ਨਵੀਂ ਦਿੱਲੀ: ਸੂਬੇ ਵਿੱਚ ਵਾਹਨਾਂ ਦੀ ਚੋਰੀ ਅਤੇ ਵਾਹਨ ਨਾਲ ਸਬੰਧਤ ਅਪਰਾਧਾਂ ਨੂੰ ਰੋਕਣ ਲਈ ਹਾਈ ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟ (ਐਚਐਸਆਰਪੀ) ਦੀ ਸ਼ੁਰੂਆਤ ਕੀਤੀ ਗਈ। ਇਸ ਨੂੰ ਲਾਜ਼ਮੀ ਵੀ ਬਣਾਇਆ ਗਿਆ ਪਰ ਡੀਸੀਪੀ, ਦੁਆਰਕਾ ਆਨੇਸ਼ ਰਾਏ, ਸਾਈਬਰ ਕ੍ਰਾਈਮ ਸੈੱਲ ਨੂੰ ਰੋਜ਼ਮਾਰਟਾ ਸੇਫਟੀ ਸਿਸਟਮਜ਼ ਕੰਪਨੀ ਵਲੋਂ ਸੂਚਿਤ ਕੀਤਾ ਗਿਆ ਹੈ ਕਿ www.bookmyhsrp.com ਵੈਬਸਾਈਟ ਨੂੰ ਅਣਅਧਿਕਾਰਤ ਅਤੇ ਕੁਝ ਅਣਪਛਾਤੇ ਲੋਕਾਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਖੋਲਿਆ ਗਿਆ। ਦੱਸ ਦਈਏ ਕਿ www.bookmyhsrp.com 'ਤੇ ਹਾਈ ਸਿਕਿਓਰਿਟੀ ਨੰਬਰ ਪਲੇਟ ਬੁਕਿੰਗ ਸੁਵਿਧਾ ਉਪਲਬਧ ਸੀ ਜੋ ਹੈਕ ਹੋਣ ਕਰਕੇ ਅਗਲੀ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਬੰਦ ਕਰ ਦਿੱਤੀ ਗਈ ਹੈ।

ਨਿਯਮਾਂ ਨੂੰ ਤੋੜਨ 'ਤੇ 5500 ਰੁਪਏ ਦਾ ਜੁਰਮਾਨਾ

ਦਿੱਲੀ ਵਿਚ ਹਾਈ ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟ (ਐਚਐਸਆਰਪੀ) ਅਤੇ ਕਲਰ ਕੋਡੇਡ ਫਿਊਲ ਸਟਿੱਕਰ ਲਾਜ਼ਮੀ ਹਨ। 15 ਦਸੰਬਰ ਤੋਂ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਵੀ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿੱਥੇ ਨਿਰਦੇਸ਼ਾਂ ਮੁਤਾਬਕ ਦੋਵਾਂ ਦੀ ਜਾਂਚ ਕਈ ਖੇਤਰਾਂ ਵਿੱਚ ਸ਼ੁਰੂ ਕੀਤੀ ਗਈ ਅਤੇ ਨਿਯਮਾਂ ਨੂੰ ਤੋੜਨ ਵਾਲਿਆਂ 'ਤੇ 5500 ਰੁਪਏ ਜ਼ੁਰਮਾਨਾ ਵੀ ਲਗਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪਹਿਲੇ ਦਿਨ 200 ਤੋਂ ਵੱਧ ਕਾਰ ਚਾਲਕਾਂ ਦੇ ਚਲਾਨ ਕੀਤੇ ਗਏ।

ਫਿਲਹਾਲ ਇਸ ਦੀ ਸ਼ੁਰੂਆਤ ਸਾਕੇਤ, ਵਜ਼ੀਰਪੁਰ, ਗੁਲਾਬੀ ਬਾਗ, ਅਕਸ਼ਰਧਮ, ਸ਼ਾਸਤਰੀ ਪਾਰਕ, ​​ਰਾਜਘਾਟ, ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਸ਼ੁਰੂ ਕੀਤੀ ਗਈ ਹੈ। ਜਲਦੀ ਹੀ ਦਿੱਲੀ ਦੇ ਹੋਰ ਇਲਾਕਿਆਂ ਵਿੱਚ ਵੀ ਡਰਾਈਵਿੰਗ ਸ਼ੁਰੂ ਕੀਤੀ ਜਾਵੇਗੀ। ਟ੍ਰੈਫਿਕ ਪੁਲਿਸ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੁਪਹਿਰ 12 ਤੋਂ ਰਾਤ 8 ਵਜੇ ਤੱਕ ਦੋਵਾਂ ਸ਼ਿਫਟਾਂ ਵਿੱਚ ਇਸ ਕੰਮ ਨੂੰ ਕਰ ਰਹੀ ਹੈ।

ਇਹ ਯੋਜਨਾ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ 31 ਮਾਰਚ 2005 ਤੋਂ ਸ਼ੁਰੂ ਕੀਤੀ ਗਈ ਸੀ। ਸੋਧੇ ਹੋਏ ਐਮਵੀ ਐਕਟ ਮੁਤਾਬਕ, ਗੈਰ- HSRP ਦਾ ਨਤੀਜਾ 10,000 ਰੁਪਏ ਤੱਕ ਦਾ ਚਲਾਨ ਹੋ ਸਕਦਾ ਹੈ, ਪਰ ਇਸ ਸਮੇਂ 5500 ਰੁਪਏ ਦਾ ਜ਼ੁਰਮਾਨਾ ਲਗਾਇਆ ਜਾ ਰਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904