ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅੱਜ ਸਵੇਰੇ ਐਮਰਜੈਂਸੀ ਬੈਠਕ ਬੁਲਾਉਣ ਤੇ ਸੰਸਦ ਭੰਗ ਕਰਨ ਦੀ ਸਿਫਾਰਸ਼ ਕਰਨ ਦਾ ਫ਼ੈਸਲਾ ਕੀਤਾ। ਊਰਜਾ ਮੰਤਰੀ ਬਰਸ਼ਮਾਨ ਨੇ ਕਿਹਾ, "ਇਹ ਸਿਫਾਰਸ਼ ਰਾਸ਼ਟਰਪਤੀ ਨੂੰ ਭੇਜ ਦਿੱਤੀ ਗਈ ਹੈ।"


ਐਤਵਾਰ ਸਵੇਰੇ ਕੇਂਦਰੀ ਮੰਤਰੀ ਮੰਡਲ ਦੀ ਹੰਗਾਮੀ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਨੇ ਸੰਸਦ ਨੂੰ ਭੰਗ ਕਰਨ ਦੀ ਸਿਫਾਰਸ਼ ਰਾਸ਼ਟਰਪਤੀ ਨੂੰ ਭੇਜਣ ਦਾ ਫੈਸਲਾ ਕੀਤਾ। ਜਦੋਂਕਿ ਨੇਪਾਲ ਦੇ ਸੰਵਿਧਾਨ ਵਿਚ ਅਜਿਹੀ ਕੋਈ ਕਲਪਨਾ ਨਹੀਂ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਨੇਪਾਲ ਦੇ ਦੋ ਸਦਨ ਹਨ, ਪ੍ਰਤੀਨਿਧੀ ਸਭਾ ਤੇ ਰਾਸ਼ਟਰੀ ਸਭਾ।ਪਰ ਸਰਕਾਰ ਬਣਾਉਣ ਦੇ ਲਈ ਰਾਸ਼ਟਰੀ ਸਭਾ ਵਿੱਚ ਬਹੁਮਤ ਜ਼ਰੂਰੀ ਹੈ।

ਹਾਸਲ ਜਾਣਕਾਰੀ ਅਨੁਸਾਰ ਓਲੀ ਉੱਤੇ ਸੰਵਿਧਾਨਕ ਕੌਂਸਲ ਐਕਟ ਨਾਲ ਸਬੰਧਤ ਆਰਡੀਨੈਂਸ ਵਾਪਸ ਲੈਣ ਲਈ ਦਬਾਅ ਪਾਇਆ ਗਿਆ ਸੀ। ਇਹ ਆਰਡੀਨੈਂਸ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਸੀ ਤੇ ਉਸੇ ਦਿਨ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ। ਜਦੋਂ ਓਲੀ ਨੇ ਐਤਵਾਰ ਸਵੇਰੇ 10 ਵਜੇ ਕੈਬਨਿਟ ਦੀ ਐਮਰਜੈਂਸੀ ਬੈਠਕ ਬੁਲਾਈ, ਤਾਂ ਬਹੁਤ ਹੱਦ ਤਕ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਆਰਡੀਨੈਂਸ ਨੂੰ ਬਦਲਣ ਦੀ ਸਿਫਾਰਸ਼ ਕਰੇਗੀ ਪਰ ਓਲੀ ਸਰਕਾਰ ਨੇ ਸੰਸਦ ਭੰਗ ਕਰਨ ਦਾ ਫੈਸਲਾ ਕੀਤਾ।

ਇੱਕ ਮੰਤਰੀ ਅਨੁਸਾਰ, 'ਜਿਵੇਂ ਹੀ ਕੈਬਨਿਟ ਦੀ ਬੈਠਕ ਸ਼ੁਰੂ ਹੋਈ, ਓਲੀ ਨੇ ਘੋਸ਼ਣਾ ਕੀਤੀ ਕਿ ਉਹ ਰਾਸ਼ਟਰਪਤੀ ਨੂੰ ਸਦਨ ਭੰਗ ਕਰਨ ਦੀ ਸਿਫਾਰਸ਼ ਕਰਨ ਜਾ ਰਹੇ ਹਨ।ਕਿਸੇ ਨੇ ਵਿਰੋਧ ਨਹੀਂ ਕੀਤਾ।ਓਲੀ ਨੇ ਸ਼ਨੀਵਾਰ ਨੂੰ ਆਪਣੀ ਪਾਰਟੀ ਦੇ ਪ੍ਰਧਾਨ ਪੁਸ਼ਪਾ ਕਮਲ ਦਹਿਲ, ਸਕੱਤਰੇਤ ਮੈਂਬਰ ਰਾਮ ਬਹਾਦਰ ਥਾਪਾ ਅਤੇ ਸ਼ਾਮ ਨੂੰ ਪ੍ਰਧਾਨ ਭੰਡਾਰੀ ਨਾਲ ਕਈ ਮੁਲਾਕਾਤਾਂ ਕੀਤੀਆਂ ਕਿਉਂਕਿ ਸੰਵਿਧਾਨ ਵਿੱਚ ਸਦਨ ਭੰਗ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ, ਇਸ ਕਦਮ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ।