ਲਖਨਊ: ਇੱਕ ਸਾਲ ਪਹਿਲਾਂ ਗਾਇਬ ਹੋਈ ਲੁਧਿਆਣਾ ਦੀ 19 ਸਾਲਾ ਏਕਤਾ ਜਸਵਾਲ (Ekta Jaswal, Ludhiana, murder case, Mohammad Shakib) ਆਖਰਕਾਰ ਸਾਹਮਣੇ ਆਈ ਹੈ। ਏਕਤਾ ਜੋ ਇੱਕ ਸਾਲ ਪਹਿਲਾਂ ਆਪਣੇ ਪ੍ਰੇਮੀ ਨੂੰ ਮਿਲਣ ਲਈ ਲੁਧਿਆਣਾ ਤੋਂ ਮੇਰਠ ਆਈ ਸੀ, ਉਸ ਦਾ ਬੇਹੱਦ ਹੀ ਭਿਆਨਕ ਤਰੀਕੇ ਨਾਲ ਕਤਲ ਕੀਤੀ ਗਿਆ। ਇੱਥੋਂ ਤਕ ਕਿ ਉਸ ਦੀ ਪਛਾਣ ਲੁਕਾਉਣ ਲਈ ਉਸ ਦਾ ਸਿਰ ਤੇ ਬਾਂਹ ਵੀ ਕੱਟੇ ਗਏ ਸੀ। ਪੁਲਿਸ ਨੇ ਲਗਪਗ ਇੱਕ ਸਾਲ ਬਾਅਦ 2 ਜੂਨ 2020 ਨੂੰ ਕੇਸ ਨੂੰ ਸੁਲਝਾਉਣ ‘ਚ ਕਾਮਯਾਬ ਰਹੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਕੱਲ੍ਹ ਇਸ ਮਾਮਲੇ ਵਿੱਚ ਮੁਲਜ਼ਮ ਮੁਹੰਮਦ ਸ਼ਕੀਬ ਤੇ ਉਸ ਦੇ ਪਰਿਵਾਰ ਦੀਆਂ ਦੋ ਔਰਤਾਂ ਸਣੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੇ ਪਰਿਵਾਰ ਕੋਲੋਂ ਮ੍ਰਿਤਕ ਦਾ ਸੋਨਾ, ਨਕਦੀ ਤੇ ਮੋਬਾਈਲ ਫੋਨ ਬਰਾਮਦ ਹੋਇਆ ਹੈ।
ਏਕਤਾ ਦੇ ਪੈਸੇ ਕਰਕੇ ਕੀਤਾ ਕਤਲ:
ਏਕਤਾ ਜਸਵਾਲ ਲੁਧਿਆਣਾ ਦੇ ਇਰਕ ਚੰਗੇ ਪਰਿਵਾਰ ਤੋਂ ਸੀ। ਉਸ ਦੇ ਪਰਿਵਾਰ ਦਾ ਵੱਡਾ ਟੈਕਸੀ ਕਾਰੋਬਾਰ ਹੈ। ਏਕਤਾ ਪਿਛਲੇ ਸਾਲ ਸ਼ਾਕੀਬ ਨੂੰ ਲੁਧਿਆਣਾ ਵਿੱਚ ਮਿਲੀ ਸੀ। ਉਸ ਨੇ ਖੁਦ ਨੂੰ ਹਿੰਦੂ ਕਹਿ ਆਪਣਾ ਨਾਂ ਅਮਨ ਦੱਸਿਆ ਸੀ। ਸਾਕਿਬ, ਏਕਤਾ ਨੂੰ ਮਿਲਣ ਲਈ ਕਈ ਵਾਰ ਲੁਧਿਆਣਾ ਆਇਆ। ਉਸ ਨੇ ਏਕਤਾ ਨੂੰ ਪਿਛਲੇ ਸਾਲ ਦੇ ਸ਼ੁਰੂ ਵਿੱਚ ਮੇਰਠ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ।
ਕੁਝ ਹਫ਼ਤਿਆਂ ਬਾਅਦ, ਏਕਤਾ ਨੇ ਘਰੋਂ ਭੱਜਣ ਦਾ ਫੈਸਲਾ ਕੀਤਾ ਤੇ 25 ਲੱਖ ਦੇ ਗਹਿਣਿਆਂ ਤੇ ਨਕਦੀ ਲੈ ਕੇ ਮੇਰਠ ਆ ਗਈ ਤੇ ਸ਼ਾਕਿਬ ਦੇ ਨਾਲ ਰਹਿਣ ਲੱਗੀ। ਸ਼ਾਕਿਬ ਨੂੰ ਡਰ ਸੀ ਕਿ ਉਹ ਉਸ ਦੀ ਅਸਲ ਪਛਾਣ ਤੋਂ ਜਾਣੂ ਹੋ ਜਾਵੇਗੀ। ਉਧਰ ਉਸ ਦੀ ਤੇ ਉਸਦੇ ਪਰਿਵਾਰ ਦੀ ਨਜ਼ਰ ਏਕਤਾ ਦੇ ਪੈਸੇ 'ਤੇ ਸੀ, ਜਿਸ ਤੋਂ ਬਾਅਦ ਉਸ ਨੂੰ ਮਾਰਨ ਦਾ ਕਦਮ ਚੁੱਕਿਆ ਗਿਆ।
ਪੁਲਿਸ ਨੇ ਦੱਸਿਆ ਕਿ ਏਕਤਾ ਨੂੰ ਕੋਲਡ ਡਰਿੰਕ ‘ਚ ਨਸ਼ੀਲਾ ਪਦਾਰਥ ਪਾ ਕੇ ਖੁਆਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਖੇਤਾਂ ਵਿਚ ਲਿਜਾ ਕੇ ਮਾਰ ਦਿੱਤਾ ਗਿਆ। ਮੇਰਠ ਪੁਲਿਸ ਦੇ ਮੁਖੀ ਅਜੈ ਸਾਹਨੀ ਨੇ ਕਿਹਾ, "ਉਨ੍ਹਾਂ ਨੇ ਉਸ ਦਾ ਸਿਰ ਤੇ ਬਾਂਹ ਵੀ ਕੱਟ ਦਿੱਤੀ ਸੀ ਤਾਂ ਕਿ ਉਸ ਦੀ ਬਾਂਹ ਦੇ ਟੈਟੂ ਨਾਲ ਉਸਦੀ ਪਛਾਣ ਨਾ ਹੋ ਸਕੇ।" ਮ੍ਰਿਤਕ ਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ। ਦੋਸ਼ੀ ਨੇ ਆਪਣਾ ਵ੍ਹੱਟਸਐਪ ਅਕਾਉਂਟ ਐਕਟਿਵ ਰੱਖਿਆ ਤੇ ਉਸ ਦਾ ਡੀਪੀ ਬਦਲਦਾ ਰਿਹਾ, ਤਾਂ ਜੋ ਉਸ ਦੇ ਰਿਸ਼ਤੇਦਾਰ ਸ਼ੱਕੀ ਨਾ ਹੋ ਸਕੇ।
ਇੱਕ ਸਾਲ ਬਾਅਦ ਲਿੰਕ ਨੂੰ ਇਸ ਤਰ੍ਹਾਂ ਮਿਲਿਆ:
ਏਕਤਾ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਲਾਪਤਾ ਹੋਣ ਬਾਰੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ, ਪਰ ਕੁਝ ਨਹੀਂ ਮਿਲਿਆ। ਇੱਥੇ ਮੇਰਠ ਪੁਲਿਸ ਨੇ ਲਾਸ਼ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ। ਫੋਨ ਰਿਕਾਰਡ ਤੋਂ ਕੁਝ ਮਦਦ ਮਿਲੀ ਤਾਂ ਪੁਲਿਸ ਗੁੰਮਸ਼ੁਦਾ ਲੋਕਾਂ ਦੇ ਰਿਕਾਰਡ ਦੀ ਪੜਤਾਲ ਕਰਨ ਲਈ ਪੰਜਾਬ ਗਈ। ਆਖਰਕਾਰ ਪੁਲਿਸ ਨੂੰ ਲਿੰਕ ਮਿਲਿਆ ਤੇ ਏਕਤਾ ਦੇ ਕਤਲ ਦੀ ਗੁੱਥੀ ਸੁਲਝ ਗਈ।
ਪੁਲਿਸ ਦਾ ਕਹਿਣਾ ਹੈ ਕਿ ਇੱਥੇ ਸ਼ਾਕਿਬ ਨੇ ਇੱਕ ਪੁਲਿਸ ਮੁਲਾਜ਼ਮ ਤੋਂ ਰਿਵਾਲਵਰ ਖੋਹ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਤੇ ਪੁਲਿਸ ਨੇ ਉਸਦੇ ਪੈਰ ਵਿੱਚ ਤਿੰਨ ਗੋਲੀਆਂ ਚਲਾਈਆਂ। ਫਿਲਹਾਲ ਉਹ ਹਸਪਤਾਲ ਵਿਚ ਹੈ। ਮੰਗਲਵਾਰ ਨੂੰ ਪੁਲਿਸ ਪ੍ਰੈੱਸ ਕਾਨਫਰੰਸ ਦੌਰਾਨ ਏਕਤਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀ 'ਤੇ ਹਮਲਾ ਕੀਤਾ। ਪੁਲਿਸ ਨੇ ਮੌਕਾ ਸੰਭਾਲ ਲਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਨਹੀਂ ਦਿੱਤੀ, ਪਰ ਸੋਸ਼ਲ ਮੀਡੀਆ ‘ਤੇ ਉਸ ਦੀ ਗਤੀਵਿਧੀ ਨੂੰ ਵੇਖਦਿਆਂ ਹੀ ਉਹ ਸਮਝ ਗਏ ਕਿ ਉਹ ਠੀਕ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੰਜਾਬ ਤੋਂ ਕੁੜੀ ਨੂੰ ਮੇਰਠ ਲਿਆ ਕੇ ਕੀਤਾ ਕਤਲ, ਇੱਕ ਸਾਲ ਬਾਅਦ ਇੰਜ ਹੋਇਆ ਖੁਲਾਸਾ
ਏਬੀਪੀ ਸਾਂਝਾ
Updated at:
03 Jun 2020 05:44 PM (IST)
ਏਕਤਾ ਜੋ ਇੱਕ ਸਾਲ ਪਹਿਲਾਂ ਆਪਣੇ ਪ੍ਰੇਮੀ ਨੂੰ ਮਿਲਣ ਲਈ ਲੁਧਿਆਣਾ ਤੋਂ ਮੇਰਠ ਆਈ ਸੀ, ਉਸ ਦਾ ਬੇਹੱਦ ਹੀ ਭਿਆਨਕ ਤਰੀਕੇ ਨਾਲ ਕਤਲ ਕੀਤੀ ਗਿਆ। ਇੱਥੋਂ ਤਕ ਕਿ ਉਸ ਦੀ ਪਛਾਣ ਲੁਕਾਉਣ ਲਈ ਉਸ ਦਾ ਸਿਰ ਤੇ ਬਾਂਹ ਵੀ ਕੱਟੇ ਗਏ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -