ਨਵੀਂ ਦਿੱਲੀ: ਦੇਸ਼ ਵਿੱਚ ਸਵਦੇਸ਼ੀ ‘ਕੋਵੈਕਸੀਨ’ ਦੀ ਖੁਰਾਕ ਲੈਣ ਵਾਲੇ ਲੋਕਾਂ ਲਈ ਇਹ ਚੰਗੀ ਖ਼ਬਰ ਹੈ। ਉਹ ਹੁਣ ਬਗੈਰ ਕਿਸੇ ਪ੍ਰੇਸ਼ਾਨੀ ਦੇ ਬ੍ਰਿਟੇਨ ਦੀ ਯਾਤਰਾ ਕਰ ਸਕਣਗੇ। ਬ੍ਰਿਟੇਨ 22 ਨਵੰਬਰ ਤੋਂ ਵੈਕਸੀਨ ਨੂੰ ਮਨਜ਼ੂਰੀ ਸੂਚੀ ਵਿੱਚ ਸ਼ਾਮਲ ਕਰੇਗਾ। ਇਸ ਤੋਂ ਪਹਿਲਾਂ ਬ੍ਰਿਟੇਨ ਨੇ ਵੈਕਸੀਨ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਭਾਰਤ 'ਚ ਬਣੀ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਦੀ ਮਨਜ਼ੂਰੀ ਤੋਂ ਬਾਅਦ ਬ੍ਰਿਟੇਨ ਨੇ ਵੀ ਇਸ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਕੇ ਨੇ ਵੈਕਸੀਨ ਨੂੰ ਮਾਨਤਾ ਨਹੀਂ ਦਿੱਤੀ ਸੀ। WHO ਨੇ ਹਾਲ ਹੀ ਵਿੱਚ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਯੂਕੇ ਸਰਕਾਰ ਨੇ ਇਹ ਫੈਸਲਾ WHO ਤੋਂ ਮਨਜ਼ੂਰੀ ਤੋਂ ਬਾਅਦ ਹੀ ਲਿਆ ਹੈ। ਭਾਰਤ 'ਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਸੋਮਵਾਰ ਨੂੰ ਟਵੀਟ ਕੀਤਾ, ''ਬ੍ਰਿਟੇਨ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਤੋਂ ਮਨਜ਼ੂਰੀ ਤੋਂ ਬਾਅਦ, ਹੁਣ 22 ਨਵੰਬਰ ਤੋਂ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਭਾਰਤੀਆਂ ਨੂੰ ਯੂਕੇ ਦੇ ਦੌਰੇ ਦੌਰਾਨ ਸੈਲਫ ਆਈਸੋਲੇਟ ਨਹੀਂ ਹੋਣਾ ਪਵੇਗਾ।"


WHO ਨੇ 3 ਨਵੰਬਰ ਨੂੰ ਐਮਰਜੈਂਸੀ ਸੂਚੀ ਵਿੱਚ ਕੀਤਾ ਸ਼ਾਮਲ


ਇਸ ਤੋਂ ਪਹਿਲਾਂ 3 ਨਵੰਬਰ ਨੂੰ WHO ਦੇ ਤਕਨੀਕੀ ਸਲਾਹਕਾਰ ਸਮੂਹ ਦੀ ਮੀਟਿੰਗ ਵਿੱਚ ਵੈਕਸੀਨ ਨੂੰ ਐਮਰਜੈਂਸੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਭਾਰਤ ਬਾਇਓਟੈਕ ਨੇ ਜੁਲਾਈ ਮਹੀਨੇ ਵਿੱਚ WHO ਤੋਂ EUL ਲਈ ਅਰਜ਼ੀ ਦਿੱਤੀ ਅਤੇ ਪ੍ਰਕਿਰਿਆ ਸ਼ੁਰੂ ਹੋ ਗਈ। ਕੋਵੈਕਸੀਨ ਦਾ ਪੜਾਅ 3 ਕਲੀਨਿਕਲ ਅਜ਼ਮਾਇਸ਼ ਡੇਟਾ ਜੂਨ 2021 ਦੌਰਾਨ ਉਪਲਬਧ ਸੀ। ਵਿਸ਼ਵ ਸਿਹਤ ਸੰਗਠਨ ਦੀ ਐਮਰਜੈਂਸੀ ਵਰਤੋਂ ਸੂਚੀ (EUL) ਪ੍ਰਕਿਰਿਆ 6 ਜੁਲਾਈ, 2021 ਨੂੰ ਰੋਲਿੰਗ ਡੇਟਾ ਸਬਮਿਸ਼ਨ ਦੇ ਨਾਲ ਸ਼ੁਰੂ ਹੋਈ।


ਡਬਲਯੂਐਚਓ ਦੇ ਰਣਨੀਤਕ ਸਲਾਹਕਾਰ ਸਮੂਹ (SAGE) ਨੇ 5 ਅਕਤੂਬਰ ਨੂੰ ਇੱਕ ਮੀਟਿੰਗ ਵਿੱਚ ਕੋਵੈਕਸੀਨ ਡੇਟਾ ਦੀ ਸਮੀਖਿਆ ਕੀਤੀ ਅਤੇ 3 ਨਵੰਬਰ ਨੂੰ ਵੈਕਸੀਨ ਲਈ EUL ਨੂੰ ਮਨਜ਼ੂਰੀ ਦਿੱਤੀ।


ਇਹ ਵੀ ਪੜ੍ਹੋ: ਬੈਂਕ ਆਫ ਬੜੌਦਾ ਤੋਂ ਆਸਾਨੀ ਨਾਲ ਮਿਲੇਗਾ 50 ਕਰੋੜ ਤੱਕ ਦਾ ਕਰਜ਼ਾ, 6.55% ਤੋਂ ਸ਼ੁਰੂ ਹੋਵੇਗੀ ਵਿਆਜ ਦਰਾਂ, ਜਾਣੋ ਕੀ ਹੈ ਸਕੀਮ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904