ਮੰਤਰਾਲੇ ਅਨੁਸਾਰ ਹੁਣ ਤੱਕ 2 ਲੱਖ 16 ਹਜ਼ਾਰ 919 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ‘ਚੋਂ 6075 ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਕ ਲੱਖ ਚਾਰ ਹਜ਼ਾਰ ਲੋਕ ਠੀਕ ਵੀ ਹੋ ਗਏ ਹਨ।
ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਿਸ਼ਾਣੂ ਦੇ ਕੇਸ ਹੁਣ ਤੱਕ ਸਭ ਤੋਂ ਵੱਧ ਵਧੇ ਹਨ। ਬੁੱਧਵਾਰ ਨੂੰ ਦੇਸ਼ ‘ਚ 9304 ਨਵੇਂ ਮਾਮਲੇ ਆਏ ਅਤੇ 260 ਮੌਤਾਂ ਹੋਈਆਂ।
ਦਿੱਲੀ ਤੇ ਨਜ਼ਦੀਕੀ ਇਲਾਕਿਆਂ ‘ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਡੇਢ ਮਹੀਨੇ ‘ਚ 11ਵੀਂ ਵਾਰ ਆਇਆ ਭੂਚਾਲ
ਕਿਸ ਰਾਜ ਵਿੱਚ ਕਿੰਨੀਆਂ ਮੌਤਾਂ ਹੋਈਆਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 2587, ਮੱਧ ਪ੍ਰਦੇਸ਼ ‘ਚ 371, ਗੁਜਰਾਤ ‘ਚ 1122, ਦਿੱਲੀ ‘ਚ 606, ਤਾਮਿਲਨਾਡੂ ‘ਚ 208, ਤੇਲੰਗਾਨਾ ‘ਚ 99, ਆਂਧਰਾ ਪ੍ਰਦੇਸ਼ ‘ਚ 68, ਕਰਨਾਟਕ ‘ਚ 53, ਉੱਤਰ ਪ੍ਰਦੇਸ਼ ‘ਚ 229, ਪੰਜਾਬ 47, ਪੱਛਮੀ ਬੰਗਾਲ ‘ਚ 345, ਰਾਜਸਥਾਨ ‘ਚ 209, ਜੰਮੂ-ਕਸ਼ਮੀਰ ‘ਚ 34, ਹਰਿਆਣਾ ‘ਚ 23, ਕੇਰਲ ‘ਚ 11, ਝਾਰਖੰਡ ‘ਚ 5, ਬਿਹਾਰ ‘ਚ 25, ਓਡੀਸ਼ਾ ‘ਚ 7, ਅਸਾਮ ‘ਚ 4, ਹਿਮਾਚਲ ਪ੍ਰਦੇਸ਼ ‘ਚ 5, ਮੇਘਾਲਿਆ ‘ਚ 1 ਦੀ ਮੌਤ ਹੋਈ ਹੈ।
ਹਿਰਾਸਤ ‘ਚ ਲਏ ਕਾਲੇ ਨਾਗਰਿਕ ਜਾਰਜ ਫਲਾਇਡ ਦੀ ਮੌਤ ਦੇ ਆਰੋਪੀ ਪੁਲਿਸਕਰਮੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ