ਇਨਸਾਨਾਂ ਦਾ ਗਰਭਵਤੀ ਹਥਿਨੀ ਤੇ ਜ਼ੁਲਮ, ਫਲਾਂ 'ਚ ਵਿਸਫੋਟਕ ਖਵਾ ਲਈ ਜਾਨ
ਏਬੀਪੀ ਸਾਂਝਾ | 03 Jun 2020 08:49 PM (IST)
ਦੱਖਣੀ ਰਾਜ ਕੇਰਲਾ ਵਿੱਚ ਮਨੁੱਖਤਾ ਅਤੇ ਜਾਨਵਰਾਂ ਵਿਚਾਲੇ ਟਕਰਾਅ ਵਿੱਚ ਮਨੁੱਖਤਾ ਦੇ ਪਤਨ ਦੀ ਇੱਕ ਹੋਰ ਕਹਾਣੀ ਵੇਖੀ ਗਈ।
ਨਵੀਂ ਦਿੱਲੀ: ਦੱਖਣੀ ਰਾਜ ਕੇਰਲਾ ਵਿੱਚ ਮਨੁੱਖਤਾ ਅਤੇ ਜਾਨਵਰਾਂ ਵਿਚਾਲੇ ਟਕਰਾਅ ਵਿੱਚ ਮਨੁੱਖਤਾ ਦੇ ਪਤਨ ਦੀ ਇੱਕ ਹੋਰ ਕਹਾਣੀ ਵੇਖੀ ਗਈ।ਸ਼ਰਾਰਤੀ ਅਨਸਰਾਂ ਵੱਲੋਂ ਵਿਸਫੋਟਕ ਭਰੇ ਅਨਾਨਾਸ ਨੂੰ ਗਰਭਵਤੀ ਹਥਿਨੀ ਅੱਗੇ ਸੁੱਟਿਆ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਬੇਰਹਿਮੀ ‘ਤੇ ਪੂਰਾ ਦੇਸ਼ ਸੋਗ ਕਰ ਰਿਹਾ ਹੈ। ਲੋਕ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਇਸ ਕੜੀ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ। ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਵਿਰਾਟ ਇਕੱਲਾ ਹੀ ਨਹੀਂ ਹੈ ਜਿਸ ਨੇ ਬੇਹਿਸਾਬ ਜਾਨਵਰਾਂ 'ਤੇ ਮਨੁੱਖੀ ਜ਼ੁਲਮ ਦੀ ਇਸ ਭਿਆਨਕ ਕਹਾਣੀ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਡੇਅਰਡੇਵਿਲ ਦੇ ਕਪਤਾਨ ਬੱਲੇਬਾਜ਼ ਸੁਰੇਸ਼ ਰੈਨਾ, ਜੋ ਕਿਸੇ ਸਮੇਂ ਟੀਮ ਇੰਡੀਆ ਦੇ ਮਿਡਲ ਆਰਡਰ ਬੱਲੇਬਾਜ ਵਜੋਂ ਜਾਣੇ ਜਾਂਦੇ ਸਨ, ਨੇ ਵੀ ਇੱਕ ਵਿਸ਼ੇਸ਼ ਤਸਵੀਰ ਦੇ ਜ਼ਰੀਏ ਆਪਣਾ ਦੁੱਖ ਪ੍ਰਗਟ ਕੀਤਾ ਹੈ। ਇਸ ਭਾਰਤੀ ਨੇ ਕੀਤੀਆਂ ਸਭ ਤੋਂ ਵੱਧ ਡਿਗਰੀਆਂ, ਗਿਣਤੀ ਜਾਣ ਹੋ ਜਾਓਗੇ ਹੈਰਾਨ ਤੁਹਾਨੂੰ ਦੱਸ ਦੇਈਏ ਕੇ ਇਹ ਘਟਨਾ ਪਿਛਲੇ ਹਫਤੇ ਦੀ ਹੈ। ਜਿੱਥੇ ਇੱਕ ਹਥਿਨੀ ਭੋਜਨ ਦੀ ਭਾਲ ਵਿੱਚ ਮੱਲਾਪੁਰਮ ਜ਼ਿਲ੍ਹੇ ਵਿੱਚ ਸ਼ਹਿਰ ਵੱਲ ਆ ਗਈ ਸੀ। ਕੁਝ ਲੋਕਾਂ ਨੇ ਇਸ ਨੂੰ ਫਲ ਦੇ ਅੰਦਰ ਪਟਾਕੇ ਲੁਕੋ ਕੇ ਖਵਾ ਦਿੱਤੇ। ਜਿਵੇਂ ਹੀ ਹਥਿਨੀ ਨੇ ਇਸ ਨੂੰ ਖਾਣ ਦੀ ਕੋਸ਼ਿਸ਼ ਕੀਤੀ, ਉਸਦੇ ਮੂੰਹ ਦੇ ਅੰਦਰ ਧਮਾਕਾ ਹੋਇਆ। ਉਹ ਦਰਦ ਨਾਲ ਬੁਰੀ ਤਰ੍ਹਾਂ ਤੜਫਨ ਲੱਗੀ। ਧਮਾਕੇ ਕਾਰਨ ਉਸਦੇ ਮੂੰਹ ਦੇ ਅੰਦਰ ਬਹੁਤ ਸਾਰੀਆਂ ਸੱਟਾਂ ਲੱਗੀਆਂ। ਇਸ ਦੇ ਬਾਵਜੂਦ ਉਸ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਕਿਸੇ ਤੇ ਵੀ ਹਮਲਾ ਨਹੀਂ ਕੀਤਾ। ਨਾ ਹੀ ਕੋਈ ਘਰ ਤੋੜਿਆ। ਜਦੋਂ ਦਰਦ ਖਤਮ ਨਹੀਂ ਹੋਇਆ, ਉਸਨੇ ਆਪਣੀ ਸੁੰਡ ਨੂੰ ਨਦੀ ਵਿੱਚ ਪਾ ਕੇ ਕੁਝ ਆਰਾਮ ਕਰਨ ਦੀ ਕੋਸ਼ਿਸ਼ ਕੀਤੀ। ਜੰਗਲਾਤ ਵਿਭਾਗ ਦੇ ਕਰਮਚਾਰੀ ਵੀ ਉਸ ਨੂੰ ਬਚਾਉਣ ਪਹੁੰਚੇ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। 27 ਮਈ ਦੀ ਸ਼ਾਮ ਨੂੰ, ਹਾਥਿਨੀ ਨੇ ਪਾਣੀ ਵਿੱਚ ਖੜੇ ਖੜੇ ਆਪਣੀ ਜਾਨ ਦੇ ਦਿੱਤੀ। ਇਹ ਵੀ ਪੜ੍ਹੋ: 129 ਸਾਲਾਂ ਬਾਅਦ ਭਿਆਨਕ ਚੱਕਰਵਾਤ ਤੂਫਾਨ, ਅਗਲੇ ਛੇ ਤੋਂ ਸੱਤ ਘੰਟੇ ਵਰ੍ਹੇਗਾ ਕਹਿਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ