ਗਰਭਵਤੀ ਹਥਨੀ ਦੀ ਮੌਤ ‘ਤੇ ਕੇਰਲ ਸਰਕਾਰ ਨੇ ਲਿਆ ਐਕਸ਼ਨ, ਦੋਸ਼ੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਏਬੀਪੀ ਸਾਂਝਾ Updated at: 04 Jun 2020 06:38 AM (IST)

ਕੇਰਲ ਸਰਕਾਰ ਨੇ ਕਿਹਾ ਕਿ ਜੰਗਲੀ ਜੀਵ ਜੁਰਮ ਦੀ ਜਾਂਚ ਟੀਮ ਪਿਛਲੇ ਮਹੀਨੇ ਪਲੱਕੜ ਜ਼ਿਲ੍ਹੇ ‘ਚ ਇਕ ਗਰਭਵਤੀ ਹਥਨੀ ਦੀ ਬੇਰਹਿਮੀ ਨਾਲ ਕਤਲ ਦੀ ਜਾਂਚ ਕਰੇਗੀ। ਇਸ ਦੇ ਨਾਲ ਹੀ ਇਸ ‘ਤੇ ਗੰਭੀਰ ਵਿਚਾਰ ਲੈਂਦਿਆਂ ਕੇਂਦਰ ਸਰਕਾਰ ਨੇ ਰਾਜ ਤੋਂ ਰਿਪੋਰਟ ਮੰਗੀ ਹੈ।

NEXT PREV
ਕੇਰਲ ਸਰਕਾਰ ਨੇ ਕਿਹਾ ਕਿ ਜੰਗਲੀ ਜੀਵ ਜੁਰਮ ਦੀ ਜਾਂਚ ਟੀਮ ਪਿਛਲੇ ਮਹੀਨੇ ਪਲੱਕੜ ਜ਼ਿਲ੍ਹੇ ‘ਚ ਇਕ ਗਰਭਵਤੀ ਹਥਨੀ ਦੀ ਬੇਰਹਿਮੀ ਨਾਲ ਕਤਲ ਦੀ ਜਾਂਚ ਕਰੇਗੀ। ਇਸ ਦੇ ਨਾਲ ਹੀ ਇਸ ‘ਤੇ ਗੰਭੀਰ ਵਿਚਾਰ ਲੈਂਦਿਆਂ ਕੇਂਦਰ ਸਰਕਾਰ ਨੇ ਰਾਜ ਤੋਂ ਰਿਪੋਰਟ ਮੰਗੀ ਹੈ।


ਹਥਨੀ ਨੇ ਸਾਈਲੈਂਟ ਵੈਲੀ ਦੇ ਜੰਗਲ ‘ਚ ਪਟਾਕੇ ਨਾਲ ਭਰਿਆ ਅਨਾਨਾਸ ਖਾਧਾ ਸੀ, ਜੋ ਉਸ ਦੇ ਮੂੰਹ ‘ਚ ਫਟਿਆ ਅਤੇ ਲਗਭਗ ਇਕ ਹਫਤੇ ਬਾਅਦ ਉਸ ਦੀ ਮੌਤ ਹੋ ਗਈ।



ਇਸ ਘਟਨਾ ਤੋਂ ਬਾਅਦ ਲੋਕਾਂ ‘ਚ ਰੋਹ ਫੈਲ ਗਿਆ ਅਤੇ ਮੁੱਖ ਮੰਤਰੀ ਪਿਨਰਾਏ ਵਿਜਯਨ ਨੇ ਕਿਹਾ ਕਿ

ਪਲਕੱੜ ਜ਼ਿਲ੍ਹੇ ਦੇ ਮਾਨਾਰਕੜ ਜੰਗਲਾਤ ਵਿਭਾਗ ‘ਚ ਹਥਨੀ ਦੀ ਮੌਤ ਦੇ ਮਾਮਲੇ ‘ਚ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। -
ਸੀਐਮ ਨੇ ਕਿਹਾ ਕਿ ਵਾਈਲਡ ਲਾਈਫ ਕਰਾਈਮ ਇਨਵੈਸਟੀਗੇਸ਼ਨ ਟੀਮ ਨੂੰ ਜਾਂਚ ਲਈ ਮੌਕੇ ‘ਤੇ ਭੇਜਿਆ ਗਿਆ ਹੈ।



ਇਸ ਦੌਰਾਨ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਘਟਨਾ ‘ਤੇ ਗੰਭੀਰ ਰੁਖ ਅਪਣਾਉਂਦਿਆਂ ਕਿਹਾ ਕਿ ਕੇਂਦਰ ਨੇ ਇਸ ਬਾਰੇ ਪੂਰੀ ਰਿਪੋਰਟ ਮੰਗੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ,

ਅਸੀਂ ਘਟਨਾ ਬਾਰੇ ਪੂਰੀ ਰਿਪੋਰਟ ਮੰਗੀ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।-


ਹਥਨੀ ਦੀ 27 ਮਈ ਨੂੰ ਵੇਲਿਯਾਰ ਨਦੀ ਵਿੱਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਜੰਗਲਾਤ ਕਰਮਚਾਰੀਆਂ ਵੱਲੋਂ ਉਸ ਨੂੰ ਨਦੀ ਵਿੱਚੋਂ ਬਾਹਰ ਕੱਢਣ ਲਈ ਬਹੁਤ ਸਾਰੇ ਯਤਨ ਕੀਤੇ ਗਏ, ਪਰ ਉਸ ਨੂੰ ਇਸ ਵਿੱਚ ਸਫਲਤਾ ਨਹੀਂ ਮਿਲੀ। ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਿਆ ਕਿ ਉਹ ਗਰਭਵਤੀ ਸੀ। ਉਸ ਦੇ ਜਬਾੜੇ ਟੁੱਟੇ ਹੋਏ ਸਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.