Car loan Information:
Calculate Car Loan EMIਰਾਇਲ ਇਨਫੀਲਡ ਦੀ ਇਸ ਬਾਈਕ ਨੇ ਬਣਾਇਆ ਨਵਾਂ ਇਤਿਹਾਸ, ਜਾਣੋ ਸਭ ਕੁਝ
ਏਬੀਪੀ ਸਾਂਝਾ | 20 Dec 2020 04:35 PM (IST)
ਟੂ ਵੀਲਰ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਇਨ੍ਹੀਂ ਦਿਨੀਂ ਗਾਹਕਾਂ ਦੀ ਮਨਪਸੰਦ ਕੰਪਨੀ ਹੈ, ਜਿਸ ਦੀਆਂ ਬਾਈਕਾਂ ਲਾਂਚ ਹੁੰਦੇ ਸਾਰ ਹੀ ਧੂਮ ਮਚਾ ਦਿੰਦੀਆਂ ਹਨ।
ਨਵੀਂ ਦਿੱਲੀ: ਟੂ ਵੀਲਰ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਇਨ੍ਹੀਂ ਦਿਨੀਂ ਗਾਹਕਾਂ ਦੀ ਮਨਪਸੰਦ ਕੰਪਨੀ ਹੈ, ਜਿਸ ਦੀਆਂ ਬਾਈਕਾਂ ਲਾਂਚ ਹੁੰਦੇ ਸਾਰ ਹੀ ਧੂਮ ਮਚਾ ਦਿੰਦੀਆਂ ਹਨ। ਰਾਇਲ ਐਨਫੀਲਡ ਨੇ 250 ਸੀਸੀ ਤੋਂ 500 ਸੀਸੀ ਤਕ ਦੇ ਕਰੂਜ਼ਰ ਤੇ ਐਡਵੈਂਚਰ ਬਾਈਕ ਸੈਗਮੈਂਟ ਵਿੱਚ ਬਾਜ਼ਾਰ ਨੂੰ ਆਪਣੇ ਕਬਜ਼ੇ ਵਿੱਚ ਕਰ ਰੱਖਿਆ ਹੈ। ਆਲਮ ਇਹ ਹੈ ਕਿ 250 ਸੀਸੀ ਤੋਂ ਲੈ ਕੇ 500 ਸੀਸੀ ਬਾਈਕ ਸੈਗਮੈਂਟ ਮਾਰਕੀਟ ਵਿੱਚ 95 ਫ਼ੀਸਦੀ ਕਬਜ਼ਾ ਸਿਰਫ਼ ਰਾਇਲ ਐਨਫੀਲਡ ਦਾ ਹੈ। ਯਾਨੀ ਕਿ ਡੇਢ ਲੱਖ ਰੁਪਏ ਤੋਂ ਜ਼ਿਆਦਾ ਦੀ ਸਭ ਤੋਂ ਜ਼ਿਆਦਾ ਬਾਈਕਸ ਰਾਇਲ ਅਨਫੀਲਡ ਦੀਆਂ ਵਿਕਦੀਆਂ ਹਨ ਤੇ ਸਭ ਤੋਂ ਜ਼ਿਆਦਾ ਵਿਕਰੀ ਰਾਇਲ ਐਨਫੀਲਡ ਕਲਾਸਿਕ 350 ਦੀ ਹੈ। ਬੀਤੇ ਦਿਨੀਂ ਰਾਇਲ ਐਨਫੀਲਡ ਦੀ ਧਾਂਸੂ ਕਰੂਜ਼ਰ ਬਾਈਕ Meteor 350 ਲਾਂਚ ਹੋਈ ਹੈ। ਇਸ ਤੇ ਸਾਰੇ ਵੇਰੀਐਂਟ ਦੀ ਬੰਪਰ ਵਿਕਰੀ ਹੋ ਰਹੀ ਹੈ। ਜਾਣੋ 8 ਮਹੀਨੇ ਵਿਚ ਵੇਚੀਆਂ ਕਿੰਨੀਆਂ ਬਾਈਕਾਂ ਰਾਇਲ ਐਨਫੀਲਡ ਨੇ ਇਸ ਸਾਲ ਅਪ੍ਰੈਲ ਤੋਂ ਨਵੰਬਰ ਤੱਕ 251 ਸੀਸੀ ਤੋਂ 500 ਸੀਸੀ ਬਾਈਕ ਸੈਗਮੇਂਟ ਵਿੱਚ 3,11,388 ਬਾਈਕਾਂ ਵੇਚੀਆਂ, ਜੋ ਇਸ ਸੈਗਮੇਂਟ ਵਿੱਚ ਬਾਈਕ ਦਾ 95% ਦੀ ਮਾਰਕੀਟ ਹਿੱਸੇਦਾਰੀ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਾਇਲ ਐਨਫੀਲਡ ਬਾਜ਼ਾਰ ਦੇ ਨਾਲ ਨਾਲ ਲੋਕਾਂ ਦੇ ਦਿਲਾਂ 'ਤੇ ਪੂਰੀ ਤਰ੍ਹਾਂ ਹਾਵੀ ਹੈ।ਬਜਾਜ ਕੇਟੀਐਮ, ਹੌਂਡਾ, ਬੀਐਮਡਬਲਯੂ ਟੀਵੀਐਸ, ਕਾਵਾਸਾਕੀ ਮਹਿੰਦਰਾ ਤੇ ਯਾਮਾਹਾ ਵਰਗੀਆਂ ਕੰਪਨੀਆਂ ਵੀ ਰਾਇਲ ਐਨਫੀਲਡ ਤੋਂ ਅੱਗੇ ਨਹੀਂ ਜਾ ਸਕੀਆਂ ਹਨ। ਜਾਣੋ ਇਨ੍ਹਾਂ ਕੰਪਨੀਆਂ ਦਾ ਹਾਲ ਅਪ੍ਰੈਲ ਤੋਂ ਨਵੰਬਰ ਤੱਕ 251 ਸੀਸੀ ਤੋਂ 500 ਸੀਸੀ ਦੇ ਬਾਈਕ ਸੈਗਮੇਂਟ ਵਿੱਚ, ਬਜਾਜ ਕੇਟੀਐਮ ਨੇ 9,870 ਬਾਈਕਾਂ ਵੇਚੀਆਂ, ਜੋ ਮਾਰਕੀਟ ਹਿੱਸੇ ਦਾ ਸਿਰਫ 3% ਹੈ ਤੇ ਰਾਇਲ ਐਨਫੀਲਡ ਤੋਂ ਬਾਅਦ ਦੂਜੇ ਨੰਬਰ ਤੇ ਹੈ।ਹੌਂਡਾ ਨੇ ਇਸ ਮਿਆਦ ਵਿਚ 5,357 ਬਾਈਕਾਂ ਵੇਚੀਆਂ, ਜੋ ਮਾਰਕੀਟ ਵਿਚ ਸਿਰਫ 1.63 ਪ੍ਰਤੀਸ਼ਤ ਹਿੱਸਾ ਹੈ।ਚੌਥੇ ਨੰਬਰ 'ਤੇ ਬੀਐਮਡਬਲਯੂ ਟੀਵੀਐਸ ਹੈ, ਜਿਸ ਨੇ 2,189 ਬਾਈਕਾਂ ਵੇਚੀਆਂ ਤੇ ਇਹ ਮਾਰਕੀਟ ਹਿੱਸੇਦਾਰੀ ਦਾ ਸਿਰਫ 0.67% ਹੈ।