ਚੰਡੀਗੜ੍ਹ: ਮੌਸਮ 'ਚ ਬਦਲਾਅ ਕਾਰਨ ਜੂਨ ਦੇ ਮਹੀਨੇ ਦੀ ਸ਼ੁਰੂਆਤ ਠੰਢਕ ਨਾਲ ਹੋਈ ਹੈ। ਦਰਅਸਲ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਤਾਪਮਾਨ 'ਚ ਕਾਫੀ ਗਿਰਾਵਟ ਦਰਜ ਕੀਤੀ ਗਈ। ਆਮ ਤੌਰ 'ਤੇ ਜੂਨ ਦੇ ਇਨ੍ਹਾਂ ਦਿਨਾਂ 'ਚ ਪਾਰਾ 45 ਡਿਗਰੀ ਤਕ ਵਧ ਜਾਂਦਾ ਹੈ ਜਿਸ ਕਾਰਨ ਤਪਸ਼ ਕਹਿਰ ਦੀ ਹੁੰਦੀ ਹੈ।


ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਪਏ ਮੀਂਹ ਅਤੇ ਬੱਦਲਵਾਈ ਛਾਈ ਰਹਿਣ ਕਾਰਨ ਵਗਦੀ ਲੂ ਤੋਂ ਵੀ ਰਾਹਤ ਮਿਲੀ ਹੈ। ਮੌਸਮ ਵਿਭਾਗ ਮਤਾਬਕ ਛੇ ਜੂਨ ਤਕ ਕਿਤੇ ਕਿਤੇ ਤੇਜ਼ ਹਵਾਵਾਂ ਚੱਲਣਗੀਆਂ ਤੇ ਬੱਦਲਵਾਈ ਛਾਈ ਰਹੇਗੀ।


ਇਹ ਵੀ ਪੜ੍ਹੋ: ਤੂਫਾਨ ਦੇ ਨਾਲ ਹੀ ਭੂਚਾਲ ਦੇ ਝਟਕੇ, ਕੁਦਰਤ ਹੋਈ ਕਹਿਰਵਾਨ


ਮੌਸਮ 'ਚ ਆਏ ਬਦਲਾਅ ਦਾ ਕਾਰਨ ਹੈ ਕਿ ਰਾਜਸਥਾਨ ਤੇ ਪੰਜਾਬ ਕੋਲ ਚੱਕਰਵਾਤ ਦਾ ਸਿਸਟਮ ਬਣਿਆ ਹੋਇਆ ਹੈ। ਮੰਗਲਵਾਰ ਅੰਮ੍ਰਿਤਸਰ, ਜਲੰਧਰ, ਬਰਨਾਲਾ ਤੇ ਹੋਰ ਥਾਵਾਂ ਤੇ ਕਰੀਬ ਦੋ ਘੰਟੇ ਬਾਰਸ਼ ਹੋਈ। ਅੰਮ੍ਰਿਤਸਰ ਚ ਦੁਹਪਿਰ ਸਮੇਂ ਗੜ੍ਹੇ ਵੀ ਪਏ। ਰੋਪੜ 'ਚ ਪਿਛਲੇ 24 ਘੰਟਿਆਂ 'ਚ ਸਭ ਤੋਂ ਜ਼ਿਆਦਾ 10 ਐਮਐਮ ਬਾਰਸ਼ ਰਿਕਾਰਡ ਕੀਤੀ ਗਈ। 


ਇਹ ਵੀ ਪੜ੍ਹੋ: ਜੂਨ ਮਹੀਨੇ ਲੱਗਣਗੀਆਂ ਸਿਨੇਮਾਂ ਘਰਾਂ 'ਚ ਰੌਣਕਾਂ!



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ