

ਸੰਤ ਰਾਮ ਸਿੰਘ ਦੀ ਮੌਤ ‘ਤੇ ਭਾਵੁਕ ਹੋਏ ਕਿਸਾਨ ਲੀਡਰ, ਮੀਡੀਆ ਸਾਹਮਣੇ ਦਰਦ ਬਿਆਨਿਆਂ ਨਿਕਲੇ ਹੰਝੂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904