WHO ਨੂੰ ਸਾਲ ਬਾਅਦ ਆਈ ਯਾਦ, ਕੋਰੋਨਾ ਦੀ ਸ਼ੁਰੂਆਤ ਦਾ ਪਤਾ ਕਰ ਲਈ ਜਨਵਰੀ 'ਚ ਚੀਨ ਜਾਵੇਗੀ ਮਾਹਰਾਂ ਦੀ ਟੀਮ
ਏਬੀਪੀ ਸਾਂਝਾ | 19 Dec 2020 03:03 PM (IST)
ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਸਿਹਤ ਪ੍ਰੋਗਰਾਮ ਦੇ ਮੁਖੀ ਡਾ. ਮਾਈਕਲ ਰਿਆਨ ਨੇ ਕਿਹਾ ਕਿ ਟੀਮ ਵੁਹਾਨ ਵਿੱਚ ਮਹਾਮਾਰੀ ਨਾਲ ਜੁੜਿਆਂ ਸ਼ੱਕੀ ਥਾਂਵਾਂ ਦਾ ਨਿਰੀਖਣ ਕਰੇਗੀ। ਇਸ ਮਿਸ਼ਨ ਦਾ ਉਦੇਸ਼ ਅਹਿਮ ਥਾਂਵਾਂ 'ਤੇ ਜਾਣਾ ਹੈ ਜਿੱਥੋਂ ਮਨੁੱਖਾਂ 'ਚ ਸੰਕਰਮਣ ਦਾ ਕੇਸ ਆਇਆ।
ਜਿਨੇਵਾ: ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਸਿਹਤ ਪ੍ਰੋਗਰਾਮ ਦੇ ਮੁਖੀ ਨੇ ਕਿਹਾ ਕਿ ਕੌਮਾਂਤਰੀ ਮਾਹਰਾਂ ਦੀ ਇੱਕ ਟੀਮ ਜਨਵਰੀ ਦੇ ਪਹਿਲੇ ਹਫਤੇ ਕੋਰੋਨਾਵਾਇਰਸ ਮਹਾਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਚੀਨ ਦਾ ਦੌਰਾ ਕਰੇਗੀ। ਡਾਕਟਰ ਮਾਈਕਲ ਰਿਆਨ ਨੇ ਕਿਹਾ ਕਿ ਟੀਮ ਲਈ ਵੱਖ ਰਹਿਣ ਦਾ ਪ੍ਰਬੰਧ ਹੋਏਗਾ ਅਤੇ ਉਹ ਵੁਹਾਨ ਵਿੱਚ ਮਹਾਂਮਾਰੀ ਨਾਲ ਜੁੜੇ ਸ਼ੱਕੀ ਥਾਂਵਾਂ ਦਾ ਨਿਰੀਖਣ ਕਰਨਗੇ। ਉਨ੍ਹਾਂ ਨੇ ਕਿਹਾ, "ਇਸ ਮਿਸ਼ਨ ਦਾ ਉਦੇਸ਼ ਉਨ੍ਹਾਂ ਮੁੱਢਲੀਆਂ ਥਾਂਵਾਂ 'ਤੇ ਜਾਣਾ ਹੈ ਜਿੱਥੋਂ ਮਨੁੱਖਾਂ 'ਚ ਸੰਕਰਮਣ ਦੀ ਸ਼ੁਰੂਆਤ ਹੋਈ ਅਤੇ ਸਾਨੂੰ ਦਿਲੋਂ ਪੂਰੀ ਉਮੀਦ ਹੈ ਕਿ ਅਸੀਂ ਅਜਿਹਾ ਕਰਾਂਗੇ।" ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਦੀ ਮਦਦ ਲਈ ਬੱਚੇ ਵੀ ਆਏ ਅੱਗੇ, ਇੰਝ ਕਰ ਰਹੇ ਸਮਰਥਨ, ਵੇਖੋ ਤਸਵੀਰਾਂ ਮਾਈਕਲ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਹਰਾਂ ਦੀ ਟੀਮ ‘ਸਾਡੇ ਚੀਨੀ ਸਹਿਯੋਗੀ’ ਨਾਲ ਕੰਮ ਕਰੇਗੀ ਅਤੇ ਉਹ ‘ਚੀਨੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਹੀਂ ਹੋਣਗੇ।’ ਰਿਆਨ ਨੇ ਕਿਹਾ ਕਿ ਵਿਸ਼ਵ ਵਿੱਚ ਟੀਕਾਕਰਨ ਦੀ ਸ਼ੁਰੂਆਤ ਦਾ ਜਸ਼ਨ ਹੋਣਾ ਚਾਹੀਦਾ ਹੈ ਪਰ ਅਗਲੇ ਤਿੰਨ ਤੋਂ ਚਾਰ ਮਹੀਨੇ ਸਖ਼ਤ ਹੋਣ ਵਾਲੇ ਹਨ।” ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904