World's Most Expensive Car: ਦੁਨੀਆਂ ਦੀਆਂ ਮਹਿੰਗੀਆਂ ਤੇ ਲਗਜ਼ਰੀ ਕਾਰ ਕੰਪਨੀਆਂ 'ਚ 'ਰੋਲਸ ਰਾਇਸ' ਦਾ ਆਪਣਾ ਸਥਾਨ ਹੈ। ਰੋਲਸ ਰਾਇਸ ਆਪਣੀਆਂ ਕਾਰਾਂ ਦੇ ਬਣਤਰ, ਵਿਸ਼ੇਸ਼ਤਾਵਾਂ ਤੇ ਲਗਜ਼ਰੀ ਲਈ ਪੂਰੀ ਦੁਨੀਆਂ 'ਚ ਮਸ਼ਹੂਰ ਹੈ। ਹੁਣ ਰੋਲਸ ਰਾਇਸ ਦੀ ਸਭ ਤੋਂ ਮਹਿੰਗੀ ਕਾਰ 'ਬੋਟ ਟੇਲ' ਦੀ ਦੂਜੀ ਯੂਨਿਟ ਜਲਦ ਹੀ ਲਾਂਚ ਹੋਣ ਜਾ ਰਹੀ ਹੈ। ਇਸ ਕਾਰ ਨੂੰ ਇਸ ਸਾਲ 20 ਤੋਂ 22 ਮਈ ਤੱਕ ਇਟਲੀ 'ਚ ਕੋਮੋ ਝੀਲ ਦੇ ਕੰਢੇ ਹੋਣ ਵਾਲੇ ਲਗਜ਼ਰੀ ਈਵੈਂਟ ਵਿਲਾ ਡੀ'ਐਸਟ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਰੋਲਸ ਰਾਇਸ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਬੋਟ ਟੇਲ ਦੇ ਸਿਰਫ਼ ਤਿੰਨ ਮਾਡਲ ਬਣਾਏਗੀ, ਜਿਸ ਦੀ ਕੀਮਤ ਭਾਰਤੀ ਮੁਦਰਾ 'ਚ ਲਗਭਗ 208 ਕਰੋੜ ਰੁਪਏ ਹੋ ਸਕਦੀ ਹੈ। Rolls Royce ਨੇ ਅਕਤੂਬਰ 2021 'ਚ Concorso d'Eleganza Villa d'Este ਵਿਖੇ ਇਸ ਕਾਰ ਦੀ ਪਹਿਲੀ ਯੂਨਿਟ ਪੇਸ਼ ਕੀਤੀ ਸੀ, ਜੋ ਕਿ ਪੂਰੀ ਤਰ੍ਹਾਂ ਹੈਂਡਮੇਡ ਸੀ। ਉੱਖੇ ਬੀ ਇਸ ਕਾਰ ਦੀ ਦੂਜੀ ਯੂਨਿਟ ਨੂੰ ਇਸ ਸਾਲ ਪ੍ਰਦਰਸ਼ਿਤ ਕੀਤਾ ਜਾਵੇਗਾ।
ਹਾਲਾਂਕਿ ਰੋਲਸ-ਰਾਇਸ ਨੇ ਬੋਟ ਟੇਲ (Boat Tail) ਕਾਰ ਦੀ ਦੂਜੀ ਯੂਨਿਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕਾਰ ਪਹਿਲੀ ਯੂਨਿਟ ਤੋਂ ਵੱਖਰੀ ਹੋਵੇਗੀ। ਇਸ ਕਾਰ ਦਾ ਇੰਟੀਰੀਅਰ ਅਤੇ ਬਾਡੀਵਰਕ ਗਾਹਕਾਂ ਵੱਲੋਂ ਦੱਸੇ ਗਏ ਡਿਜ਼ਾਈਨ ਦੇ ਮੁਤਾਬਕ ਕੀਤਾ ਗਿਆ ਹੈ। ਬੋਟ ਟੇਲ (Boat Tail) ਦੀ ਦੂਜੀ ਯੂਨਿਟ 19 ਫੁੱਟ ਦੀ ਲੰਬਾਈ ਦੇ ਨਾਲ-ਨਾਲ ਰੈਪ-ਅਰਾਊਂਡ ਵਿੰਡਸ਼ੀਲਡ ਨੂੰ ਜਾਰੀ ਰੱਖ ਸਕਦੀ ਹੈ। ਨਾਲ ਹੀ ਇਸ ਕਾਰ 'ਚ ਲੱਕੜ ਦੀ ਵੀ ਵਰਤੋਂ ਕੀਤੀ ਜਾਵੇਗੀ।
ਦੱਸ ਦੇਈਏ ਕਿ ਬੋਟ ਟੇਲ ਕਾਰ ਦੀ ਦੂਜੀ ਯੂਨਿਟ 'ਚ ਉਹੀ ਟਵਿਨ-ਟਰਬੋ 6.7 ਲੀਟਰ V12 ਇੰਜਣ ਹੋ ਸਕਦਾ ਹੈ, ਜੋ ਬਾਕੀ ਰੋਲਸ ਰਾਇਸ ਰੇਂਜ 'ਚ ਮਿਲਦਾ ਹੈ। ਇਹ ਇੰਜਣ ਕਲਿਨਨ ਤੇ ਫੈਂਟਮ ਮਾਡਲਾਂ 'ਚ ਵੀ ਵਰਤਿਆ ਜਾਂਦਾ ਹੈ। ਇੰਜਣ 563 HP ਤੱਕ ਦੀ ਪਾਵਰ ਜਨਰੇਟ ਕਰਦਾ ਹੈ, ਜਦਕਿ ਬਲੈਕ ਬੈਜ ਮਾਡਲ 600 HP ਤੱਕ ਪਾਵਰ ਜਨਰੇਟ ਕਰਦਾ ਹੈ
Car loan Information:
Calculate Car Loan EMI