ਰੌਬਟ ਦੀ ਰਿਪੋਰਟ ਚੰਡੀਗੜ੍ਹ: ਦੁਨੀਆ ਭਰ 'ਚ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਹੈ ਪਰ ਕੀ ਤੁਸੀਂ ਜਾਣਦੇ ਹੋ ਅਸਲ 'ਚ ਪੜ੍ਹਿਆ-ਲਿਖਿਆ ਇਨਸਾਨ ਕਿਸ ਨੂੰ ਕਹਿੰਦੇ ਹਨ? ਪੜ੍ਹਿਆ-ਲਿਖਿਆ ਇਨਸਾਨ ਉਸੇ ਨੂੰ ਮਨਿਆ ਜਾਂਦਾ ਹੈ ਜਿਸ ਕੋਲ ਡਿਗਰੀਆਂ ਹੁੰਦੀਆਂ ਹਨ। ਫੇਰ ਇੱਕ ਸਵਾਲ ਹੋਰ ਖੜ੍ਹਾ ਹੁੰਦਾ ਹੈ ਕਿ ਭਾਰਤ 'ਚ ਸਭ ਤੋਂ ਵੱਧ ਪੜ੍ਹਿਆ-ਲਿਖਿਆ ਇਨਸਾਨ ਕੌਣ ਹੈ? ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ‘ਮੋਸਟ ਕੁਆਲੀਫਾਈਡ ਇੰਡੀਅਨ’ ਹੋਣ ਕਾਰਨ ਇਸ ਵਿਅਕਤੀ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਵੀ ਦਰਜ ਹੈ। ਅੱਜ ਭਾਵੇਂ ਇਹ ਸ਼ਖਸ ਦੁਨੀਆ ਵਿੱਚ ਨਹੀਂ ਹੈ ਪਰ ਉਸ ਜਿਨ੍ਹਾਂ ਪੜ੍ਹਿਆ-ਲਿਖਿਆ ਵਿਅਕਤੀ ਅੱਜ ਵੀ ਕੋਈ ਨਹੀਂ। ਭਾਰਤ ਦੇ ਸਭ ਤੋ ਵੱਧ ਕੁਆਲੀਫਾਈਡ ਵਿਅਕਤੀ ਦਾ ਨਾਂ ਸ੍ਰੀਕਾਂਤ ਜਿਚਕਰ ਹੈ।


ਸ੍ਰੀਕਾਂਤ ਦਾ ਜਨਮ 14 ਸਤੰਬਰ, 1954 'ਚ ਮਹਾਰਾਸ਼ਟਰ ਦੇ ਨਾਗਪੁਰ 'ਚ ਹੋਇਆ ਸੀ। ਕਿਹਾ ਜਾਂਦਾ ਹੈ ਕਿ ਉਸ ਨੇ 42 ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ ਸੀ ਤੇ 20 ਡਿਗਰੀਆਂ ਪ੍ਰਾਪਤ ਕੀਤੀਆਂ ਸਨ। ਇੱਕ ਰਿਪੋਰਟ ਅਨੁਸਾਰ, ਜ਼ਿਆਦਾਤਰ ਡਿਗਰੀਆਂ ਫਸਟ ਕਲਾਸ ਵਿੱਚ ਹਾਸਲ ਕੀਤੀਆਂ ਹੋਈਆਂ ਸਨ। ਯਾਨੀ ਉਨ੍ਹਾਂ ਵਿੱਚ ਸੋਨੇ ਦੇ ਤਗਮੇ ਜਿੱਤੇ ਹੋਏ ਸਨ। ਉਸ ਨੇ ਐਮਬੀਬੀਐਸ ਤੋਂ ਐਲਐਲਬੀ, ਐਮਬੀਏ ਤੇ ਜਰਨਲਿਜ਼ਮ (ਪੱਤਰਕਾਰੀ) ਤੱਕ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਸਨ। ਸ੍ਰੀਕਾਂਤ ਜਿਚਕਰ ਨੇ ਦੇਸ਼ ਦੀ ਸਭ ਤੋਂ ਸਖਤ ਯੂਪੀਐਸਸੀ ਦੀ ਪ੍ਰੀਖਿਆ ਵੀ ਪਾਸ ਕੀਤੀ ਤੇ ਆਈਪੀਐਸ ਬਣੇ। ਹਾਲਾਂਕਿ, ਉਸ ਨੇ ਜਲਦੀ ਹੀ ਉਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ।


ਆਈਪੀਐਸ ਤੋਂ ਇਲਾਵਾ, ਉਸ ਨੇ ਦੁਬਾਰਾ ਯੂਪੀਐਸਸੀ ਦੀ ਪ੍ਰੀਖਿਆ ਦਿੱਤੀ ਤੇ ਆਈਏਐਸ ਬਣਿਆ, ਪਰ ਚਾਰ ਮਹੀਨੇ ਕੰਮ ਕਰਨ ਤੋਂ ਬਾਅਦ, ਉਸਨੇ ਇਸ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਤੇ ਰਾਜਨੀਤੀ ਵਿੱਚ ਆ ਗਿਆ। ਉਸ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਨਾਲ ਕੀਤੀ ਤੇ 25 ਸਾਲ ਦੀ ਉਮਰ ਵਿੱਚ ਵਿਧਾਨ ਸਭਾ ਚੋਣਾਂ ਜਿੱਤ ਕੇ ਵਿਧਾਇਕ ਬਣਿਆ। ਇਸ ਤੋਂ ਬਾਅਦ ਉਸਨੂੰ ਮੰਤਰੀ ਵੀ ਬਣਾਇਆ ਗਿਆ।


ਇੰਨਾ ਹੀ ਨਹੀਂ ਬਾਅਦ ਵਿੱਚ ਉਹ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਵੀ ਬਣ ਗਿਆ।ਕਿਹਾ ਜਾਂਦਾ ਹੈ ਕਿ ਸ੍ਰੀਕਾਂਤ ਨੂੰ ਪੜ੍ਹਾਈ ਦਾ ਇੰਨਾ ਸ਼ੌਕ ਸੀ ਕਿ ਉਸਨੇ ਆਪਣੇ ਘਰ ਵਿੱਚ ਵੱਡੀ ਲਾਇਬ੍ਰੇਰੀ ਬਣਾਈ ਸੀ ਜਿਸ ਵਿੱਚ ਤਕਰੀਬਨ 50 ਹਜ਼ਾਰ ਤੋਂ ਜ਼ਿਆਦਾ ਕਿਤਾਬਾਂ ਸਨ। ਸ੍ਰੀਕਾਂਤ ਦੀ 50 ਸਾਲ ਦੀ ਉਮਰ 'ਚ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਪਰ ਉਸਨੂੰ ਮੋਸਟ ਕੁਆਲੀਫਾਈਡ ਇੰਡੀਅਨ ਵਜੋਂ ਅੱਜ ਵੀ ਜਾਣਿਆ ਜਾਂਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


ਇਹ ਵੀ ਪੜ੍ਹੋ: ਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾ