Royal Enfield Bikes May 2023 Sales Report: ਬਾਈਕ ਨਿਰਮਾਤਾ ਰਾਇਲ ਐਨਫੀਲਡ ਨੇ ਮਈ 2023 ਵਿੱਚ ਆਪਣੀਆਂ ਬਾਈਕਸ ਦੀਆਂ 77,461 ਯੂਨਿਟਾਂ ਦੀ ਵਿਕਰੀ ਦਾ ਦਾਅਵਾ ਕੀਤਾ ਹੈ, ਜੋ ਕਿ ਸਾਲਾਨਾ 22 ਪ੍ਰਤੀਸ਼ਤ ਅਤੇ ਮਾਸਿਕ 5.9 ਪ੍ਰਤੀਸ਼ਤ ਦਾ ਵਾਧਾ ਹੈ। ਕੰਪਨੀ ਨੇ ਅਪ੍ਰੈਲ 2023 'ਚ ਬਾਈਕ ਦੇ 73,136 ਯੂਨਿਟ ਵੇਚੇ।


ਘਰੇਲੂ ਬਾਜ਼ਾਰ 'ਚ ਵੀ ਵਿਕਰੀ ਵਧੀ


ਪਿਛਲੇ ਮਹੀਨੇ, ਰਾਇਲ ਐਨਫੀਲਡ ਨੇ ਘਰੇਲੂ ਬਾਜ਼ਾਰ ਵਿੱਚ 70,795 ਯੂਨਿਟ ਵੇਚੇ ਸਨ, ਜਦੋਂ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਸਮੇਂ ਵਿੱਚ 53,525 ਯੂਨਿਟ ਵੇਚੇ ਸਨ। ਦੂਜੇ ਪਾਸੇ ਮਹੀਨਾਵਾਰ ਵਿਕਰੀ ਦੇ ਲਿਹਾਜ਼ ਨਾਲ ਕੰਪਨੀ ਘਰੇਲੂ ਬਾਜ਼ਾਰਾਂ 'ਚ 2.7 ਫੀਸਦੀ ਦੀ ਵਾਧਾ ਦਰ ਹਾਸਲ ਕਰਨ 'ਚ ਕਾਮਯਾਬ ਰਹੀ।


ਨਿਰਯਾਤ ਵਿੱਚ ਗਿਰਾਵਟ


ਦੂਜੇ ਪਾਸੇ ਜੇਕਰ ਬਾਈਕਸ ਦੇ ਐਕਸਪੋਰਟ ਦੀ ਗੱਲ ਕਰੀਏ ਤਾਂ ਇਸ ਮਾਮਲੇ 'ਚ ਕੰਪਨੀ ਨੂੰ ਪਿਛਲੇ ਮਹੀਨੇ 34 ਫੀਸਦੀ ਦੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਪਿਛਲੇ ਮਹੀਨੇ ਕੰਪਨੀ ਨੇ 6,666 ਯੂਨਿਟਾਂ ਦਾ ਨਿਰਯਾਤ ਕੀਤਾ ਸੀ। ਜਦੋਂ ਕਿ ਪਿਛਲੇ ਸਾਲ ਮਈ 2022 ਵਿੱਚ ਕੰਪਨੀ ਨੇ 10,118 ਯੂਨਿਟਾਂ ਦਾ ਨਿਰਯਾਤ ਕੀਤਾ ਸੀ।


ਇਸ ਬਾਈਕ ਦੀ ਲਾਂਚਿੰਗ ਦਾ ਹੋਇਆ ਫਾਇਦਾ 


ਕੰਪਨੀ ਮੁਤਾਬਕ ਪਿਛਲੇ ਮਹੀਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਬਾਜ਼ਾਰਾਂ 'ਚ ਰਾਇਲ ਐਨਫੀਲਡ 650 ਮੀਟੀਅਰ ਦੇ ਲਾਂਚ ਹੋਣ ਕਾਰਨ ਅਪ੍ਰੈਲ ਦੇ ਮੁਕਾਬਲੇ ਮਈ 'ਚ ਕੰਪਨੀ ਦਾ ਨਿਰਯਾਤ ਵਧਿਆ ਹੈ।


ਰਾਇਲ ਐਨਫੀਲਡ ਹੰਟਰ- ਮੀਟੀਅਰ 350 ਦੀ ਕੀਮਤ


ਅਗਸਤ 2022 ਵਿੱਚ ਲਾਂਚ ਕੀਤੀ ਗਈ, ਰਾਇਲ ਐਨਫੀਲਡ ਹੰਟਰ 350 ਬਾਈਕ ਭਾਰਤੀ ਬਾਜ਼ਾਰ ਵਿੱਚ ਕੰਪਨੀ ਦੀ ਸਭ ਤੋਂ ਕਿਫਾਇਤੀ ਬਾਈਕ ਹੈ। ਇਹ ਬਾਈਕ ਦੋ ਵੇਰੀਐਂਟ 'ਚ ਉਪਲੱਬਧ ਹੈ। ਪਹਿਲੀ ਰੈਟਰੋ, ਜਿਸ ਦੀ ਕੀਮਤ 1.50 ਲੱਖ ਰੁਪਏ ਹੈ ਅਤੇ ਦੂਜੀ ਮੈਟਰੋ, ਜਿਸ ਦੀ ਕੀਮਤ 1.64 ਲੱਖ ਅਤੇ 1.69 ਲੱਖ ਰੁਪਏ ਹੈ। ਰੰਗ ਵਿਕਲਪ 'ਤੇ ਨਿਰਭਰ ਕਰਦਿਆਂ ਸਾਰੀਆਂ ਕੀਮਤਾਂ ਐਕਸ-ਸ਼ੋਰੂਮ ਹਨ।


ਇਨ੍ਹਾਂ ਨਾਲ ਮੁਕਾਬਲਾ 


ਰਾਇਲ ਐਨਫੀਲਡ ਬਾਈਕਸ ਦੇ ਵਿਰੋਧੀਆਂ ਵਿੱਚ ਜਾਵਾ 42, ਹੌਂਡਾ ਹੈਨਸ ਸੀਬੀ 350,  ਯਾਮਾਹਾ ਆਰ 15 ਵੀ4, ਯਾਮਾਹਾ ਐਮਟੀ 15 ਵੀ2 ਸ਼ਾਮਲ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Car loan Information:

Calculate Car Loan EMI