ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਪੁਲਿਸ ਦੇ ਕੁਝ ਭ੍ਰਿਸ਼ਟ ਅਫ਼ਸਰਾਂ ਤੇ ਮੁਲਾਜ਼ਮਾ ਸਦਕਾ ਕਈ ਵਾਰ ਪੂਰੇ ਵਿਭਾਗ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹੇ 'ਚ ਵਿਭਾਗ ਹੁਣ ਆਪਣੇ ਮੱਥੇ 'ਤੇ ਲੱਗਾ ਕਲੰਕ ਧੋਣ 'ਚ ਜੁੱਟ ਗਿਆ ਹੈ। ਇਸ ਤਹਿਤ ਪੰਜਾਬ ਪੁਲਿਸ ਵਿੱਚ ਭ੍ਰਿਸ਼ਟਾਚਾਰ ਮੁਲਾਜ਼ਮਾਂ ਤੇ ਅਫ਼ਸਰਾਂ 'ਤੇ ਹੁਣ ਤਲਵਾਰ ਲਟਕ ਸਕਦੀ ਹੈ।


ਦਰਅਸਲ ਪੰਜਾਬ ਪੁਲਿਸ ਦੇ ਕਰਮਚਾਰੀਆਂ ਤੇ ਅਫ਼ਸਰਾਂ ਤੇ ਭ੍ਰਿਸ਼ਟਾਚਾਰ, ਫਿਰੌਤੀ ਤੇ ਤਸਕਰੀ ਦੇ ਮਾਮਲੇ 'ਚ 3,487 ਕੇਸ ਦਰਜ ਹਨ। ਹੁਣ ਵਿਭਾਗ ਵਿਸ਼ੇਸ਼ ਪਾਲਿਸੀ ਤਹਿਤ ਇਨ੍ਹਾਂ ਖਿਲਾਫ ਐਕਸ਼ਨ ਲਵੇਗਾ। ਡੀਜੀਪੀ ਦਿਨਕਰ ਗੁਪਤਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਚੰਗਾ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਜਦਕਿ ਗਲਤ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਵੇਗੀ।


ਸਪਸ਼ਟ ਹੈ ਕਿ ਅਜਿਹੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵਿਭਾਗ ਵੱਲੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ ਜਿਨ੍ਹਾਂ ਖਿਲਾਫ਼ ਉਪਰੋਕਤ 'ਚੋਂ ਕੋਈ ਵੀ ਸ਼ਿਕਾਇਤ ਸਹੀ ਪਾਈ ਗਈ। ਪੁਲਿਸ ਵਿਭਾਗ ਇਸ ਲਈ ਇਕ ਖ਼ਾਸ ਪਾਲਿਸੀ ਬਣਾ ਰਿਹਾ ਹੈ। ਇਸ ਤਹਿਤ ਸਾਰੇ ਦਾਗੀ ਪੁਲਿਸ ਕਰਮੀਆਂ ਤੇ ਅਧਿਕਾਰੀਆਂ ਦਾ ਡਾਟਾ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚੋਂ ਇਕੱਠਾ ਕੀਤਾ ਗਿਆ ਹੈ।


ਅਜਿਹੀ ਕਾਰਵਾਈ ਕਰਨ ਨਾਲ ਅੱਗੇ ਤੋਂ ਪੁਲਿਸ ਮੁਲਾਜ਼ਮ ਤੇ ਕਰਮਚਾਰੀ ਅਜਿਹੀ ਕਿਸੇ ਵੀ ਗਤੀਵਿਧੀ 'ਚ ਹਿੱਸਾ ਲੈਣ ਤੋਂ ਗੁਰੇਜ਼ ਕਰਨਗੇ ਜੋ ਵਿਭਾਗ ਦੀ ਬਦਨਾਮੀ ਦਾ ਕਾਰਨ ਬਣਦੀ ਹੋਵੇ। ਇਸ ਨਾਲ ਲੋਕਾਂ ਦਾ ਵੀ ਪੁਲਿਸ 'ਤੇ ਵਿਸ਼ਵਾਸ ਵਧੇਗਾ।


ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, 1.30 ਲੱਖ ਕਿਸਾਨਾਂ ਨੂੰ ਮਿਲੇਗਾ ਫਾਇਦਾ



 ਪੁਲਿਸ ਵਿਭਾਗ 'ਚ ਨਵੀਂ ਪਾਲਿਸੀ ਤਹਿਤ ਹੁਣ ਕੁਝ ਖ਼ਾਸ ਕਰਨ ਵਾਲੇ ਨੂੰ ਇੱਕ ਰੈਂਕ ਅਪ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੂੰ ਆਊਟ ਆਫ਼ ਟਰਨ ਪ੍ਰਮੋਸ਼ਨ ਮਿਲ ਸਕੇਗੀ। ਇਸ ਤਹਿਤ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਫਾਇਦਾ ਮਿਲੇਗਾ।

ਇਹ ਵੀ ਪੜ੍ਹੋ: ਤੂਫਾਨ ਦੇ ਨਾਲ ਹੀ ਭੂਚਾਲ ਦੇ ਝਟਕੇ, ਕੁਦਰਤ ਹੋਈ ਕਹਿਰਵਾਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ