ਲੁਧਿਆਣਾ: ਇੱਥੇ ਦੇ ਮੁੱਲਾਂਪੁਰ ਤੋਂ ਵਿਧਾਇਕ ਤੇ ਐਮਪੀ ਚੋਣਾਂ ਲੜ ਚੁੱਕੇ ਆਜ਼ਾਦ ਉਮੀਦਵਾਰ ਤੇ ਹਾਸਰਸ ਕਲਾਕਾਰ ਟੀਟੂ ਬਾਣੀਆਂ (Titu bania) ਇੱਕ ਵਾਰ ਫੇਰ ਸੁਰਖੀਆਂ ‘ਚ ਆ ਗਿਆ ਹੈ। ਉਹ ਲੁਧਿਆਣਾ ਡੀਸੀ ਦਫ਼ਤਰ (Ludhiana DC Office) ਅੱਗੇ ਧਰਨਾ ਲਾ ਕੇ ਬੈਠ ਗਿਆ ਹੈ। ਦੱਸ ਦਈਏ ਕਿ ਇਸ ਵਾਰ ਉਨ੍ਹਾਂ ਨੇ ਆਪਣਾ ਮੁੰਡਨ ਵੀ ਕਰਵਾ ਲਿਆ ਹੈ ਤੇ ਪ੍ਰਾਈਵੇਟ ਸਕੂਲਾਂ (private schools) ਦੀਆਂ ਮਨਮਾਨੀਆਂ ਤੇ ਫੀਸਾਂ (fees demand) ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੈ।


ਟੀਟੂ ਬਾਣੀਆ ਨੇ ਕਿਹਾ ਕਿ ਸਰਕਾਰਾਂ ਨੇ ਭ੍ਰਿਸ਼ਟਾਚਾਰੀਆਂ ਨਾਲ ਹੱਥ ਮਿਲਾ ਲਿਆ ਹੈ। ਹੁਣ ਸਰਕਾਰਾਂ ਦੇ ਜ਼ਮੀਰ ਮਰ ਗਏ ਹਨ, ਜਿਸ ਕਰਕੇ ਉਨ੍ਹਾਂ ਵੱਲੋਂ ਮੁੰਡਨ ਕਰਾਇਆ ਗਿਆ ਹੈ। ਟੀਟੂ ਬਾਣੀਆਂ ਨੇ ਨਿੱਜੀ ਸਕੂਲਾਂ ਦੇ ਖਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਨਿੱਜੀ ਸਕੂਲ ਆਪਣੀ ਮਨਮਾਨੀਆਂ ਕਰ ਰਹੇ ਹਨ। ਟੀਟੂ ਬਾਣੀਆ ਨੇ ਕਿਹਾ ਕਿ ਜਿਹੜੇ ਵੱਡੇ-ਵੱਡੇ ਲੀਡਰ ਬੈਠੇ ਨੇ ਅੱਜ ਉਹ ਇਸ ਮੁੱਦੇ ‘ਤੇ ਕੋਈ ਬਿਆਨ ਨਹੀਂ ਦੇ ਰਹੇ।



ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਅੱਖਾਂ ਮੀਚ ਕੇ ਬੈਠੀ ਹੈ ਤੇ ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਤੁਸੀਂ 2002 ਵਾਲੇ ਮੁੱਖ ਮੰਤਰੀ ਬਣ ਜਾਓ ਨਹੀਂ ਤਾਂ ਲੋਕ ਜਾਗ ਜਾਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904