ਚੰਡੀਗੜ੍ਹ: ਪੰਜਾਬ ਵਿੱਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਜੰਗ ਤੇਜ਼ ਹੋ ਗਈ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਨੂੰ ਟੁਕੜੇ-ਟੁਕੜੇ ਗੈਂਗ ਕਿਹਾ ਗਿਆ। ਇਸ ਤੋਂ ਬਾਅਦ ਹੁਣ ਭਾਜਪਾ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸੁਖਬੀਰ ਬਾਦਲ ‘ਤੇ ਫਿਰਕਾਪ੍ਰਸਤੀ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਫਿਰਕਾਪ੍ਰਸਤੀ ਦੀ ਰਾਜਨੀਤੀ ਕਰਕੇ ਪੰਜਾਬ ਵਿੱਚ ਜ਼ਹਿਰ ਫੈਲਾ ਰਹੇ ਹਨ।

ਚੁੱਘ ਨੇ ਕਿਹਾ ਕਿ ਜਿਸ ਤਰੀਕੇ ਨਾਲ ਸੁਖਬੀਰ ਵੰਡ ਦੀਆਂ ਗੱਲਾਂ ਕਰ ਰਹੇ ਹਨ ਉਹ ਇਤਰਾਜ਼ਯੋਗ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾਂ ਹੀ ਸਿੱਖ ਮਸਲਿਆਂ ਵੱਲ ਧਿਆਨ ਦਿੱਤਾ ਹੈ। ਫੇਰ ਉਹ 1984 ਦੇ ਦੰਗਾ ਪੀੜਤਾਂ ਲਈ ਨਿਆਂ ਦਾ ਮਸਲਾ ਹੋਵੇ ਜਾਂ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ। ਭਾਜਪਾ ਪੰਜਾਬੀਅਤ ਲਈ ਖੜ੍ਹੀ ਹੈ ਤੇ ਹਮੇਸ਼ਾ ਖੜ੍ਹੀ ਰਹੇਗੀ।

ਕਿਸਾਨ ਅੰਦੋਲਨ ਲਈ ਵਿਦੇਸ਼ਾਂ 'ਚੋਂ ਫੰਡਾਂ ਦਾ ਹੜ੍ਹ, ਹਰ ਕੋਈ ਪਾ ਰਿਹਾ ਵਧ-ਚੜ੍ਹ ਕੇ ਯੋਗਦਾਨ

ਚੁੱਘ ਨੇ ਅੱਗੇ ਕਿਹਾ ਕਿ ਸਸਤੀ ਰਾਜਨੀਤੀ ਕਰ ਸੁਖਬੀਰ ਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕਈ ਗਾਇਕ ਭੜਕਾਊ ਤੇ ਫਿਰਕੂ ਤਣਾਅ ਵਧਾਉਣ ਵਾਲੇ ਗਾਣੇ ਗਾ ਰਹੇ ਹਨ ਤਾਂ ਸੁਖਬੀਰ ਚੁੱਪ ਕਿਉਂ ਹਨ।

Farmers Protest: ਜੰਗੀ ਯੋਧਿਆਂ ਵਾਂਗ ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨ, ਸਰਕਾਰ ਦੀ ਨੀਤੀ 'ਤੇ ਭਾਰੀ ਪੈ ਰਹੀ ਕਿਸਾਨਾਂ ਦੀ ਰਣਨੀਤੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904