ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਹਰ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਹਿੱਸਾ ਲੈ ਰਹੀਆਂ ਹਨ। ਕਰਜ਼ੇ ਕਾਰਨ ਖੁਦਕੁਸ਼ੀ ਕਰਨ ਵਾਲੇ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਦੀਆਂ ਪਤਨੀਆਂ, ਭੈਣਾਂ ਤੇ ਮਾਂਵਾਂ ਵੀ ਦਿੱਲੀ ਸਰਹੱਦ 'ਤੇ ਪਹੁੰਚ ਗਈਆਂ ਹਨ।


700-800 ਔਰਤਾਂ ਪ੍ਰਦਰਸ਼ਨ 'ਚ ਹੋਈਆਂ ਸ਼ਾਮਲ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਮੀਤ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਦਾਅਵਾ ਕੀਤਾ ਕਿ "ਨਵੇਂ ਖੇਤੀਬਾੜੀ ਕਾਨੂੰਨ ਸੂਬੇ ਵਿੱਚ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਿੱਚ ਵਾਧਾ ਕਰ ਸਕਦੇ ਹਨ। ਇਹ ਕਾਨੂੰਨ ਕਿਸਾਨੀ ਭਾਈਚਾਰੇ ਦੇ ਹਿੱਤ ਵਿੱਚ ਨਹੀਂ ਹਨ ਤੇ ਖੇਤੀਬਾੜੀ ਖੇਤਰ ਨੂੰ ਬਰਬਾਦ ਕਰ ਦੇਣਗੇ।"

ਉਧਰ 50 ਸਾਲਾ ਪਰਮਜੀਤ ਕੌਰ, ਜੋ ਪਟਿਆਲੇ ਜ਼ਿਲ੍ਹੇ ਤੋਂ ਆਈ ਹੈ, ਨੇ ਕਿਹਾ, "ਕੇਂਦਰ ਵੱਲੋਂ ਲਏ ਗਏ ਖੇਤੀਬਾੜੀ ਕਾਨੂੰਨ ਕਿਸਾਨਾਂ ਨੂੰ ਹੋਰ ਕਰਜ਼ੇ ਵਿੱਚ ਧੱਕ ਦੇਣਗੇ।" ਦਰਅਸਲ, ਪਰਮਜੀਤ ਕੌਰ ਦੇ ਪਤੀ ਨੇ ਨੌਂ ਸਾਲ ਪਹਿਲਾਂ ਖੁਦਕੁਸ਼ੀ ਕੀਤੀ ਸੀ ਤੇ ਪਰਿਵਾਰ ਕੋਲ ਥੋੜੀ ਜਿਹੀ ਜ਼ਮੀਨ ਹੈ। ਪਟਿਆਲੇ ਦੀ 65 ਸਾਲਾ ਮਹਿੰਦਰ ਕੌਰ ਨੇ ਦੱਸਿਆ ਕਿ ਉਸਦੇ 19 ਸਾਲਾ ਪੋਤੇ ਨੇ ਪੰਜ ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਪਰਿਵਾਰ ਉਸ ਦੀ ਪੜ੍ਹਾਈ ਨਹੀਂ ਕਰ ਪਾ ਰਿਹਾ ਸੀ।

ਅੱਜ ਲਾਂਚ ਹੋ ਰਿਹਾ Xiaomi ਦਾ ਨਵਾਂ ਮੋਬਾਈਲ ਫ਼ੋਨ Redmi 9 Power

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਕਿਵੇਂ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ, 'ਇੱਕ ਅੰਦਾਜ਼ੇ ਅਨੁਸਾਰ ਸਾਲ 2006 ਤੋਂ ਪੰਜਾਬ ਵਿੱਚ ਤਕਰੀਬਨ 50 ਹਜ਼ਾਰ ਕਿਸਾਨਾਂ ਵੱਲੋਂ ਖੁਦਕੁਸ਼ੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।'

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904