ਨੋਇਡਾ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.2 ਤੀਬਰਤਾ
ਏਬੀਪੀ ਸਾਂਝਾ | 03 Jun 2020 11:13 PM (IST)
ਨੋਇਡਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ 3.2 ਤੀਬਰਤਾ ਦਾ ਸੀ।
ਨਵੀਂ ਦਿੱਲੀ: ਰਾਜਧਾਨੀ ਦਿੱਲੀ (Delhi) ਨਾਲ ਲੱਗਦੇ ਨੋਇਡਾ (Noida) 'ਚ ਬੁੱਧਵਾਰ ਰਾਤ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ 3.2 ਤੀਬਰਤਾ ਰਿਕਟਰ ਪੈਮਾਨੇ 'ਤੇ ਦੱਸੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਇਹ ਭੂਚਾਲ ਬੁੱਧਵਾਰ ਰਾਤ 10:42 ਵਜੇ ਦੱਖਣੀ ਪੂਰਬੀ ਨੋਇਡਾ ਵਿੱਚ ਮਹਿਸੂਸ ਕੀਤੇ ਗਏ। ਪਿਛਲੇ ਡੇਢ ਮਹੀਨਿਆਂ ਵਿੱਚ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਖੇਤਰ ਵਿੱਚ 11 ਭੂਚਾਲਾਂ ਨੇ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਚੋਂ ਬਹੁਤ ਸਾਰੇ ਭੁਚਾਲ ਘੱਟ ਤੀਬਰਤਾ ਦੇ ਸੀ ਅਤੇ ਇਸ ਲਈ ਉਨ੍ਹਾਂ ਦੇ ਸਦਮੇ ਨੂੰ ਜ਼ਿਆਦਾ ਮਹਿਸੂਸ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਸ਼ੁੱਕਰਵਾਰ ਯਾਨੀ 29 ਮਈ ਨੂੰ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭੂਚਾਲ ਜ਼ਬਰਦਸਤ ਸੀ, ਜਿਸ ਨੇ ਲੋਕਾਂ ਨੂੰ ਡਰਾ ਦਿੱਤਾ। ਇਸ ਦਾ ਕੇਂਦਰ ਹਰਿਆਣਾ ਦਾ ਰੋਹਤਕ ਸੀ ਅਤੇ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.5 ਸੀ। ਆਓ ਜਾਣਦੇ ਹਾਂ ਕਿ ਪਿਛਲੇ ਡੇਢ ਮਹੀਨਿਆਂ ਵਿੱਚ ਦਿੱਲੀ-ਐਨਸੀਆਰ ਵਿੱਚ ਕਦੋਂ ਅਤੇ ਕਿੰਨੀ ਤੀਬਰਤਾ ਵਾਲੇ ਭੂਚਾਲ ਰਿਕਾਰਡ ਕੀਤੇ ਗਏ। 12 ਅਪਰੈਲ - 3.5 - ਦਿੱਲੀ 13 ਅਪਰੈਲ - 2.7 - ਦਿੱਲੀ 16 ਅਪਰੈਲ - 2.0 - ਦਿੱਲੀ 03 ਅਪਰੈਲ - 3.0 - ਦਿੱਲੀ 06 ਅਪਰੈਲ - 2.3 - ਫਰੀਦਾਬਾਦ 10 ਮਈ - 3.4 - ਦਿੱਲੀ 15 ਮਈ - 2.2 - ਦਿੱਲੀ ਮਈ 28 - 2.5 - ਫਰੀਦਾਬਾਦ ਮਈ 29 - 4.5 - ਰੋਹਤਕ ਮਈ 29 - 2.9 - ਰੋਹਤਕ