ਨਵੀਂ ਦਿੱਲੀ: ਇੱਕ ਪਾਸੇ ਕੋਰੋਨਾਵਾਇਰਸ (covid-19) ਕਰਕੇ ਲੌਕਡਾਊਨ (lockdown) ਨੇ ਕਈ ਕੰਪਨੀਆਂ ਦੀ ਛੁੱਟੀ ਕੀਤੀ ਹੈ ਤੇ ਕਈਆਂ ਨੇ ਕਰਮਚਾਰੀਆਂ ਦੀ ਤਨਖਾਹਾਂ ‘ਚ ਕਟੌਤੀ ਕੀਤੀ ਹੈ, ਦੂਜੇ ਪਾਸੇ ਫ੍ਰੈਂਚ ਆਟੋਮੋਬਾਈਲ ਕੰਪਨੀ ਰੈਨੋ (Renault) ਇੰਡੀਆ ਨੇ ਆਪਣੇ ਕਰਮਚਾਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ। ਕੰਪਨੀ ਆਪਣੇ 250 ਤੋਂ ਵੱਧ ਕਰਮਚਾਰੀਆਂ ਦੀ ਤਨਖਾਹ 15% ਤੱਕ ਵਧਾਉਣ (pay hike) ਜਾ ਰਹੀ ਹੈ। ਸਾਲ 2019 ਵਿੱਚ, ਕੰਪਨੀ ਨੇ ਖਾਸਾ ਮੁਨਾਫਾ ਦਰਜ ਕੀਤਾ ਹੈ।

ਲੌਕਡਾਊਨ ਕਾਰਨ ਵਿਕਰੀ ਵਿੱਚ ਭਾਰੀ ਗਿਰਾਵਟ ਦੇ ਬਾਅਦ ਰੇਨੋ ਇੰਡੀਆ ਪ੍ਰਾਈਵੇਟ ਲਿਮਟਿਡ (ਆਰਆਈਪੀਐਲ) ਵੀ 30 ਤੋਂ ਵੱਧ ਕਰਮਚਾਰੀਆਂ ਨੂੰ ਪ੍ਰਮੋਸ਼ਨ ਕਰਨ ਵੀ ਜਾ ਰਹੀ ਹੈ, ਜੋ ਕਿ ਅਗਸਤ ਤੋਂ ਲਾਗੂ ਹੋ ਜਾਣਗੇ।

ਕੰਪਨੀ ਟ੍ਰਾਈਬਰ ਐਮਪੀਵੀ ਦੀ ਸਫਲਤਾ ਤੋਂ ਬਹੁਤ ਉਤਸ਼ਾਹਿਤ ਹੈ ਤੇ ਉਮੀਦ ਕਰਦੀ ਹੈ ਕਿ ਆਉਣ ਵਾਲੇ ਤਿਉਹਾਰਾਂ ਦੇ ਮੌਸਮ ਵਿੱਚ ਇਸ ਦੇ ਛੋਟੇ ਐਸਯੂਵੀ ਦੀ ਚੰਗੀ ਵਿਕਰੀ ਰਹੇਗੀ, ਇਸ ਲਈ ਇਹ ਆਪਣੀ ਵਿਕਾਸ ਦੀ ਗਤੀ ਨੂੰ ਕਾਇਮ ਰੱਖਣ ਲਈ ਕਰਮਚਾਰੀਆਂ ਦੇ ਉਤਸ਼ਾਹ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ।

ਦਿਲਚਸਪ ਗੱਲ ਇਹ ਹੈ ਕਿ ਵਿੱਤੀ ਸਾਲ 2020-21 ਵਿਚ ਕੰਪਨੀ ਪਿਛਲੇ ਸਾਲ ਦੇ ਵਿੱਤੀ ਸਾਲ ‘ਚ ਸਿਰਫ 10-12% ਦੇ ਵਾਧੇ ਦੇ ਮੁਕਾਬਲੇ ਤਨਖਾਹਾਂ ਵਿੱਚ 15% ਵਾਧਾ ਕਰਨ ਜਾ ਰਹੀ ਹੈ। ਤਨਖਾਹ ਵਾਧਾ ਸਿਰਫ ਆਰਆਈਪੀਐਲ ਕਰਮਚਾਰੀਆਂ ਲਈ ਹੋਵੇਗਾ ਅਤੇ ਇਸ ਵਿਚ ਅਲਾਇੰਸ ਪਲਾਂਟ ਨਿਸਾਨ ਤੇ ਆਰਐਂਡਡੀ ਸੰਗਠਨ ਰੇਨੋ ਨਿਸਾਨ ਟੈਕਨੋਲੋਜੀ ਬਿਜ਼ਨਸ ਸੈਂਟਰ ਇੰਡੀਆ ਸ਼ਾਮਲ ਨਹੀਂ ਹੋਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI