ਮੁਬੰਈ: ਤੂਫਾਨ 'ਨਿਸਰਗ' (Cyclone Nisarga) ਮੁਬੰਈ ਤੇ ਗੁਜਰਾਤ ਦੇ ਨੇੜਲੇ ਇਲਾਕਿਆਂ ਵੱਲ 120 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫਤਾਰ ਨਾਲ ਵੱਧ ਰਿਹਾ ਹੈ। ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਟ੍ਰੇਨਾਂ ਦਾ ਸਮਾਂ ਬਦਲਿਆ ਗਿਆ ਹੈ, ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਮਛੇਰਿਆਂ ਨੂੰ ਸਮੁੰਦਰ ਵਿੱਚੋਂ ਬਾਹਰ ਕੱਢਿਆ ਗਿਆ ਹੈ ਤੇ ਬਚਾਅ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਮੌਸਮ ਮਾਹਰਾਂ ਨੇ ਦੱਸਿਆ ਕਿ ਮੁੰਬਈ 129 ਸਾਲਾਂ ਦੇ ਅੰਤਰਾਲ ਬਾਅਦ ਚੱਕਰਵਾਤ ਦਾ ਸ਼ਿਕਾਰ ਹੋਏਗਾ।
ਅਗਲੇ ਛੇ ਤੋਂ ਸੱਤ ਘੰਟੇ ਮਹਾਰਾਸ਼ਟਰ ਤੇ ਗੁਜਰਾਤ ਤੇ ਬਹੁਤ ਭਾਰੀ ਹਨ। ਮਹਾਰਾਸ਼ਟਰ ਦੇ ਰਾਲੇਗੜ ਤੇ ਰਤਨਾਗਿਰੀ ਦੇ ਅਲੀਬਾਗ ਖੇਤਰ ਵਿੱਚ ਤੂਫਾਨ ਨਾਲ ਦਰੱਖਤ ਡਿੱਗ ਪਏ ਹਨ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਮਹਾਰਾਸ਼ਟਰ ਦੇ ਅਲੀਬਾਗ ਨੇੜੇ ਚੱਕਰਵਾਤ ‘ਨਿਸਰਗ’ ਪਹੁੰਚਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਪ੍ਰਕਿਰਿਆ ਅਗਲੇ ਤਿੰਨ ਘੰਟਿਆਂ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ। ਤੂਫਾਨ ਦੇ ਮੱਦੇਨਜ਼ਰ, ਮਹਾਰਾਸ਼ਟਰ ਵਿੱਚ ਬਹੁਤ ਸਾਰੀਆਂ ਰੇਲ ਗੱਡੀਆਂ ਦੇ ਰੂਟ ਤੇ ਸਮੇਂ ਵਿੱਚ ਤਬਦੀਲੀ ਵੀ ਕੀਤੀ ਗਈ ਹੈ।
ਅਲੀਬਾਗ ਇੱਕ ਬਸਤੀਵਾਦੀ ਇਤਿਹਾਸ ਵਿੱਚ ਡੁੱਬਿਆ ਹੋਇਆ, ਇਹ ਇੱਕ ਛੋਟਾ ਜਿਹਾ ਸ਼ਹਿਰ ਹੈ ਜੋ ਮੁੰਬਈ ਤੋਂ ਲਗਭਗ 110 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਤੇ ਰੇਤਲੇ ਸਮੁੰਦਰੀ ਕੰਢੇ, ਬੇਲੋੜੀ ਹਵਾ ਤੇ ਕਈ ਕਿਲ੍ਹਿਆਂ ਤੇ ਮੰਦਰਾਂ ਨਾਲ ਬੰਨ੍ਹਿਆ ਹੋਇਆ ਹੈ। ਇਹ ਬਾਲੀਵੁੱਡ ਦੇ ਕਈ ਸਿਤਾਰਿਆਂ ਤੇ ਹੋਰ ਅਮੀਰ ਲੋਕਾਂ ਦਾ ਘਰ ਵੀ ਹੈ।
43 ਹਜ਼ਾਰ ਲੋਕ ਗੁਜਰਾਤ ਚੋਂ ਸੁਰੱਖਿਅਤ ਕੱਢੇ ਗਏ:
ਤੂਫਾਨ 'ਨਿਸਰਗ' ਦੇ ਪਹੁੰਚਣ ਤੋਂ ਪਹਿਲਾਂ ਗੁਜਰਾਤ ਦੇ ਵਲਸਾਡ ਤੇ ਨਵਸਾਰੀ ਜ਼ਿਲ੍ਹਿਆਂ ਦੇ ਤੱਟਵਰਤੀ ਇਲਾਕਿਆਂ ਵਿੱਚ ਰਹਿੰਦੇ ਤਕਰੀਬਨ 43,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਰਾਜ ਸਰਕਾਰ ਨੇ ਦੱਸਿਆ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ 13 ਟੀਮਾਂ ਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀਆਂ ਛੇ ਟੀਮਾਂ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤੀਆਂ ਗਈਆਂ ਹਨ।
ਤੂਫਾਨ 100-110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲੰਘੇਗਾ:
ਮੌਸਮ ਵਿਭਾਗ ਦੀ ਮੁੰਬਈ ਇਕਾਈ ਨੇ ਇਹ ਕਿਹਾ ਹੈ ਕਿ 'ਨਿਸਰਗ' ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੇ ਅਲੀਬਾਗ ਦੇ ਦੱਖਣ ਤੋਂ 100-110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਲੰਘੇਗਾ। ਇਸ ਦੌਰਾਨ ਹਵਾਵਾਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਉਣਗੀਆਂ।
ਬਹੁਤ ਤੇਜ਼ ਲਹਿਰਾਂ ਵੀ ਸਮੁੰਦਰ ਵਿੱਚ ਉੱਠਣਗੀਆਂ:
ਚੱਕਰਵਾਤ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਮੁੰਬਈ, ਠਾਣੇ, ਰਾਏਗੜਾ ਤੇ ਪਾਲਘਰ ਵਿੱਚ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਇਸ ਸਮੇਂ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ ਤੇ ਬਹੁਤ ਤੇਜ਼ ਲਹਿਰਾਂ ਵੀ ਸਮੁੰਦਰ ਵਿੱਚ ਉੱਠਣਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
129 ਸਾਲਾਂ ਬਾਅਦ ਭਿਆਨਕ ਚੱਕਰਵਾਤ ਤੂਫਾਨ, ਅਗਲੇ ਛੇ ਤੋਂ ਸੱਤ ਘੰਟੇ ਵਰ੍ਹੇਗਾ ਕਹਿਰ
ਏਬੀਪੀ ਸਾਂਝਾ
Updated at:
03 Jun 2020 03:29 PM (IST)
ਮੌਸਮ ਵਿਭਾਗ ਦੀ ਮੁੰਬਈ ਇਕਾਈ ਨੇ ਇਹ ਕਿਹਾ ਹੈ ਕਿ 'ਨਿਸਰਗ' ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ ਦੇ ਅਲੀਬਾਗ ਦੇ ਦੱਖਣ ਤੋਂ 100-110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਲੰਘੇਗਾ। ਇਸ ਦੌਰਾਨ ਹਵਾਵਾਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਉਣਗੀਆਂ।
- - - - - - - - - Advertisement - - - - - - - - -