Xiaomi ਅੱਜ ਆਪਣਾ ਨਵਾਂ ਸਮਾਰਟਫ਼ੋਨ Redmi 9 Power ਭਾਰਤ ਵਿੱਚ ਲਾਂਚ ਕਰਨ ਜਾ ਰਹੀ ਹੈ। ਇਹ ਫ਼ੋਨ ਅੱਜ ਦੁਪਹਿਰ 12 ਵਜੇ ਲਾਂਚ ਹੋਵੇਗਾ। ਇਸ ਲਾਂਚਿੰਗ ਈਵੈਂਟ ਦੀ ਲਾਈਵ ਸਟ੍ਰੀਮਿੰਗ ਤੁਸੀਂ ਕੰਪਨੀ ਦੇ ਸੋਸ਼ਲ ਮੀਡੀਆ ਪਲੇਟਫ਼ਾਰਮ ਉੱਤੇ ਵੇਖ ਸਕਦੇ ਹੋ। Redmi 9 Power 6000mAH ਦੀ ਬੈਟਰੀ ਤੇ 48MP ਕੁਐਡ ਰੀਅਰ ਕੈਮਰਾ ਸੈੱਟਅਪ ਨਾਲ ਬਾਜ਼ਾਰ ਵਿੱਚ ਉਤਾਰਿਆ ਜਾ ਸਕਦਾ ਹੈ। ਇਹ ਫ਼ੋਨ Redmi Note 9 4G ਦਾ ਹੀ ਰੀਬ੍ਰਾਂਡੇਡ ਵਰਜ਼ਨ ਮੰਨਿਆ ਜਾ ਰਿਹਾ ਹੈ।


Redmi 9 Power ਸਮਾਰਟਫ਼ੋਨ 10,000 ਰੁਪਏ ਦੀ ਰੇਂਜ ਵਿੱਚ ਲਾਂਚ ਹੋ ਸਕਦਾ ਹੈ। ਇਹ ਫ਼ੋਨ ਸਿਰਫ਼ Amazon ਰਾਹੀਂ ਖ਼ਰੀਦਿਆ ਜਾ ਸਕੇਗਾ। Redmi ਦੇ ਇਸ ਨਵੇਂ ਫ਼ੋਨ ਲਈ ਕੰਪਨੀ ਦੀ ਵੈੱਬਸਾਈਟ ਉੱਤੇ ਇੱਕ ਮਾਈਕ੍ਰੋਸਾਈਟ ਵੀ ਬਣਾਈ ਗਈ ਹੈ। ਇਸ ਫ਼ੋਨ ਦੀ ਲਾਂਚਿੰਗ ਤੋਂ ਪਹਿਲਾਂ ਇਸ ਦੇ ਕੁਝ ਸਪੈਸੀਫ਼ਿਕੇਸ਼ਨਜ਼ ਲੀਕ ਹੋਏ; ਜਿਨ੍ਹਾਂ ਅਨੁਸਾਰ Redmi 9 Power ਦੋ ਸਟੋਰੇਜ ਵੇਰੀਏਂਟਸ ਵਿੱਚ ਪੇਸ਼ ਹੋ ਸਕਦਾ ਹੈ। ਇਸ ਫ਼ੋਨ ਵਿੱਚ ਵਾਟਰਡ੍ਰਾੱਪ-ਸਟਾਈਲ ਨੌਚ ਨਾਲ 6.67 ਇੰਚ ਦਾ ਫ਼ੁੱਲ ਐੱਚਡੀ + ਡਿਸਪਲੇਅ ਦਿੱਤਾ ਜਾ ਸਕਦਾ ਹੈ; ਜਿਸ ਦਾ ਰੈਜ਼ੋਲਿਯੂਸ਼ਨ 1080 X 2340 ਪਿਕਸਲ ਹੋਵੇਗਾ। ਇਹ ਫ਼ੋਨ Qualcomm Snapdragon 662 ਪ੍ਰੋਸੈੱਸਰ ਨਾਲ ਲੈਸ ਹੋ ਸਕਦਾ ਹੈ।

ਪੁਲਿਸ ਚੁੱਕਣੀ ਪਏਗੀ ‘ਸ਼ਰਾਬ ਨਾ ਪੀਣ’ ਦੀ ਸਹੁੰ, ਮੁੱਖ ਮੰਤਰੀ ਨੇ ਦਿੱਤੇ ਹੁਕਮ

ਇਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਤੇ 8MP ਦੇ ਨਾਲ 2MP ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਵਿੱਚ ਮੈਕਰੋ ਫ਼ੋਟੋਗ੍ਰਾਫ਼ੀ ਲਈ 2MP ਦਾ ਦੂਜਾ ਕੈਮਰਾ ਸੈਂਸਰ ਦਿੱਤਾ ਜਾ ਸਕਦਾ ਹੈ। ਸੈਲਫ਼ੀ ਤੇ ਵਿਡੀਓ ਕਾਲਿੰਗ ਲਈ ਫ਼ੋਨ ਵਿੱਚ 8MP ਦਾ ਫ਼੍ਰੰਟ ਕੈਮਰਾ ਦਿੱਤਾ ਜਾ ਸਕਦਾ ਹੈ।
ਇਸ ਨਵੇਂ ਫ਼ੋਨ ਦਾ ਮੁਕਾਬਲਾ Moto E7 Plus ਨਾਲ ਹੋਵੇਗਾ। ਇਸ ਫ਼ੋਨ ਵਿੱਚ ਐੱਚਡੀ+ਰੈਜ਼ੋਲਿਯੂਸ਼ਨ ਨਾਲ 6.5 ਇੰਚ ਦਾ ਡਿਸਪਲੇਅ ਦਿੱਤਾ ਗਿਆ ਹੈ। ਇਸ ਵਿੱਚ 4ਜੀਬੀ ਰੈਮ ਦਿੱਤੇ ਗਏ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904