Discount on Car : ਕੀ ਤੁਸੀਂ ਨਰਾਤੇ, ਧਨਤੇਰਸ ਤੇ ਦੀਵਾਲੀ ਵਰਗੇ ਮੌਕਿਆਂ 'ਤੇ ਵਿਸ਼ੇਸ਼ ਆਫ਼ਰ 'ਚ ਕਾਰ ਲੈਣ ਤੋਂ ਖੁੰਝ ਗਏ ਹੋ, ਕੀ ਤੁਸੀਂ ਅਜੇ ਵੀ ਵਧੀਆ ਆਫ਼ਰ 'ਚ ਕਾਰ ਲੱਭ ਰਹੇ ਹੋ। ਜੇਕਰ ਹਾਂ ਤਾਂ ਇਹ ਖਬਰ ਜ਼ਰੂਰ ਪੜ੍ਹੋ। ਤੁਹਾਡੇ ਲਈ ਇੱਥੇ ਬਹੁਤ ਕੁਝ ਹੈ। ਇਹ ਖਬਰ ਪੜ੍ਹ ਕੇ ਤੁਹਾਡੀ ਖੋਜ ਕਾਫੀ ਹੱਦ ਤਕ ਪੂਰੀ ਹੋ ਜਾਵੇਗੀ ਤੇ ਤੁਹਾਨੂੰ ਵਧੀਆ ਡਿਸਕਾਊਂਟ 'ਤੇ ਵਧੀਆ ਕਾਰ ਮਿਲੇਗੀ। ਜਾਣੋ ਕਿਹੜੀ ਕਾਰ ਕੰਪਨੀ ਆਪਣੇ ਕਈ ਮਾਡਲਾਂ 'ਤੇ ਬੰਪਰ ਡਿਸਕਾਊਂਟ ਦੇ ਰਹੀ ਹੈ?


ਦੀਵਾਲੀ ਤੋਂ ਬਾਅਦ ਵੀ ਗਾਹਕਾਂ ਨੂੰ ਲੁਭਾਉਣ ਦੀ ਤਿਆਰੀ


ਕਾਰ ਨਿਰਮਾਤਾ ਕੰਪਨੀ Renault ਦੀਵਾਲੀ ਤੋਂ ਬਾਅਦ ਵੀ ਗਾਹਕਾਂ ਨੂੰ ਲੁਭਾਉਣ ਲਈ ਆਪਣੇ ਕਈ ਮਾਡਲਾਂ 'ਤੇ ਛੋਟ ਦੇ ਰਹੀ ਹੈ। ਇਹ ਛੋਟ 1.30 ਲੱਖ ਰੁਪਏ ਤਕ ਹੈ। ਕੰਪਨੀ ਦਾ ਡਿਸਕਾਊਂਟ ਆਫਰ ਫਿਲਹਾਲ Renault Kwid, Renault Triber, Renault Kiger ਤੇ Renault Duster ਵਰਗੀਆਂ ਕਾਰਾਂ 'ਤੇ ਉਪਲੱਬਧ ਹੈ। ਇਸ ਛੋਟ 'ਚ ਕੈਸ਼ ਡਿਸਕਾਊਂਟ ਤੋਂ ਇਲਾਵਾ ਐਕਸਚੇਂਜ ਬੋਨਸ, ਕਾਰਪੋਰੇਟ ਲਾਭ ਤੇ ਲੋਇਲਟੀ ਲਾਭ ਸ਼ਾਮਲ ਹਨ। ਇਸ ਤਰ੍ਹਾਂ ਤੁਸੀਂ ਛੋਟਾਂ ਦਾ ਫ਼ਾਇਦਾ ਉਠਾ ਸਕਦੇ ਹੋ।


Renault Duster


ਕੰਪਨੀ ਆਪਣੇ ਇਸ ਮਾਡਲ 'ਤੇ ਸੱਭ ਵੱਧ ਤੋਂ ਵੱਧ 1.30 ਲੱਖ ਰੁਪਏ ਤਕ ਦੀ ਛੋਟ ਦੇ ਰਹੀ ਹੈ। 50,000 ਰੁਪਏ ਦਾ ਐਕਸਚੇਂਜ ਬੋਨਸ, 50,000 ਰੁਪਏ ਤਕ ਦੀ ਨਕਦ ਛੋਟ ਤੇ 30,000 ਰੁਪਏ ਤਕ ਦੀ ਕਾਰਪੋਰੇਟ ਛੋਟ ਹੈ। ਇਸ ਕਾਰ ਦੀ ਕੀਮਤ 9.86 ਲੱਖ ਰੁਪਏ ਤੋਂ ਲੈ ਕੇ 14.25 ਲੱਖ ਰੁਪਏ ਤਕ ਹੈ।


Renault Kiger


ਰੇਨੋ ਦੀ ਇਸ ਸਬ-ਕੰਪੈਕਟ SUV ਦੀ ਬਾਜ਼ਾਰ 'ਚ ਚੰਗੀ ਮੰਗ ਹੈ। ਹੁਣ ਤੁਸੀਂ ਇਸ ਕਾਰ ਨੂੰ ਚੰਗੀ ਛੋਟ 'ਤੇ ਖਰੀਦ ਸਕਦੇ ਹੋ। ਇਸ '10,000 ਰੁਪਏ ਤੱਕ ਦੇ ਵਿਸ਼ੇਸ਼ ਲੋਇਲਟੀ ਲਾਭ ਤੇ 10,000 ਰੁਪਏ ਤਕ ਦੀ ਕਾਰਪੋਰੇਟ ਛੋਟ ਸ਼ਾਮਲ ਹੈ। ਇਸ ਦੀ ਕੀਮਤ 5.64 ਲੱਖ ਰੁਪਏ ਤੋਂ 10.09 ਲੱਖ ਰੁਪਏ ਤਕ ਹੈ।


Renault Kwid


ਤੁਸੀਂ Renault Kwid ਨੂੰ ਤੁਸੀਂ 35 ਹਜ਼ਾਰ ਰੁਪਏ ਤਕ ਦੀ ਛੋਟ 'ਤੇ ਖਰੀਦ ਸਕਦੇ ਹੋ। ਇਹ ਕੰਪਨੀ ਰੇਨੋ ਦੀ ਸਭ ਤੋਂ ਸਸਤੀ ਕਾਰਾਂ 'ਚੋਂ ਇੱਕ ਹੈ। ਇਸ ਦੀ ਕੀਮਤ 4.06 ਲੱਖ ਰੁਪਏ ਤੋਂ 5.59 ਲੱਖ ਰੁਪਏ ਤਕ ਹੈ। ਜੇਕਰ ਡਿਸਕਾਊਂਟ ਦੀ ਗੱਲ ਕਰੀਏ ਤਾਂ ਇਸ 'ਚ ਤੁਹਾਨੂੰ 15,000 ਰੁਪਏ ਤਕ ਦਾ ਐਕਸਚੇਂਜ ਬੈਨੀਫਿਟ ਤੇ 10 ਹਜ਼ਾਰ ਰੁਪਏ ਤਕ ਦਾ ਕਾਰਪੋਰੇਟ ਡਿਸਕਾਊਂਟ ਮਿਲ ਰਿਹਾ ਹੈ। ਦੋਵਾਂ ਨੂੰ ਮਿਲਾ ਕੇ ਤੁਹਾਨੂੰ 35 ਹਜ਼ਾਰ ਰੁਪਏ ਦੀ ਛੋਟ ਮਿਲੇਗੀ।


Renault Triber


ਕੰਪਨੀ ਦੀ ਇਸ 7 ਸੀਟਰ ਕਾਰ 'ਤੇ 60 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਮਿਲ ਸਕਦਾ ਹੈ। ਇਸ '25,000 ਰੁਪਏ ਤਕ ਦੀ ਨਕਦ ਛੋਟ, 25000 ਰੁਪਏ ਤਕ ਦਾ ਐਕਸਚੇਂਜ ਬੋਨਸ ਅਤੇ 10,000 ਰੁਪਏ ਤਕ ਦੇ ਕਾਰਪੋਰੇਟ ਲਾਭ ਸ਼ਾਮਲ ਹਨ। ਇਸ ਦੀ ਕੀਮਤ 5.50 ਲੱਖ ਰੁਪਏ ਤੋਂ ਸ਼ੁਰੂ ਹੋ ਕੇ 8.02 ਲੱਖ ਰੁਪਏ ਤਕ ਹੈ।


ਇਹ ਕੰਪਨੀਆਂ ਵੀ ਡਿਸਕਾਊਂਟ ਦੇ ਰਹੀਆਂ


ਰੇਨੋ ਤੋਂ ਇਲਾਵਾ ਹੁੰਡਈ, ਹੌਂਡਾ ਅਤੇ ਡੈਟਸਨ ਵੀ ਆਪਣੇ ਵੱਖ-ਵੱਖ ਮਾਡਲਾਂ 'ਤੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਛੋਟਾਂ ਦੇ ਰਹੀਆਂ ਹਨ।


ਇਹ ਵੀ ਪੜ੍ਹੋ: ਕੋਰੋਨਾ ਦਾ ਟੀਕਾ ਲਵਾ ਮਾਲੋਮਾਲ ਹੋਈ ਔਰਤ, ਪੈਸਿਆਂ ਦੀ ਬਰਸਾਤ, ਮਿਲੇ 7.4 ਕਰੋੜ ਰੁਪਏ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Car loan Information:

Calculate Car Loan EMI