ਦੁਨੀਆ ਦੀ ਲਗਭਗ ਇੱਕ ਚੌਥਾਈ ਆਬਾਦੀ 2022 ਤਕ ਕੋਵਿਡ -19 ਤੋਂ ਸੁਰੱਖਿਆ ਲਈ ਕੋਈ ਵੈਕਸੀਨ ਨਹੀਂ ਹਾਸਿਲ ਕਰ ਸਕੇਗੀ। ਬੀਐਮਜੀ ਮੈਗਜ਼ੀਨ 'ਚ ਪ੍ਰਕਾਸ਼ਤ ਇਕ ਰਿਪੋਰਟ ਨੇ ਚੇਤਾਵਨੀ ਦਿੱਤੀ ਹੈ। ਯੂਐਸ-ਅਧਾਰਤ ਜਾਨ ਹਾਪਕਿਨਜ਼ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ ਦੀ ਖੋਜ ਨੇ ਕੋਵਿਡ -19 ਵੈਕਸੀਨ ਦੇ ਪ੍ਰੀ-ਆਰਡਰ ਦਾ ਵਿਸ਼ਲੇਸ਼ਣ ਕੀਤਾ। ਦੁਨੀਆ ਦੇ ਕਈ ਦੇਸ਼ਾਂ ਨੇ ਰੈਗੂਲੇਟਰੀ ਪ੍ਰਵਾਨਗੀ ਤੋਂ ਪਹਿਲਾਂ ਪ੍ਰੀ-ਆਰਡਰ ਦਾ ਐਲਾਨ ਕੀਤਾ।

ਨਤੀਜਿਆਂ ਨੇ ਦਿਖਾਇਆ ਕਿ 15 ਨਵੰਬਰ 2020 ਤਕ, ਕਈ ਦੇਸ਼ਾਂ ਨੇ ਆਪਣੇ ਲਈ 13 ਕੰਪਨੀਆਂ ਦੇ ਵੈਕਸੀਨ ਦੀਆਂ 7 ਅਰਬ 48 ਕਰੋੜ ਖੁਰਾਕਾਂ ਆਪਣੇ ਲਈ ਸੁਰੱਖਿਅਤ ਕਰ ਲਈਆਂ ਹਨ। ਉਨ੍ਹਾਂ 'ਚੋਂ 51 ਪ੍ਰਤੀਸ਼ਤ ਡੋਜ਼ ਉੱਚ ਆਮਦਨੀ ਵਾਲੇ ਦੇਸ਼ਾਂ 'ਚ ਜਾਣਗੇ। ਇਹ ਦੇਸ਼ ਵਿਸ਼ਵ ਦੀ ਆਬਾਦੀ ਦੇ 14 ਪ੍ਰਤੀਸ਼ਤ ਨੂੰ ਦਰਸਾਉਂਦੇ ਹਨ। ਜਿਸ ਕਾਰਨ ਗਰੀਬ ਅਤੇ ਮੱਧ ਆਮਦਨੀ ਵਾਲੇ ਦੇਸ਼ ਵੈਕਸੀਨ ਲਗਵਾਉਣ ਵਿੱਚ ਪਿੱਛੇ ਰਹਿ ਜਾਣਗੇ। ਹਾਲਾਂਕਿ, ਵਿਸ਼ਵ ਦੀ 85 ਪ੍ਰਤੀਸ਼ਤ ਆਬਾਦੀ ਉਨ੍ਹਾਂ ਦੇਸ਼ਾਂ ਵਿੱਚ ਰਹਿੰਦੀ ਹੈ।

WHO ਨੂੰ ਸਾਲ ਬਾਅਦ ਆਈ ਯਾਦ, ਕੋਰੋਨਾ ਦੀ ਸ਼ੁਰੂਆਤ ਦਾ ਪਤਾ ਕਰ ਲਈ ਜਨਵਰੀ 'ਚ ਚੀਨ ਜਾਵੇਗੀ ਮਾਹਰਾਂ ਦੀ ਟੀਮ

ਵੈਕਸੀਨ ਨਿਰਮਾਤਾਵਾਂ ਦੀਆਂ ਵੈਕਸੀਨ ਡੋਜ਼ ਦਾ 40 ਪ੍ਰਤੀਸ਼ਤ ਗਰੀਬ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਲਈ ਉਪਲਬਧ ਹੋਵੇਗਾ। ਫਿਰ ਵੀ ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਮੀਰ ਦੇਸ਼ ਖਰੀਦੀ ਵੈਕਸੀਨ ਨੂੰ ਕਿਵੇਂ ਵੰਡਦੇ ਹਨ ਅਤੇ ਕੀ ਅਮਰੀਕਾ ਅਤੇ ਰੂਸ ਵਿਸ਼ਵਵਿਆਪੀ ਯਤਨ 'ਚ ਭਾਈਵਾਲ ਬਣਦੇ ਹਨ। ਪਰ ਖੋਜਕਰਤਾ ਦੱਸਦੇ ਹਨ ਕਿ ਜੇ ਸਾਰੇ ਵੈਕਸੀਨ ਨਿਰਮਾਤਾ ਆਪਣੀ ਵੱਧ ਤੋਂ ਵੱਧ ਉਤਪਾਦਨ ਸਮਰੱਥਾ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਜਾਂਦੇ ਹਨ, ਤਾਂ 2022 ਤੱਕ ਵਿਸ਼ਵ ਦੀ ਘੱਟੋ ਘੱਟ ਪੰਜਵੀਂ ਆਬਾਦੀ ਨੂੰ ਇਸ ਵੈਕਸੀਨ ਦੀ ਪਹੁੰਚ ਨਹੀਂ ਹੋਏਗੀ।

ਮਹਾਮਾਰੀ ਦੌਰਾਨ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਦਾ ਮਾਸਕ ਇੱਕ ਵਧੀਆ ਢੰਗ ਹੈ। ਚੰਗੀ ਕੁਆਲਿਟੀ ਦੇ ਮਾਸਕ ਲਾਗ ਦੇ ਜੋਖਮ ਨੂੰ 70 ਪ੍ਰਤੀਸ਼ਤ ਤੱਕ ਘਟਾ ਸਕਦੇ ਹਨ। ਦਰਅਸਲ, ਮਾਸਕ ਨੂੰ ਕਈ ਵਾਰ ਦੁਬਾਰਾ ਇਸਤੇਮਾਲ ਕਰਨਾ ਅਤੇ ਕੋਵਿਡ -19 ਲਾਗ ਦੇ ਜੋਖਮ ਤੋਂ ਪਰਹੇਜ਼ ਕਰਨਾ ਸਭ ਤੋਂ ਵਧੀਆ ਵਿਕਲਪ ਹੈ। ਪਰ ਇਕ ਨਵੀਂ ਖੋਜ ਨੇ ਦਿਖਾਇਆ ਹੈ ਕਿ ਮਹਾਮਾਰੀ 'ਚ ਲੰਬੇ ਸਮੇਂ ਤੋਂ ਮਾਸਕ ਦੀ ਵਰਤੋਂ ਕਰਨਾ ਮਾਸਕ ਦੀ ਵਰਤੋਂ ਨਾ ਕਰਨ ਨਾਲੋਂ ਵੀ ਮਾੜਾ ਅਤੇ ਖ਼ਤਰਨਾਕ ਹੋ ਸਕਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ