ਅਲੀਗੜ੍ਹ: ਯੂਪੀ ਦੇ ਅਲੀਗੜ੍ਹ ਜ਼ਿਲ੍ਹੇ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਾੜਾ ਆਪਣੇ ਵਿਆਹ ਵਿੱਚ ਦੋਸਤਾਂ ਲਈ ਸ਼ਰਾਬ ਦਾ ਪ੍ਰਬੰਧ ਨਹੀਂ ਕਰ ਸਕਿਆ, ਤਾਂ ਇਸ ਦੀ ਕੀਮਤ ਉਸ ਨੂੰ ਆਪਣੀ ਜਾਨ ਗੁਆ ਕੇ ਦੇਣੀ ਪਈ। ਦੱਸ ਦਈਏ ਕਿ ਦੋਸਤਾਂ 'ਤੇ ਹੀ ਲਾੜੇ ਦੀ ਹੱਤਿਆ ਕਰਨ ਦਾ ਦੋਸ਼ ਹੈ।

ਖ਼ਬਰਾਂ ਮੁਤਾਬਕ ਲਾੜੇ ਦੇ ਦੋਸਤਾਂ ਨੂੰ ਸ਼ਰਾਬ ਨਹੀਂ ਮਿਲੀ, ਤਾਂ ਉਨ੍ਹਾਂ ਨੇ ਲਾੜੇ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਪੁਲਿਸ ਨੇ ਇਸ ਕੇਸ ਦੇ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਕੁਝ ਮੁਲਜ਼ਮ ਅਜੇ ਵੀ ਫਰਾਰ ਹਨ।

ਹੈਰਾਨ ਕਰਨ ਵਾਲੀ ਇਹ ਘਟਨਾ ਪਲੀਮੁਕਿਮਪੁਰ ਪਿੰਡ ਦੀ ਹੈ। ਮ੍ਰਿਤਕ ਦਾ ਨਾਂ ਬਬਲੂ (28) ਸੀ। ਬਬਲੂ ਦਾ ਸੋਮਵਾਰ ਨੂੰ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹ ਆਪਣੇ ਦੋਸਤਾਂ ਨੂੰ ਮਿਲਣ ਗਿਆ। ਇਸ ਦੌਰਾਨ ਬਬਲੂ ਦੇ ਦੋਸਤ ਪਹਿਲਾਂ ਹੀ ਨਸ਼ੇ 'ਚ ਸੀ। ਉਨ੍ਹਾਂ ਨੇ ਬਬਲੂ ਤੋਂ ਹੋਰ ਸ਼ਰਾਬ ਮੰਗੀ।

Farmers Protest Update: ਦਿੱਲੀ ਮੋਰਚੇ 'ਤੇ ਡਟੀਆਂ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੀਆਂ ਸੈਂਕੜੇ ਔਰਤਾਂ, ਸੁਣਿਆ ਨਹੀਂ ਜਾਂਦਾ ਦਰਦ

ਬਬਲੂ ਨੇ ਦੋਸਤਾਂ ਨੂੰ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦਰਮਿਆਨ ਬਹਿਸ ਹੋ ਗਈ। ਬਹਿਸ ਛੇਤੀ ਹੀ ਲੜਾਈ ਵਿਚ ਬਦਲ ਗਈ ਤੇ ਇੱਕ ਦੋਸਤ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਬਬਲੂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬਬਲੂ ਦਾ ਪਰਿਵਾਰ ਮੌਕੇ 'ਤੇ ਪਹੁੰਚਿਆ ਤੇ ਉਸ ਨੂੰ ਹਸਪਤਾਲ ਲੈ ਗਿਆ। ਹਾਲਾਂਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਅਧਿਕਾਰੀ ਨਰੇਸ਼ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਮੁੱਖ ਦੋਸ਼ੀ ਰਾਮਖਿਲਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਪੰਜ ਹੋਰ ਅਜੇ ਵੀ ਫਰਾਰ ਹਨ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904