ਪਟਨਾ: ਬਿਹਾਰ ’ਚ ਸ਼ਰਾਬਬੰਦੀ ਕਾਨੂੰਨ ਦੀ ਸਖ਼ਤੀ ਤੇ ਮਜ਼ਬੂਤੀ ਨਾਲ ਪਾਲਣਾ ਲਈ ਸਾਰੇ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਇੱਕ ਵਾਰ ਫਿਰ ‘ਸ਼ਰਾਬ ਨਾ ਪੀਣ’ ਦੀ ਸਹੁੰ ਚੁੱਕਣਗੇ। ਸੂਬੇ ’ਚ ਜਾਰੀ ਮੁਕੰਮਲ ਸ਼ਰਾਬਬੰਦੀ ਕਾਨੂੰਨ ਦੇ ਬਾਵਜੂਦ ਪੁਲਿਸ ਮੁਲਾਜ਼ਮਾਂ ਦੇ ਸ਼ਰਾਬ ਪੀਣ, ਨਾਜਾਇਜ਼ ਕਾਰੋਬਾਰ ’ਚ ਸ਼ਾਮਲ ਹੋਣ ਦੀਆਂ ਨਿੱਤ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ।


ਇਸੇ ਲਈ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਦੁਬਾਰਾ ਬਿਹਾਰ ਪੁਲਿਸ ਨੂੰ ਸਹੁੰ ਚੁੱਕਣ ਦਾ ਹੁਕਮ ਜਾਰੀ ਕੀਤਾ ਹੈ। ਡੀਜੀਪੀ ਨੇ ਇਸ ਬਾਰੇ ਸਾਰੇ ਜ਼ਿਲ੍ਹਿਆਂ ਦੇ ਐਸਪੀਜ਼, ਰੇਲ ਐਸਪੀਜ਼ ਨੂੰ ਚਿੱਠੀਆਂ ਲਿਖੀਆਂ ਹਨ। ਮੁੱਖ ਮੰਤਰੀ ਨੇ 9 ਦਸੰਬਰ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਬਿਹਾਰ ਪੁਲਿਸ ਦੇ ਸਾਰੇ ਮੁਲਾਜ਼ਮ ਤੇ ਅਧਿਕਾਰੀ 21 ਦਸੰਬਰ ਨੂੰ ਸ਼ਰਾਬ ਨਾ ਪੀਣ ਦੀ ਸਹੁੰ ਚੁੱਕਣ। ਉਸ ਦਿਨ ਸਵੇਰੇ 11 ਵਜੇ ਪੁਲਿਸ ਮੁਲਾਜ਼ਮ ਆਪਣੇ ਦਫ਼ਤਰ ’ਚ ਸ਼ਰਾਬ ਨਾ ਪੀਣ ਤੇ ਸ਼ਰਾਬ ਦੇ ਕਾਰੋਬਾਰ ’ਚ ਸ਼ਾਮਲ ਨਾ ਹੋਣ ਦਾ ਹਲਫ਼ ਲੈਣਗੇ।

ਸੂਬੇ ’ਚ ਸ਼ਰਾਬਬੰਦੀ ਕਾਨੂੰਨ ਨੂੰ ਮਜ਼ਾਕ ਬਣਾਉਣ ’ਚ ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਬਾਰੇ ਦੱਸ ਦੇਈਏ ਕਿ ਬਿਹਾਰ ਦੇ ਪੁਲਿਸ ਮੁਲਾਜ਼ਮ ਇਸ ਤੋਂ ਪਹਿਲਾਂ ਵੀ ਸ਼ਰਾਬ ਨਾ ਪੀਣ ਦੀ ਸਹੁੰ ਖਾ ਚੁੱਕੇ ਹਨ ਪਰ ਇਸ ਦੇ ਬਾਵਜਦੂ ਉਨ੍ਹਾਂ ’ਚੋਂ ਬਹੁਤਿਆਂ ਉੱਤੇ ਇਸ ਦਾ ਕੋਈ ਅਸਰ ਨਹੀਂ ਪਿਆ।

ਹਾਈਕੋਰਟ ਦਾ ਵੱਡਾ ਫੈਸਲਾ, ਵਿਆਹ ਦਾ ਵਾਅਦਾ ਕਰਕੇ ਸਬੰਧ ਬਣਾਉਣਾ ਹਮੇਸ਼ਾ ‘ਰੇਪ’ ਨਹੀਂ

ਪੁਲਿਸ ਦੇ ਸ਼ਰਾਬ ਪੀਣ ਤੇ ਉਸ ਦੀ ਨਾਜਾਇਜ਼ ਢੰਗ ਨਾਲ ਸਮੱਗਲਿੰਗ ਕਰਨ ਦੀਆਂ ਸ਼ਿਕਾਇਤਾਂ ਨਿੱਤ ਮਿਲਦੀਆਂ ਹੀ ਰਹਿੰਦੀਆਂ ਹਨ। ਇਸੇ ਲਈ ਬਿਹਾਰ ’ਚ ਹਾਲੇ ਵੀ ਸ਼ਰਾਬ ਦਾ ਕਾਰੋਬਾਰ ਅੰਦਰਖਾਤੇ ਪੂਰੀ ਤਰ੍ਹਾਂ ਪ੍ਰਫ਼ੁੱਲਤ ਹੋ ਰਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904