ਮੋਗਾਦਿਸ਼ੁ: ਸੋਮਾਲੀਆ ਦੇ ਮੱਧ ਸ਼ਹਿਰ ਗਾਲਕਾਯੋ ਵਿੱਚ ਸ਼ੁੱਕਰਵਾਰ ਨੂੰ ਇੱਕ ਆਤਮਘਾਤੀ ਹਮਲਾਵਰ ਨੇ ਇੱਕ ਸਟੇਡੀਅਮ ਵਿੱਚ ਹਮਲਾ ਕੀਤਾ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਮੁਹੰਮਦ ਹੁਸੈਨ ਰੋਬਲ ਦੇ ਉਥੇ ਪਹੁੰਚਣ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰੀ ਹੈ।
ਗਾਲਕਾਯੋ ਤੋਂ ਆਏ ਇਕ ਪੁਲਿਸ ਅਧਿਕਾਰੀ ਅਲੀ ਹਸਨ ਨੇ ਦੱਸਿਆ ਕਿ ਧਮਾਕਾ ਸਟੇਡੀਅਮ ਦੇ ਐਂਟਰੀ ਗੇਟ 'ਤੇ ਹੋਇਆ। ਇਸ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਸਥਾਨਕ ਰਿਪੋਰਟਾਂ ਅਨੁਸਾਰ ਸੋਮਾਲੀ ਸੈਨਾ ਦੇ ਕੁਝ ਉੱਚ-ਪੱਧਰੀ ਮੈਂਬਰ ਵੀ ਇਸ ਧਮਾਕੇ ਵਿੱਚ ਮਾਰੇ ਗਏ ਲੋਕਾਂ ਵਿੱਚ ਸ਼ਾਮਲ ਹਨ। ਸੋਮਾਲੀਆ ਦੇ ਅਲ-ਸ਼ਬਾਬ ਜੇਹਾਦੀ ਬਾਗੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਲੋਕਾਂ ਦੀ ਮਦਦ ਕਰਨ ਤੋਂ ਬਾਅਦ ਹੁਣ ਰਾਹਤ ਦਾ ਸਾਹ ਲੈ ਰਹੇ ਸੋਨੂੰ ਸੂਦ, ਪਤਨੀ ਨਾਲ ਮਨਾ ਰਹੇ ਵੇਕੇਸ਼ਨ
ਅੱਤਵਾਦੀ ਸੰਗਠਨ 'ਅਲ ਸ਼ਬਾਬ', ਜੋ ਕਿ ਸੋਮਾਲੀਆ 'ਚ ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਜੁੜਿਆ ਹੋਇਆ ਹੈ, ਪਹਿਲਾਂ ਵੀ ਇਸ ਤਰ੍ਹਾਂ ਦੇ ਹਮਲੇ ਪਹਿਲਾਂ ਅਕਸਰ ਹੀ ਕਰਦਾ ਰਿਹਾ ਹੈ। ਕੱਟੜਪੰਥੀ ਸਮੂਹ ਨੂੰ ਬਹੁਤ ਸਾਲ ਪਹਿਲਾਂ ਮੋਗਾਦਿਸ਼ੂ ਤੋਂ ਹਟਾ ਦਿੱਤਾ ਗਿਆ ਸੀ, ਪਰ ਇਹ ਸੁਰੱਖਿਆ ਚੌਕੀਆਂ, ਹੋਟਲਾਂ ਅਤੇ ਸਮੁੰਦਰੀ ਕੰਢੇ 'ਤੇ ਅਜਿਹੇ ਵੱਡੇ ਹਮਲੇ ਜਾਰੀ ਹਨ। ਅਲ ਸ਼ਬਾਬ ਨੇ ਵੀ 2017 'ਚ ਮੋਗਾਦਿਸ਼ੂ 'ਚ ਇਕ ਭਿਆਨਕ ਟਰੱਕ ਬੰਬ ਬਿਸਫੋਟ ਕੀਤਾ ਸੀ, ਜਿਸ 'ਚ 500 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ।
ਪਿਛਲੇ ਸਾਲ ਦਸੰਬਰ 'ਚ ਮੋਗਾਦਿਸ਼ੂ 'ਚ ਇਕ ਸੁਰੱਖਿਆ ਜਾਂਚ ਚੌਕੀ 'ਤੇ ਹੋਏ ਟਰੱਕ ਬੰਬ ਧਮਾਕੇ 'ਚ 73 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ। ਉਨ੍ਹਾਂ 'ਚੋਂ ਬਹੁਤ ਸਾਰੇ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਦੇ ਵਿਦਿਆਰਥੀ ਸੀ ਜੋ ਆਪਣੀਆਂ ਕਲਾਸਾਂ ਲਈ ਨਿਕਲੇ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਆਤਮਘਾਤੀ ਹਮਲੇ 'ਚ 15 ਲੋਕਾਂ ਦੀ ਮੌਤ, ਪਹੁੰਚਣ ਵਾਲੇ ਸੀ ਦੇਸ਼ ਦੇ ਪ੍ਰਧਾਨ ਮੰਤਰੀ
ਏਬੀਪੀ ਸਾਂਝਾ
Updated at:
19 Dec 2020 02:27 PM (IST)
ਸੋਮਾਲੀਆ ਦੇ ਮੱਧ ਸ਼ਹਿਰ ਗਾਲਕਾਯੋ ਵਿੱਚ ਸ਼ੁੱਕਰਵਾਰ ਨੂੰ ਇੱਕ ਆਤਮਘਾਤੀ ਹਮਲਾਵਰ ਨੇ ਇੱਕ ਸਟੇਡੀਅਮ ਵਿੱਚ ਹਮਲਾ ਕੀਤਾ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਮੁਹੰਮਦ ਹੁਸੈਨ ਰੋਬਲ ਦੇ ਉਥੇ ਪਹੁੰਚਣ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰੀ ਹੈ।
- - - - - - - - - Advertisement - - - - - - - - -