ਨਵੀਂ ਦਿੱਲੀ: ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਣੇ ਦੇਸ਼ ਦੇ ਵੀਵੀਆਈਪੀ ਟਰਾਂਸਪੋਰਟ ਲਈ ਖਰੀਦੇ ਗਏ ਨਵੇਂ ਬੋਇੰਗ ਜਹਾਜ਼ ਲਗਪਗ ਤਿਆਰ ਹਨ। ਸੋਸ਼ਲ ਮੀਡੀਆ 'ਤੇ ਭਾਰਤ ਲਈ ਏਅਰਫੋਰਸ-1 ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਚਿੱਟੇ ਤੇ ਹਲਕੇ ਸਲੇਟੀ ਰੰਗ ਤੇ ਦੇਸ਼ ਦੇ ਰਾਜ ਨਿਸ਼ਾਨ ਦੇ ਨਾਲ ਨਵੇਂ ਬੋਇੰਗ 777 ਈਆਰ ਏਅਰਕ੍ਰਾਫਟ ‘ਤੇ ਹਿੰਦੀ ਵਿੱਚ ਭਾਰਤ ਤੇ ਅੰਗਰੇਜ਼ੀ ‘ਚ ਇੰਡੀਆ ਲਿਖਿਆ ਹੈ।
ਭਾਰਤ 2018 ਵਿੱਚ ਨੇ ਬੋਇੰਗ ਕੰਪਨੀ ਤੋਂ ਖਰੀਦੇ ਗਏ ਦੋ ਜਹਾਜ਼ਾਂ ਨੂੰ ਵੀਵੀਆਈਪੀ ਟਰਾਂਸਪੋਰਟ ਜਹਾਜ਼ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ। ਇਨ੍ਹਾਂ ਜਹਾਜ਼ਾਂ ਨੂੰ ਕੁਝ ਸਮਾਂ ਪਹਿਲਾਂ ਸੁਰੱਖਿਆ ਜ਼ਰੂਰਤਾਂ ਦੀ ਤਿਆਰੀ ਲਈ ਅਮਰੀਕਾ ਭੇਜਿਆ ਗਿਆ ਸੀ। ਸੋਸ਼ਲ ਮੀਡੀਆ 'ਤੇ ਤਸਵੀਰ ਦਾ ਦਾਅਵਾ ਹੈ ਕਿ ਇਹ ਉਦੋਂ ਲਿਆ ਗਿਆ ਸੀ ਜਦੋਂ ਜਹਾਜ਼ ਕੈਲੀਫੋਰਨੀਆ ਦੇ ਸੈਨ ਬਰਨਾਰਡੀਨੋ ਤੋਂ ਟੈਕਸਾਸ ਦੇ ਫੋਰਟ ਵਰਥ ਜਾ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਇਹ ਫੋਟੋ ਇੱਕ ਹਵਾਬਾਜ਼ੀ ਫੋਟੋਗ੍ਰਾਫਰ ਐਂਡੋ ਗੋਲਫ ਦੁਆਰਾ ਲਈ ਗਈ ਹੈ।
ਆਧੁਨਿਕ ਸੁਰੱਖਿਆ ਤਕਨੀਕਾਂ ਨਾਲ ਲੈਸ:
ਹਾਲਾਂਕਿ, ਇਸ ਤਸਵੀਰ ਜਾਂ ਵੀਵੀਆਈਪੀ ਜਹਾਜ਼ ਬਾਰੇ ਬੋਇੰਗ ਜਾਂ ਭਾਰਤ ਸਰਕਾਰ ਬਾਰੇ ਅਧਿਕਾਰਤ ਤੌਰ 'ਤੇ ਕੋਈ ਬਿਆਨ ਨਹੀਂ ਆਇਆ ਹੈ। ਸੁਰੱਖਿਆ ਕਾਰਨਾਂ ਕਰਕੇ ਇਨ੍ਹਾਂ ਜਹਾਜ਼ਾਂ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ। ਹਾਲਾਂਕਿ, ਸੂਤਰ ਦੱਸਦੇ ਹਨ ਕਿ ਇਹ ਜਹਾਜ਼ ਭਾਰਤੀ ਵੀਵੀਆਈਪੀ ਦੀ ਸੁਰੱਖਿਆ ਲੋੜਾਂ ਅਨੁਸਾਰ ਸਾਰੀਆਂ ਆਧੁਨਿਕ ਸੰਚਾਰ ਤੇ ਸੁਰੱਖਿਆ ਤਕਨਾਲੋਜੀ ਨਾਲ ਲੈਸ ਹਨ। ਇਸਦੀ ਆਪਣੀ ਇੱਕ ਮਿਜ਼ਾਈਲ ਰੱਖਿਆ ਪ੍ਰਣਾਲੀ ਵੀ ਹੋਵੇਗੀ।
ਜਹਾਜ਼ 'ਤੇ ਦਿਖਾਇਆ ਜਾਵੇਗਾ ਤਿਰੰਗਾ ਚੱਕਰ:
ਅਹਿਮ ਗੱਲ ਇਹ ਹੈ ਕਿ ਏਅਰ ਇੰਡੀਆ ਦੇ ਦੋ ਬੋਇੰਗ 777 ਵਿਸਤ੍ਰਿਤ ਰੇਂਜ ਦੇ ਜਹਾਜ਼ ਵੀਵੀਆਈਪੀ ਟਰਾਂਸਪੋਰਟ ਲਈ ਦਿੱਤੇ ਗਏ ਹਨ। ਤਸਵੀਰ ਤੋਂ ਇਹ ਸਾਫ ਹੈ ਕਿ ਇਹ ਜਹਾਜ਼ ਬੋਇੰਗ ਬਿਜ਼ਨਸ ਜੈੱਟ ਅਤੇ ਇੰਡੀਅਨ ਵੀਨਾ ਦੁਆਰਾ ਸੰਚਾਲਿਤ ਐਂਬਰੇਅਰ ਏਅਰਕ੍ਰਾਫਟ ਵਾਂਗ ਪੇਂਟ ਕੀਤੇ ਗਏ ਹਨ। ਨਾਲ ਹੀ, ਏਅਰ ਫੋਰਸ ਦੇ ਜਹਾਜ਼ਾਂ 'ਤੇ ਦੇਖਿਆ ਗਿਆ ਤਿਰੰਗਾ ਚੱਕਰ ਵੀ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਵੀਆਈਪੀ ਜਹਾਜ਼ ਭਾਰਤੀ ਹਵਾਈ ਸੈਨਾ ਦੁਆਰਾ ਸੰਚਾਲਿਤ ਕੀਤੇ ਜਾਣਗੇ।
ਏਅਰ ਇੰਡੀਆ ਵੀਵੀਆਈਪੀ ਲਈ ਯਾਤਰਾ ਕਰਦਾ ਸੀ:
ਦੱਸ ਦਈਏ ਕਿ ਹੁਣ ਤੱਕ ਏਅਰ ਇੰਡੀਆ ਦੇ ਜਹਾਜ਼ਾਂ ਦੀ ਵਰਤੋਂ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰਿਆਂ ਲਈ ਕੀਤੀ ਜਾਂਦੀ ਸੀ। ਬੋਇੰਗ-747 ਏਅਰਕ੍ਰਾਫਟ ਦੇ ਬੇੜੇ ਤੋਂ ਜਹਾਜ਼ ਨੂੰ ਲੋੜ ਅਨੁਸਾਰ ਵੀਵੀਆਈਪੀ ਯਾਤਰਾ ਲਈ ਤਿਆਰ ਕੀਤਾ ਗਿਆ ਸੀ। ਯਾਤਰਾ ਦੀ ਸਮਾਪਤੀ ਤੋਂ ਬਾਅਦ ਉਹ ਆਮ ਵਪਾਰਕ ਸੇਵਾ ਵਿੱਚ ਵਰਤੇ ਗਏ।
VT-ALW ਤੋਂ ਅੰਤਰ:
ਨਵੇਂ ਜਹਾਜ਼ ਦੀ ਫੋਟੋ ‘ਚ ਇਸ ਦੀ ਟੈਲ ‘ਤੇ ਲਿਖਿਆ VT-ALW ਤੋਂ ਸਾਫ਼ ਹੈ ਕਿ ਇਹ ਏਅਰ ਇੰਡੀਆ ਦੇ ਵੀਟੀ-ਏਐਲਡ ਦਾ ਵੀਟੀ-ਏਐਲਡਬਲਿਊ ਰਾਜਸਥਾਨ ਨਾਂ ਦੇ ਜਹਾਜ਼ ਹੀ ਹੈ। ਏਅਰ ਇੰਡੀਆ ਦੇ ਰਾਜਸਥਾਨ ਤੇ ਪੰਜਾਬ ਦੇ ਜਹਾਜ਼ਾਂ ਨੂੰ ਵੀਵੀਆਈਪੀ ਟ੍ਰਾਂਸਪੋਰਟ ਲਈ ਤਿਆਰ ਰਹਿਣ ਲਈ ਅਮਰੀਕਾ ਭੇਜਿਆ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904