ਨਵੀਂ ਦਿੱਲੀ: ਦੇਸ਼ ’ਚ ਕਈ ਅਜਿਹੇ ਮਾਮਲੇ ਵੇਖਣ ਨੂੰ ਮਿਲੇ ਹਨ, ਜਿਨ੍ਹਾਂ ਵਿੱਚ ਔਰਤਾਂ ਮਰਦਾਂ ਉੱਤੇ ਰੇਪ ਦਾ ਦੋਸ਼ ਲਾਉਂਦੀਆਂ ਹਨ ਤੇ ਕਹਿੰਦੀਆਂ ਹਨ ਕਿ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਸਰੀਰਕ ਸਬੰਧ ਬਣਾਇਆ ਗਿਆ ਹੈ। ਮਰਦਾਂ ਵੱਲੋਂ ਬਾਅਦ ’ਚ ਵਿਆਹ ਤੋਂ ਇਨਕਾਰ ਕੀਤੇ ਜਾਣ ’ਤੇ ਔਰਤਾਂ ਕਈ ਵਾਰ ਉਨ੍ਹਾਂ ਉੱਤੇ ਰੇਪ ਤੇ ਧੋਖਾਧੜੀ ਦਾ ਕੇਸ ਵੀ ਦਰਜ ਕਰਵਾ ਦਿੰਦੀਆਂ ਹਨ। ਅਜਿਹੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਵਿਆਹ ਦੇ ਵਾਅਦੇ ’ਤੇ ਸਰੀਰਕ ਸਬੰਧ ਬਣਾਉਣਾ ਹਰ ਵਾਰ ‘ਰੇਪ’ ਭਾਵ ਜਿਨਸੀ ਸ਼ੋਸ਼ਣ ਨਹੀਂ ਹੁੰਦਾ।


ਇੱਕ ਔਰਤ ਵੱਲੋਂ ਦਾਖ਼ਲ ਕੀਤੇ ਰੇਪ ਕੇਸ ’ਚ ਅਦਾਲਤ ਨੇ ਕਿਹਾ ਕਿ ਜੇ ਔਰਤ ਲੰਮੇ ਸਮੇਂ ਤੱਕ ਆਪਣੀ ਮਰਜ਼ੀ ਨਾਲ ਸਰੀਰਕ ਸਬੰਧ ਬਣਾਉਣ ਲਈ ਸਹਿਮਤ ਹੈ, ਤਦ ਅਜਿਹੀ ਹਾਲਤ ਵਿੱਚ ਵਿਆਹ ਦਾ ਵਾਅਦਾ ਕਰ ਕੇ ਸੈਕਸ ਕਰਨਾ ਜਿਨਸੀ ਸ਼ੋਸ਼ਣ ਨਹੀਂ ਹੈ। ਉਸ ਔਰਤ ਵੱਲੋਂ ਆਪਣੇ ਇੱਕ ਸਾਬਕਾ ਸਾਥੀ ਵਿਰੁੱਧ ਦਰਜ ਕਰਵਾਇਆ ਗਿਆ ਕੇਸ ਅਦਾਲਤ ਨੇ ਰੱਦ ਕਰ ਦਿੱਤਾ ਤੇ ਉਸ ਮਰਦ ਨੂੰ ਬਰੀ ਕਰ ਦਿੱਤਾ।

ਜਸਟਿਸ ਵਿਭੂ ਬਾਖਰੂ ਨੇ ਇਹ ਵੀ ਕਿਹਾ ਕਿ ਵਿਆਹ ਦਾ ਝੂਠਾ ਵਾਅਦਾ ਕਰ ਕੇ ਸੈਕਸ ਕਰਨ ਲਈ ਲਾਲਚ ਦੇ ਤੌਰ ਉੱਤੇ ਤਦ ਕਿਹਾ ਜਾ ਸਕਦਾ ਹੈ, ਜਦੋਂ ਪੀੜਤ ਔਰਤ ਕਿਸੇ ਇੱਕ ਛਿਣ ਲਈ ਇਸ ਦੀ ਸ਼ਿਕਾਰ ਹੁੰਦੀ ਹੈ। ਅਜਿਹਾ ਤਦ ਹੋ ਸਕਦਾ ਹੈ, ਜਦੋਂ ਲਾਲਚ ਦੇਣ ਵਾਲਾ ਵਿਅਕਤੀ ਆਪਣੀ ਗੱਲ ਉੱਤੇ ਟਿਕਦਾ ਨਹੀਂ।

ਉੱਘੇ ਅਰਥ ਸ਼ਾਸਤਰੀ ਪੀ. ਸਾਈਨਾਥ ਨੇ ਖੇਤੀ ਕਾਨੂੰਨਾਂ ਬਾਰੇ ਖੋਲ੍ਹੀ ਸਰਕਾਰੀ ਦਾਅਵਿਆਂ ਦੀ ਪੋਲ

ਹਾਈ ਕੋਰਟ ਨੇ ਇਹ ਵੀ ਕਿਹਾ ਕਿ ਜੇ ਵਿਆਹ ਦਾ ਝੂਠਾ ਵਾਅਦਾ ਕੇਵਲ ਔਰਤ ਨਾਲ ਸੈਕਸ ਕਰਨ ਦੀ ਨੀਅਤ ਨਾਲ ਕੀਤਾ ਜਾਂਦਾ ਹੈ, ਤਾਂ ਇਹ ਔਰਤ ਦੀ ਸਹਿਮਤੀ ਦੀ ਗ਼ਲਤ ਵਰਤੋਂ ਹੈ। ਇਸ ਮਾਮਲੇ ’ਚ ਧਾਰਾ 375 ਅਧੀਨ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਹੁੰਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904