ਕੋਰੋਨਾਵਾਇਰਸ ਦੀ ਲਾਗ ਲੱਗਣ ’ਤੇ ਵੀ ਖ਼ਾਸ ਪੋਸ਼ਕ ਤੱਤ ਲੈਣੇ ਚਾਹੀਦੇ ਹਨ। ਪੀੜਤ ਵਿਅਕਤੀ ਨੂੰ ਪ੍ਰੋਸੈੱਸਡ ਤੇ ਬਾਜ਼ਾਰੀ ਖਾਣੇ ਤੋਂ ਬਚਣਾ ਚਾਹੀਦਾ ਹੈ। ਅਜਿਹੇ ਭੋਜਨ ਦੀ ਤਿਆਰੀ ਵਿੱਚ ਸੋਡੀਅਮ, ਸ਼ੂਗਰ ਤੇ ਖਾਣੇ ਨੂੰ ਸੁਰੱਖਿਅਤ ਰੱਖਣ ਲਈ ਕੁਝ ਪ੍ਰੀਜ਼ਰਵਰ ਮਿਲਾਏ ਜਾਂਦੇ ਹਨ, ਜੋ ਸਰੀਰ ਅੰਦਰ ਸੋਜ ਵਧਾਉਂਦੇ ਹਨ। ਵਧੇਰੇ ਸੋਜ਼ਿਸ਼ ਨਾਲ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਤਾਕਤ ਘਟਦੀ ਹੈ। ਇੰਝ ਬੀਮਾਰੀ ਦਾ ਖ਼ਤਰਾ ਹੋਰ ਵੀ ਵਧ ਜਾਦਾ ਹੈ।
ਲਾਲ ਮੀਟ ਦਾ ਵਰਤੋਂ ਬਹੁਤ ਸੰਜਮ ਨਾਲ ਕਰਨੀ ਚਾਹੀਦੀ ਹੈ। ਇਸ ਵਿੱਚ ਸੈਚੁਰੇਟਿਡ ਚਰਬੀ ਦੀ ਵਧੇਰੇ ਮਾਤਰਾ ਸੋਜ਼ਿਸ਼ ਵਧਾਉਦਾ ਹੈ। ਏਵਕਾਡੋ, ਜ਼ੈਤੂਨ ਦਾ ਤੇਲ, ਓਮੇਗਾ 3 ਫ਼ੈਟੀ ਐਸਿਡ ਨਾਲ ਭਰਪੂਰ ਸੋਲੋਮਨ ਮੱਛੀ ਮੋਨੋ ਅਨਸੈਚੁਰੇਟਿਡ ਫ਼ੈਟ ਦੇ ਬਿਹਤਰੀਨ ਸਰੋਤ ਹਨ। ਲਾਲ ਮਾਸ ਦੀ ਥਾਂ ਉੱਤੇ ਪੌਦਿਆਂ ਉੱਤੇ ਆਧਾਰਤ ਪ੍ਰੋਟੀਨ ਜਿਵੇ ਦਾਲਾਂ ਤੇ ਫਲੀਆਂ ਦਾ ਸੇਵਨ ਕਰਨਾ ਚਾਹੀਦਾ ਹੈ।
ਤਲੇ ਭੋਜਨ ’ਚ ਚਰਬੀ ਵੱਧ ਹੁੰਦੀ ਹੈ। ਤਲਿਆ ਹੋਇਆ ਭੋਜਨ ਨਕਾਰਾਤਮਕ ਢੰਗ ਨਾਲ ਤੁਹਾਡੀ ਅੰਤੜੀ ਦੇ ਮਾਈਕ੍ਰੋਬਾਇਓਮ ਨੂੰ ਪ੍ਰਭਾਵਿਤ ਕਰਦਾ ਹੈ ਤੇ ਰੋਗਾਂ ਨਾਲ ਲੜਨ ਦੀ ਤਾਕਤ ਦਬਾ ਦਿੰਦਾ ਹੈ। ਇਨ੍ਹਾਂ ਭੋਜਨਾਂ ਨਾਲ ਕੋਲੈਸਟ੍ਰੌਲ ਵੀ ਵਧਦਾ ਹੈ, ਜੋ ਦਿਲ ਦੇ ਰੋਗਾਂ ਦਾ ਖ਼ਤਰਾ ਵਧਾਉਂਦਾ ਹੈ।
ਖੰਡ ਨਾਲ ਭਰਪੂਰ ਸੋਡਾ ਡ੍ਰਿੰਕਸ ਵੀ ਸਰੀਰ ਅੰਦਰਲੀ ਸੋਜ਼ਿਸ਼ ਵਧਾਉਂਦੇ ਹਨ; ਇਸ ਲਈ ਇਨ੍ਹਾਂ ਤੋਂ ਬਚੋ। ਸਰਦੀ, ਖੰਘ ਜਾਂ ਜ਼ੁਕਾਮ ਵਿੱਚ ਮਸਾਲੇਦਾਰ ਭੋਜਨ ਤੋਂ ਬਚਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਕਿਉਂਕਿ ਇਸ ਨਾਲ ਖੰਘ ਵਧ ਜਾਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Election Results 2024
(Source: ECI/ABP News/ABP Majha)
ਕੋਰੋਨਾਵਾਇਰਸ ਜਾਂ ਹੋਰ ਕੋਈ ਰੋਗ ਹੋ ਜਾਵੇ, ਤਾਂ ਕੀ ਖਾਈਏ ਤੇ ਕੀ ਹਨ ਪ੍ਰਹੇਜ਼?
ਏਬੀਪੀ ਸਾਂਝਾ
Updated at:
17 Dec 2020 03:19 PM (IST)
ਕਿਸੇ ਕੋਰੋਨਾਵਾਇਰਸ ਜਾਂ ਹੋਰ ਰੋਗ ਕਾਰਣ ਬੀਮਾਰ ਪੈਣ ’ਤੇ ਸਰੀਰ ਨੂੰ ਵਿਟਾਮਿਨ ਨਾਲ ਭਰਪੂਰ ਖ਼ੁਰਾਕ ਦੀ ਲੋੜ ਹੁੰਦੀ ਹੈ। ਅਮਰੀਕਾ ਦੇ ‘ਸੈਂਟਰ ਫ਼ਾਰ ਡਿਜ਼ੀਜ਼ ਐਂਡ ਪ੍ਰੀਵੈਂਸ਼ਨ’ ਮੁਤਾਬਕ ਵਿਟਾਮਿਨ ਡੀ, ਸੀ ਤੇ ਜ਼ਿੰਕ ਨਾਲ ਸਰੀਰ ਤੇਜ਼ੀ ਨਾਲ ਦੁਬਾਰਾ ਸਿਹਤਯਾਬ ਹੋ ਜਾਂਦਾ ਹੈ।
- - - - - - - - - Advertisement - - - - - - - - -