ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ 'ਚ ਬੁੱਧਵਾਰ ਘੱਟੋ ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਪੂਰਾ ਸ਼ਹਿਰ ਸ਼ੀਤ ਲਹਿਰ ਦੀ ਲਪੇਟ 'ਚ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ IMD ਨੇ ਵੀਰਵਾਰ ਤੇ ਸ਼ੁੱਕਰਵਾਰ ਦਿੱਲੀ 'ਚ ਦਿਨ 'ਚ ਠੰਡ ਰਹਿਣ 'ਤੇ ਸ਼ੀਤ ਲਹਿਰ ਚੱਲਣ ਦੀ ਭਵਿੱਖਬਾਣੀ ਕੀਤੀ ਹੈ।
ਦਿੱਲੀ 'ਚ ਠੰਡ ਨੇ ਦਿੱਤੀ ਦਸਤਕ
IMD ਨੇ ਦੱਸਿਆ ਬੁੱਧਵਾਰ ਦਿੱਲੀ 'ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਤੋਂ ਹੇਠਾਂ ਜਦਕਿ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਚਾਰ ਡਿਗਰੀ ਘੱਟ 18.6 ਡਿਗਰੀ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਪਾਲਮ 'ਚ ਵਿਜ਼ੀਬਿਲਿਟੀ ਡਿੱਗ ਕੇ 100 ਮੀਟਰ ਹੋ ਗਈ ਸੀ।
ਆਈਐਮਡੀ ਦੇ ਮੁਤਾਬਕ ਸਿਫ਼ਰ ਤੋਂ 50 ਮੀਟਰ ਦੇ ਵਿਚ ਵਿਜ਼ੀਬਿਲਿਟੀ ਹੋਣ 'ਤੇ ਧੁੰਦ ਬੇਹੱਦ ਸੰਘਣੀ, 50 ਤੋਂ 200 ਮੀਟਰ ਦੇ ਵਿਚ ਸੰਘਣੀ, 201 ਤੋਂ 500 ਮੀਟਰ ਦੇ ਵਿਚ ਮੱਧਮ ਤੇ 501 ਤੋਂ 1000 ਮੀਟਰ ਦੇ ਵਿਚ ਹਲਕਾ ਮੰਨਿਆ ਜਾਂਦਾ ਹੈ।
ਦੋ ਦਿਨਾਂ ਤਕ ਵਧੇਗੀ ਠੰਡ
ਉਨ੍ਹਾਂ ਦੱਸਿਆ ਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਦਿਨ ਦੇ ਠੰਡਾ ਰਹਿਣ ਦੇ ਨਾਲ ਹੀ ਸ਼ੀਤ ਲਹਿਰ ਚੱਲਣ ਦੀ ਭਵਿੱਖਬਾਣੀ ਹੈ। ਉਨ੍ਹਾਂ ਦੱਸਿਆ ਮੈਦਾਨਾਂ 'ਚ ਜੇਕਰ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਜਾਂ ਲਗਾਤਾਰ ਦੋ ਦਿਨ ਆਮ ਨਾਲੋਂ 4.5 ਡਿਗਰੀ ਸੈਲਸੀਅਸ ਘੱਟ ਰਹਿੰਦਾ ਹੈ ਤਾਂ ਸ਼ੀਤਲਹਿਰ ਦਾ ਐਲਾਨ ਕੀਤਾ ਜਾਂਦਾ ਹੈ ਪਰ ਦਿੱਲੀ ਜਿਹੇ ਛੋਟੇ ਖੇਤਰਾਂ 'ਚ ਇਹ ਸਥਿਤੀ ਇਕ ਦਿਨ ਵੀ ਬਣੇ ਰਹਿਣ 'ਤੇ ਸ਼ੀਤਲਹਿਰ ਦਾ ਐਲਾਨ ਕੀਤਾ ਜਾ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ