ਨਵੀਂ ਦਿੱਲੀ: ਅੱਜ ਦਾ ਦਿਨ ਕਾਂਗਰਸ ਪਾਰਟੀ ਲਈ ਬਹੁਤ ਅਹਿਮ ਹੋ ਸਕਦਾ ਹੈ। ਪਾਰਟੀ ਦੇ ਸੀਨੀਅਰ ਆਗੂ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਬੈਠਕ ਕਰ ਰਹੇ ਹਨ। ਕੋਰੋਨਾ ਕਾਲ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕਾਂਗਰਸ ਦੇ ਨੇਤਾ ਸੋਨੀਆ ਗਾਂਧੀ ਦੀ ਦਿੱਲੀ ਵਿਖੇ ਰਿਹਾਇਸ਼ ‘ਤੇ ਮੀਟਿੰਗ ਕਰ ਰਹੇ ਹਨ। ਇਸ ਬੈਠਕ ਵਿਚ 23 ਨੇਤਾਵਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਹੈ, ਜਿਨ੍ਹਾਂ ਨੇ ਪਿਛਲੇ ਦਿਨੀਂ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖੀ ਸੀ। ਦੱਸ ਦਈਏ ਕਿ ਇਨ੍ਹਾਂ ਨਾਰਾਜ਼ ਚੱਲ ਰਹੇ ਨੇਤਾਵਾਂ ਚੋਂ ਜ਼ਿਆਦਾਤਰ ਨੇਤਾ ਸੋਨੀਆ ਗਾਂਧੀ ਦੀ ਰਿਹਾਇਸ਼ 10-ਜਨਪਥ ਵਿਖੇ ਪਹੁੰਚੇ।

ਇਸ ਮੀਟਿੰਗ 'ਚ ਨਿੱਜੀ ਕਾਰਨਾਂ ਕਰਕੇ ਕਪਿਲ ਸਿੱਬਲ ਅਜੇ ਤੱਕ ਨਹੀਂ ਪਹੁੰਚੇ। ਮੰਨਿਆ ਜਾ ਰਿਹਾ ਹੈ ਕਿ ਸ਼ਾਮ ਤੱਕ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੋਈ ਵੱਡਾ ਫੈਸਲਾ ਆ ਸਕਦਾ ਹੈ। ਭੁਪਿੰਦਰ ਸਿੰਘ ਹੁੱਡਾ, ਗੁਲਾਮ ਨਬੀ ਆਜ਼ਾਦ ਆਨੰਦ ਸ਼ਰਮਾ, ਪੀ ਚਿਦੰਬਰਮ 10-ਜਨਪਥ 'ਤੇ ਮੌਜੂਦ ਹਨ। ਮਨੀਸ਼ ਤਿਵਾੜੀ, ਅੰਬਿਕਾ ਸੋਨੀ, ਹਰੀਸ਼ ਰਾਵਤ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਮਨਮੋਹਨ ਸਿੰਘ, ਵਿਵੇਕ ਤੰਖਾ, ਏਕੇ ਐਂਟਨੀ, ਅਸ਼ੋਕ ਗਹਿਲੋਤ, ਕਮਲ ਨਾਥ ਵੀ ਮੀਟਿੰਗ ਵਿੱਚ ਸ਼ਾਮਲ ਹਨ।

ਅਖੀਰਲੇ ਸਮੇਂ ਖ਼ਤਮ ਹੋਇਆ ਰਾਹੁਲ ਗਾਂਧੀ ਦੀ ਸ਼ਮੂਲੀਅੱਤ 'ਤੇ ਸਸਪੈਂਸ

ਆਖਰੀ ਸਮੇਂ ਤੱਕ ਸਸਪੈਂਸ ਸੀ ਕਿ ਰਾਹੁਲ ਗਾਂਧੀ ਇਸ ਬੈਠਕ ਵਿਚ ਸ਼ਾਮਲ ਹੋਣਗੇ ਜਾਂ ਨਹੀਂ। ਆਖਰੀ ਸਮੇਂ ਇਹ ਖੁਲਾਸਾ ਹੋਇਆ ਕਿ ਰਾਹੁਲ ਗਾਂਧੀ ਵੀ ਸ਼ਾਮਲ ਹੋਣਗੇ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਰਾਹੁਲ ਗਾਂਧੀ ਕੀ ਭੂਮਿਕਾ ਅਦਾ ਕਰਨਗੇ? ਚਰਚਾ ਹੈ ਕਿ ਬੈਠਕ ਵਿਚ ਰਾਹੁਲ ਗਾਂਧੀ ਨੂੰ ਬੁਲਾ ਕੇ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਦੇ ਵਿਰੋਧੀਆਂ ਨੂੰ ਸੰਦੇਸ਼ ਦਿੱਤਾ ਹੈ।

ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਲੋਂ ਦਿੱਲੀ ਲਈ ਜਥਾ ਰਵਾਨਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904