ਕਰਨਾਲ: ਖੇਤੀ ਕਾਨੂੰਨਾਂ ਦੇ ਵਿਰੋਧ ‘ਚ 21ਵੇਂ ਦਿਨ ਸਿੰਘੂ ਬਾਰਡਰ ‘ਤੇ ਬੁੱਧਵਾਰ ਨੂੰ ਕਿਸਾਨਾਂ ਦੀ ਹਮਾਇਤ 'ਚ ਸੰਤ ਬਾਬਾ ਰਾਮ ਸਿੰਘ ਨੇ ਖੁਦ ਨੂੰ ਗੋਲੀ ਮਾਰ ਖੁਦਕੁਸ਼ੀ ਕਰ ਲਈ। ਨਾਨਕਸਰ ਇੱਕ ਓਂਕਾਰ ‘ਚ ਸੰਤ ਬਾਬਾ ਰਾਮ ਸਿੰਘ ਦੀ ਮੌਤ ਦੀ ਖ਼ਬਰ ਨਾਲ ਮਾਤਮ ਦਾ ਮਾਹੌਲ ਛਾ ਗਿਆ। ਸੰਤ ਰਾਮ ਸਿੰਘ ਦੇ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਅੰਤਮ ਦਰਸ਼ਨਾਂ ਲਈ ਰੱਖਿਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚੰਢੂਨੀ ਵੀ ਪਹੁੰਚੇ।
ਇਸ ਦੇ ਨਾਲ ਹੀ ਗੁਰਨਾਮ ਸਿੰਘ ਸੰਤ ਦੀ ਮੌਤ ਤੋਂ ਬੇਹੱਦ ਦੁਖੀ ਨਜ਼ਰ ਆਏ। ਉਨ੍ਹਾਂ ਦਾ ਦੁਖ ਮੀਡੀਆ ਸਾਹਮਣੇ ਫੁੱਟ ਗਿਆ ਜਦੋਂ ਉਹ ਸਭ ਦੇ ਸਾਹਮਣੇ ਹੀ ਰੋ ਪਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਨਾ ਤਾਂ ਸਰਕਾਰ ਸੁਣਦੀ ਹੈ ਤੇ ਨਾ ਕੋਰਟ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੰਤ ਦੀ ਮੌਤ ਕਿਸਾਨ ਅੰਦੋਲਨ ‘ਚ ਕਾਫ਼ੀ ਵੱਡੀ ਕੁਰਬਾਨੀ ਹੈ।
Supreme Court on Farmers Protest: ਵਿਰੋਧ ਕਰਨਾ ਕਿਸਾਨਾਂ ਦਾ ਅਧਿਕਾਰ, ਜਾਣੋ ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਬਾਰੇ ਕੀ-ਕੀ ਕਿਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸੰਤ ਰਾਮ ਸਿੰਘ ਦੀ ਮੌਤ ‘ਤੇ ਭਾਵੁਕ ਹੋਏ ਕਿਸਾਨ ਲੀਡਰ, ਮੀਡੀਆ ਸਾਹਮਣੇ ਦਰਦ ਬਿਆਨਿਆਂ ਨਿਕਲੇ ਹੰਝੂ
ਏਬੀਪੀ ਸਾਂਝਾ
Updated at:
17 Dec 2020 02:35 PM (IST)
ਬੀਤੇ ਦਿਨੀਂ ਕਿਸਾਨ ਅੰਦੋਲਨ ਦੌਰਾਨ ਸੰਤ ਰਾਮ ਸਿੰਘ ਵੱਲੋਂ ਖੁਦਕੁਸ਼ੀ ਕਰ ਲਈ ਗਈ। ਇਸ ਦੌਰਾਨ ਉਨ੍ਹਾਂ ਕੋਲੋਂ ਮਿਲੇ ਸੁਸਾਈਡ ਨੋਟ ‘ਚ ਆਪਣੀ ਖੁਦਕੁਸ਼ੀ ਦਾ ਕਾਰਨ ਕਿਸਾਨਾਂ ਦਾ ਦੁਖ ਦੱਸਿਆ ਗਿਆ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਸੀ।
- - - - - - - - - Advertisement - - - - - - - - -