ਸਿਰਫਿਰੇ ਆਸ਼ਿਕ ਨੇ ਚੁੱਕਿਆ ਖੌਫ਼ਨਾਕ ਕਦਮ, ਫੈਸਬੁੱਕ ‘ਤੇ ਲਾਈਵ ਹੋ ਕੇ ਇਸ ਤਰ੍ਹਾਂ ਦਿੱਤੀ ਜਾਨ
ਏਬੀਪੀ ਸਾਂਝਾ
Updated at:
04 Jun 2020 07:07 AM (IST)
ਫਿਲੌਰ ਨੇੜਲੇ ਪਿੰਡ ਰੂੜਕਾ ਕਲਾਂ ‘ਚ ਇੱਕ ਆਸ਼ਿਕ ਨੇ ਖੌਫ਼ਨਾਕ ਕਦਮ ਚੁੱਕਿਆ ਹੈ। ਉਸ ਨੇ ਪਹਿਲਾਂ ਆਪਣੀ ਕਥਿਤ ਪ੍ਰੇਮਿਕਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਤੇ ਫਿਰ ਖੁਦ ਫੈਸਬੁੱਕ ‘ਤੇ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ।
ਸੰਕੇਤਕ ਤਸਵੀਰ
NEXT
PREV
ਜਲੰਧਰ: ਫਿਲੌਰ ਨੇੜਲੇ ਪਿੰਡ ਰੂੜਕਾ ਕਲਾਂ ‘ਚ ਇੱਕ ਆਸ਼ਿਕ ਨੇ ਖੌਫ਼ਨਾਕ ਕਦਮ ਚੁੱਕਿਆ ਹੈ। ਉਸ ਨੇ ਪਹਿਲਾਂ ਆਪਣੀ ਕਥਿਤ ਪ੍ਰੇਮਿਕਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਤੇ ਫਿਰ ਖੁਦ ਫੈਸਬੁੱਕ ‘ਤੇ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਅਸਲਮ ਖਾਨ ਨਾਂ ਦਾ ਇਹ ਵਿਅਕਤੀ ਪਿੰਡ ਦੀ ਇੱਕ ਵਿਧਵਾ ਔਰਤ ਮਨਪ੍ਰੀਤ ਕੌਰ ਨਾਲ ਸਬੰਧ ‘ਚ ਸੀ।
ਉਹ ਪ੍ਰੇਮਿਕਾ ਨੂੰ ਜ਼ਹਿਰ ਦੇਣ ਤੋਂ ਬਾਅਦ ਫੈਸਬੁੱਕ ‘ਤੇ ਲਾਈਵ ਹੋਇਆ ਤੇ ਆਪਣਾ ਜੁਰਮ ਕਬੂਲਿਆ। ਇਸ ਦੌਰਾਨ ਉਸ ਨੇ ਮਨਪ੍ਰੀਤ ‘ਤੇ ਵੀ ਗੰਭੀਰ ਦੋਸ਼ ਲਾਏ। ਤੇ ਬਾਅਦ ‘ਚ ਜ਼ਹਿਰੀਲੀ ਦਵਾਈ ਖਾ ਕੇ ਆਤਮ-ਹੱਤਿਆ ਕਰ ਲਈ। ਅਸਲਮ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੁੱਤਰ ਦੀ ਮੌਤ ਬਾਰੇ ਉਦੋਂ ਪਤਾ ਚੱਲਿਆ ਜਦ ਕਿਸੇ ਨੇ ਇਹ ਦੱਸਿਆ ਕਿ ਉਨ੍ਹਾਂ ਦਾ ਬੇਟਾ ਫੈਸਬੁੱਕ ‘ਤੇ ਲਾਈਵ ਹੈ ਤੇ ਉਸ ਨੇ ਆਤਮ-ਹੱਤਿਆ ਕਰ ਲਈ।
ਪੰਜਾਬ ਤੋਂ ਕੁੜੀ ਨੂੰ ਮੇਰਠ ਲਿਆ ਕੇ ਕੀਤਾ ਕਤਲ, ਇੱਕ ਸਾਲ ਬਾਅਦ ਇੰਜ ਹੋਇਆ ਖੁਲਾਸਾ
ਉਹ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਦੋਸਤਾਂ ਨੂੰ ਮਿਲਣ ਜਾ ਰਿਹਾ ਹੈ।ਪਰ ਬਾਅਦ ‘ਚ ਅਜਿਹਾ ਕਦਮ ਚੁੱਕਿਆ। ਫਿਲਹਾਲ ਫਿਲੌਰ ਪੁਲਿਸ ਵਲੋਂ 174 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -