ਨਵੀਂ ਦਿੱਲੀ: ਕਾਂਗਰਸੀ ਨੇਤਾ ਤੇ ਦਿੱਲੀ ਦੀ ਚਾਂਦਨੀ ਚੌਕ ਸੀਟ ਤੋਂ ਸਾਬਕਾ ਵਿਧਾਇਕਾ ਅਲਕਾ ਲਾਂਬਾ ਨੇ ਬੀਜੇਪੀ ਵਿਧਾਇਕ ਰਾਜੇਂਦਰ ਸ਼ੁਕਲਾ ਤੋਂ ਅਸਤੀਫ਼ਾ ਮੰਗਿਆ ਹੈ। ਦਰਅਸਲ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਬੀਜੇਪੀ ਵਿਧਾਇਕ ਰਾਜੇਂਦਰ ਸ਼ੁਕਲਾ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤੋਂ ਮਜ਼ਦੂਰਾਂ ਨੂੰ ਲਿਆਉਣ 'ਚ ਮਦਦ ਮੰਗੀ ਤਾਂ ਇਸ 'ਤੇ ਅਲਕਾ ਲਾਂਬਾ ਭੜਕ ਗਈ।


ਅਲਕਾ ਲਾਂਬਾ ਨੇ ਟਵੀਟ ਜ਼ਰੀਏ ਕਿਹਾ ਕਿ ਦੇਸ਼ ਤੇ ਸੂਬੇ 'ਚ ਪਾਰਟੀ ਦੀ ਸਰਕਾਰ ਹੁੰਦਿਆਂ ਹੋਇਆਂ ਵੀ ਸੋਨੂੰ ਸੂਦ ਤੋਂ ਮਦਦ ਮੰਗ ਰਹੇ ਹੋ। ਥੋੜੀ ਵੀ ਸ਼ਰਮ ਹੈ ਤਾਂ ਅਸਤੀਫ਼ਾ ਦੇ ਕੇ ਘਰ ਬਹਿ ਜਾਓ, ਬਿਹਤਰ ਰਹੇਗਾ।



ਇਹ ਵੀ ਪੜ੍ਹੋ: ਕੈਪਟਨ ਖਿਲਾਫ ਮੁੜ ਬਗਾਵਤ ਦਾ ਝੰਡਾ, ਸੰਸਦ ਮੈਂਬਰ ਤੇ ਦੋ ਵਿਧਾਇਕਾਂ ਨੇ ਵਿਖਾਏ ਸਖਤ ਤੇਵਰ



 ਬੀਜੇਪੀ ਵਿਧਾਇਕ ਰਾਜੇਂਦਰ ਸ਼ੁਕਲਾ ਨੇ ਆਪਣੇ ਟਵੀਟ 'ਚ ਲਿਖਿਆ ਕਿ ਸੋਨੂੰ ਸੂਦ ਜੀ ਇਹ ਰੀਵਾ/ਸਤਨਾ ਦੇ ਨਿਵਾਸੀ ਕਈ ਦਿਨਾਂ ਤੋਂ ਮੁੰਬਈ 'ਚ ਫਸੇ ਹੋਏ ਹਨ। ਇਨ੍ਹਾਂ ਨੂੰ ਵਾਪਸ ਲਿਆਉਣ 'ਚ ਸਾਡੀ ਮਦਦ ਕਰੋ। ਇਸੇ ਟਵੀਟ ਦਾ ਸਕਰੀਨਸ਼ੌਟ ਲੈਕੇ ਅਲਕਾ ਲਾਂਬਾ ਨੇ ਰੀਟਵੀਟ ਕੀਤਾ ਹੈ।


ਅਲਕਾ ਲਾਂਬਾ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ 'ਤੇ ਇਤਰਾਜ਼ਯੋਗ ਕਮੈਂਟ ਕੀਤਾ ਸੀ। ਇਸ 'ਤੇ ਉਨ੍ਹਾਂ ਖਿਲਾਫ ਲਖਨਊ 'ਚ ਮਾਮਲਾ ਵੀ ਦਰਜ ਕਰਾਇਆ ਗਿਆ ਹੈ।


ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਸਾਰੇ ਦਾਗੀ ਅਫ਼ਸਰ ਤੇ ਮੁਲਾਜ਼ਮ ਹੋਣਗੇ ਬਰਖ਼ਾਸਤ



ਇਹ ਵੀ ਪੜ੍ਹੋ: ਤੂਫਾਨ ਦੇ ਨਾਲ ਹੀ ਭੂਚਾਲ ਦੇ ਝਟਕੇ, ਕੁਦਰਤ ਹੋਈ ਕਹਿਰਵਾਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ